menu-icon
Punjabi Story Line
  • Home
  • News
  • Lifestyle
  • ਮਾਨਸੂਨ 'ਚ ਵਾਲ ਝੜਨ ਤੋਂ ਹੋ ਪ੍ਰੇਸ਼ਾਨ? ਅਪਣਾਓ ਇਹ ਆਸਾਨ ਨੁਸਖ਼ੇ

ਮਾਨਸੂਨ 'ਚ ਵਾਲ ਝੜਨ ਤੋਂ ਹੋ ਪ੍ਰੇਸ਼ਾਨ? ਅਪਣਾਓ ਇਹ ਆਸਾਨ ਨੁਸਖ਼ੇ

ਮਾਨਸੂਨ 'ਚ ਚਿਪਚਿਪੀ ਵਾਲਾਂ ਦੀ ਚਮੜੀ, ਸਿਕਰੀ ਅਤੇ ਵਾਲਾਂ ਦਾ ਝੜਨਾ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ, ਪਰ ਇਹ ਪਰੇਸ਼ਾਨੀਆਂ ਤੋਂ ਆਸਾਨ ਜਿਹੇ ਨੁਸਖਿਆਂ ਨਾਲ ਨਿਜ਼ਾਤ ਪਾਇਆ ਜਾ ਸਕਦਾ ਹੈ।

Date Updated Last Updated : 11 July 2026, 01:06 PM IST
Share:

ਨਵੀਂ ਦਿੱਲੀ: ਬਾਰਿਸ਼ ਦਾ ਮੌਸਮ ਭਾਵੇਂ ਹੀ ਸਾਰਿਆਂ ਨੂੰ ਬੇਹਦ ਸੁਹਾਵਣਾ ਲੱਗਦਾ ਹੈ, ਪਰ ਇਸ ਮੌਸਮ ਵਿੱਚ ਵਾਲਾਂ ਦੀਆਂ ਸਮੱਸਿਆਵਾਂ ਵੱਧ ਜਾਂਦੀਆ ਹਨ। ਚਿਪਚਿਪੀ ਵਾਲਾਂ ਦੀ ਚਮੜੀ, ਸਿਕਰੀ ਅਤੇ ਵਾਲਾਂ ਦਾ ਝੜਨਾ ਇਸ ਮੌਸਮ ਵਿੱਚ ਆਮ ਹੋ ਜਾਂਦੇ ਹਨ। ਜੇਕਰ ਤੁਸੀ ਵੀ ਮਾਨਸੂਨ 'ਚ ਆਪਣੇ ਵਾਲਾਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਅੱਜ ਅਸੀ ਤੁਹਾਡੇ ਲਈ ਹੇਅਰ ਐਕਸਪਰਟ ਜਾਵੇਦ ਹਬੀਬ ਦੇ ਕੁਝ ਆਸਾਨ ਜਿਹੇ ਟਿਪਸ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਤੁਸੀ ਘਰ ਵਿੱਚ ਆਸਾਨੀ ਨਾਲ ਫਾਲੋ ਕਰ ਸਕਦੇ ਹੋ।

ਮਾਨਸੂਨ 'ਚ ਵਾਲਾਂ ਨੂੰ ਹੇਲਥੀ ਰੱਖਣ ਲਈ ਬਾਕੀ ਦਿਨਾਂ ਨਾਲੋਂ ਜ਼ਿਆਦਾ ਧਿਆਨ ਦੇਣ ਅਤੇ ਸਹੀ ਰੂਟੀਨ ਦੀ ਜਰੂਰਤ ਹੁੰਦੀ ਹੈ।

ਡੇਲੀ ਵਾਸ਼ ਅਤੇ ਸਹੀ ਰੂਟੀਨ

ਦਰਅਸਲ, ਮਾਨਸੂਨ 'ਚ ਪਸੀਨੇ ਅਤੇ ਨਮੀ ਕਾਰਨ ਸਕਾਲਪ ਕਾਫੀ ਚਿਪਚਿਪੀ ਹੋ ਜਾਂਦੀ ਹੈ। ਅਜਿਹੇ 'ਚ ਵਾਲਾ ਨੂੰ ਰੋਜ਼ ਧੋਣਾ ਬਹੁਤ ਜਰੂਰੀ ਹੋ ਜਾਂਦਾ ਹੈ। ਵਾਲਾਂ 'ਚ ਰੋਜ਼ਾਨਾ ਸ਼ੈਂਪੂ ਕਰਨਾ ਚਾਹੀਦਾ ਹੈ। ਇਸਤੋਂ ਅਲਾਵਾ ਕੰਡੀਸ਼ਨਰ ਦੀ ਜਗ੍ਹਾ ਪ੍ਰੀ-ਕੰਡੀਸ਼ਨਿੰਗ ਤੇ ਧਿਆਨ ਦੇਣਾ ਚਾਹੀਦਾ ਹੈ।


