menu-icon
Punjabi Story Line
  • Home
  • News
  • Lifestyle
  • Friendship Day 2026: ਦੋਸਤ ਨੂੰ ਕਰਵਾਉਣਾ ਚਾਹੁੰਦੇ ਹੋ ਸਪੈਸ਼ਲ ਫੀਲ, ਇਹ ਗਿਫਟ ਆਈਡੀਆ ਜਿੱਤ ਲੈਣਗੇ ਦਿਲ

Friendship Day 2026: ਦੋਸਤ ਨੂੰ ਕਰਵਾਉਣਾ ਚਾਹੁੰਦੇ ਹੋ ਸਪੈਸ਼ਲ ਫੀਲ, ਇਹ ਗਿਫਟ ਆਈਡੀਆ ਜਿੱਤ ਲੈਣਗੇ ਦਿਲ

1 ਅਗਸਤ ਨੂੰ ਪੂਰੀ ਦੁਨੀਆ ਵਿੱਚ ਫ੍ਰੈਂਡਸ਼ਿਪ ਡੇਅ ਮਨਾਇਆ ਜਾ ਰਿਹਾ ਹੈ। ਇਹ ਰਿਸ਼ਤੇ ਨੂੰ ਖਾਸ ਬਣਾਉਣ ਅਤੇ ਆਪਣੇ ਦੋਸਤ ਨੂੰ ਇਹ ਅਹਿਸਾਸ ਕਰਵਾਉਣ ਦਾ ਮੌਕਾ ਹੁੰਦਾ ਹੈ ਕਿ ਉਹ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਮਹੱਤਵ ਰੱਖਦਾ ਹੈ। ਤਾਂ ਇਸ ਮੌਕੇ ਤੇ ਤੁਸੀ ਆਪਣੇ ਦੋਸਤ ਨੂੰ ਖਾਸ ਗਿਫਟ ਦੇ ਕੇ ਸਪੈਸ਼ਲ ਫੀਲ ਕਰਵਾ ਸਕਦੇ ਹੋ।

Date Updated Last Updated : 02 August 2026, 05:35 PM IST
Share:

ਨਵੀਂ ਦਿੱਲੀ: ਅੱਜ ਪੂਰੀ ਦੁਨੀਆ ਵਿੱਚ ਫ੍ਰੈਂਡਸ਼ਿਪ ਡੇਅ ਯਾਨੀ ਦੋਸਤੀ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਦੋਸਤੀ ਉਹ ਰਿਸ਼ਤਾ ਹੈ ਜੋ ਜ਼ਿੰਦਗੀ ਦੇ ਹਰ ਉਤਾਰ-ਚੜ੍ਹਾਅ ਵਿੱਚ ਸਾਥ ਨਿਭਾਉਂਦਾ ਹੈ। ਫ੍ਰੈਂਡਸ਼ਿਪ ਡੇਅ ਇਸ ਰਿਸ਼ਤੇ ਨੂੰ ਖਾਸ ਬਣਾਉਣ ਅਤੇ ਆਪਣੇ ਦੋਸਤ ਨੂੰ ਇਹ ਅਹਿਸਾਸ ਕਰਵਾਉਣ ਦਾ ਮੌਕਾ ਹੁੰਦਾ ਹੈ ਕਿ ਉਹ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਮਹੱਤਵ ਰੱਖਦਾ ਹੈ। ਤਾਂ ਅਜਿਹੇ 'ਚ ਅਸੀ ਲੈ ਕੇ ਆਏ ਹਾਂ ਤੁਹਾਡੇ ਲਈ ਕੁੱਝ ਗਿਫ਼ਟ ਆਈਡੀਏ ਜੋ ਤੁਹਾਡੇ ਦੋਸਤ ਨੂੰ ਸਪੈਸ਼ਲ ਫੀਲ ਕਰਵਾ ਸਕਦੇ ਹਨ..

ਕਸਟਮਾਈਜ਼ਡ ਕੌਫੀ ਮੱਗ ਜਾਂ ਫੋਟੋ ਫਰੇਮ

ਫ੍ਰੈਂਡਸ਼ਿਪ ਡੇਅ 'ਤੇ ਤੁਸੀ ਆਪਣੇ ਦੋਸਤ ਨੂੰ ਉਸਦੀ ਤਸਵੀਰ ਵਾਲਾ ਇੱਕ ਮੱਗ ਜਾਂ ਫੋਟੋ ਫਰੇਮ ਦੇ ਸਕਦੇ ਹੋ। ਇਹ ਇੱਕ ਬਹੁਤ ਹੀ ਬਜਟ-ਅਨੁਕੂਲ ਵਿਕਲਪ ਹੈ ਅਤੇ ਯਾਦਗਾਰ ਤੋਹਫ਼ਾ ਵੀ ਸਾਬਤ ਹੋ ਸਕਦਾ ਹੈ। ਤੁਸੀਂ ₹200 ਤੋਂ ₹400 ਦੀ ਰੇਂਜ ਵਿੱਚ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਲੱਭ ਸਕਦੇ ਹੋ।  

ਫ੍ਰੈਂਡਸ਼ਿਪ ਲੈਂਪ ਜਾਂ LED ਲਾਈਟ

ਜੇਕਰ ਤੁਸੀਂ ਆਪਣੇ ਦੋਸਤਾਂ ਨੂੰ ਕੁਝ ਵੱਖਰਾ ਦੇਣਾ ਚਾਹੁੰਦੇ ਹੋ, ਤਾਂ ਕਮਰੇ ਦੀ ਸਜਾਵਟ ਲਈ ਛੋਟੀਆਂ LED ਨਿਓਨ ਲਾਈਟਾ ਜਾਂ "ਬੈਸਟ ਫ੍ਰੈਂਡ" ਨਾਲ ਲਿਖੇ ਕਸਟਮਾਈਜ਼ਡ ਲੈਂਪ ਬਹੁਤ ਵਧੀਆ ਚੋਣ ਹੋ ਸਕਦੀ ਹੈ। ਉਹ ਇਨ੍ਹਾਂ ਨੂੰ ਇਸਤੇਮਾਲ ਕਰਦੇ ਸਮੇਂ ਜਰੂਰ ਤੁਹਾਨੂੰ ਯਾਦ ਕਰਨਗੇ।

ਮੈਚਿੰਗ ਫ੍ਰੈਂਡਸ਼ਿਪ ਬੈਂਡ ਜਾਂ ਬਰੇਸਲੇਟ

ਸੁੰਦਰ, ਰੰਗੀਨ, ਅਤੇ ਸਟਾਈਲਿਸ਼ ਫ੍ਰੈਂਡਸ਼ਿਪ ਬੈਂਡ ਅਤੇ ਬਰੇਸਲੇਟ ਦੁਕਾਨਾਂ ਤੋਂ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ। ਬੇਸ਼ਕ ਇਹ ਆਸਾਨੀ ਨਾਲ ਮਿਲਣ ਵਾਲਾ ਤੋਹਫ਼ਾ ਹੈ, ਪਰ ਇਹ ਤੁਹਾਡੇ ਦੋਸਤ ਦੇ ਦਿਨ ਨੂੰ ਖਾਸ ਬਣਾ ਸਕਦਾ ਹੈ ਤੇ ਤੁਹਾਡੀ ਦੋਸਤੀ ਨੂੰ ਮਜ਼ਬੂਤ ਕਰਨ ਵਿੱਚ ਸਫਲ ਸਾਬਤ ਹੋਵੇਗਾ।

ਸਿਰੇਮਿਕ ਬਰਤਨ

ਦੋਸਤੀ ਦਿਵਸ 'ਤੇ ਤੁਸੀਂ ਆਪਣੇ ਦੋਸਤ ਨੂੰ ਇੱਕ ਸੁੰਦਰ ਫੁੱਲਦਾਨ, ਪਲਾਂਟਰ, ਜਾਂ ਛੋਟੇ ਸਿਰੇਮਿਕ ਬਰਤਨ ਗਿਫਟ ਕਰ ਸਕਦੇ ਹੋ ਜਿਸ ਵਿੱਚ ਇੰਡੋਰ ਪੌਦੇ ਹੁੰਦੇ ਹਨ। ₹250 ਅਤੇ ₹450 ਦੀ ਕੀਮਤ ਦੇ ਵਿਚਕਾਰ ਇਹ ਗਿਫਟ ਕੁਦਰਤ ਨੂੰ ਪਿਆਰ ਕਰਨ ਵਾਲੇ ਦੋਸਤ ਲਈ ਬੇਸਟ ਹਨ।

ਵਾਲਿਟ ਜਾਂ ਕਾਰਡ ਹੋਲਡਰ

ਚਮੜੇ ਜਾਂ ਫੈਬਰਿਕ ਤੋਂ ਬਣੇ ਸਟਾਈਲਿਸ਼ ਛੋਟੇ ਵਾਲਿਟ ਫ੍ਰੈਂਡਜ਼ ਨੂੰ ਦੇਣ ਲਈ ਬਹੁਤ ਵਧੀਆ ਵਿਕਲਪ ਹਨ।


ਕਿਤਾਬਾਂ

ਜੇਕਰ ਤੁਹਾਡੇ ਦੋਸਤ ਨੂੰ ਕਿਤਾਬਾਂ ਪੜ੍ਹਨਾ ਪਸੰਦ ਹੈ, ਤਾਂ ਉਸਦੇ ਮਨਪਸੰਦ ਲੇਖਕ ਦੀ ਕਿਤਾਬ ਇੱਕ ਸ਼ਾਨਦਾਰ ਤੋਹਫ਼ਾ ਹੋਵੇਗੀ। 

Recent News