ਪ੍ਰੀ-ਕੰਡੀਸ਼ਨਿੰਗ ਯਾਨੀ ਸ਼ੈਂਪੂ ਤੋਂ ਪਹਿਲਾ ਵਾਲਾਂ 'ਚ 5 ਮਿੰਟ ਪਹਿਲਾਂ ਤੇਲ ਜਰੂਰ ਲਗਾਓ। ਇਸ ਨਾਲ ਵਾਲ ਮੁਲਾਇਮ ਤੇ ਮਜ਼ਬੂਤ ਰਹਿਣਗੇ। ਇਸਦੇ ਨਾਲ ਹੀ ਵਾਲਾਂ 'ਚ ਇੱਕ ਵਾਰ ਕਲੇਰੀਫਾਇੰਗ ਸ਼ੈਂਪੂ ਜਰੂਰ ਲਗਾਓ। ਇਸ ਨਾਲ ਭਾਵੇਂ ਹੀ ਵਾਲ ਡ੍ਰਾਈ ਰਹਿਣ ਪਰ ਸਕਾਲਪ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ।

ਸਟਾਈਲਿੰਗ ਪ੍ਰੋਡਕਟਸ ਤੋਂ ਬਣਾਓ ਦੂਰੀ
ਅਜਿਹੇ ਮੌਸਮ 'ਚ ਵਾਲਾਂ ਨੂੰ ਸਟਾਈਲਿੰਗ ਪ੍ਰੋਡਕਟਸ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਇਹ ਪ੍ਰੋਡਕਟ ਵਾਲਾਂ ਦੀ ਚਮੜੀ 'ਚ ਜਮ ਜਾਂਦੇ ਹਨ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁਚਾਂਦੇ ਹਨ। ਨਾਲ ਹੀ ਵਾਲਾਂ ਨੂੰ ਹਰ ਵੇਲੇ ਬੰਨ ਕੇ ਨਾ ਰਖੋ। ਵਾਲਾਂ ਨੂੰ ਖੁੱਲਾ ਛੱਡੋ ਤਾਕਿ ਉਨ੍ਹਾਂ ਨੂੰ ਹਵਾ ਮਿਲ ਸਕੇ ਅਤੇ ਸਕਾਲਪ 'ਚ ਪਸੀਨਾ ਨਾ ਜਮ ਸਕੇ।
ਇਸਤੋਂ ਅਲਾਵਾ ਵਾਲਾਂ ਨੂੰ ਨੈਚੁਰਲ ਤਰੀਕੇ ਨਾਲ ਨਾ ਸੁਕਾਓ। ਧੋਣ ਤੋਂ ਬਾਅਦ ਹੇਅਰ ਡ੍ਰਾਇਰ ਦਾ ਲੋ-ਹੀਟ ਤੇ ਇਸਤੇਮਾਲ ਕਰੋ ਤਾਂ ਕਿ ਸਿਕਰੀ ਅਤੇ ਵਾਲ ਫਲੈਟ ਨਾ ਹੋਣ।

ਟ੍ਰਿਮਿੰਗ ਅਤੇ ਨੈਚੁਰਲ ਕੇਅਰ

ਆਪਣੇ ਵਾਲਾਂ ਨੂੰ ਨਿਯਮਿਤ ਤੌਰ 'ਤੇ ਕੱਟਣਾ ਯਕੀਨੀ ਬਣਾਓ। ਇਸ ਨਾਲ ਸਿਰੇ ਸਿਹਤਮੰਦ ਰਹਿੰਦੇ ਹਨ ਅਤੇ ਉਨ੍ਹਾਂ ਦੀ ਸ਼ਕਲ ਚੰਗੀ ਰਹਿੰਦੀ ਹੈ। ਜੇਕਰ ਤੁਹਾਡੇ ਵਾਲ ਮੀਂਹ ਵਿੱਚ ਗਿੱਲੇ ਹੋ ਜਾਂਦੇ ਹਨ, ਤਾਂ ਉਹਨਾਂ ਨੂੰ ਤੁਰੰਤ ਹਲਕੇ ਸ਼ੈਂਪੂ ਨਾਲ ਧੋ ਲਓ, ਕਿਉਂਕਿ ਮੀਂਹ ਦੇ ਪਾਣੀ ਨਾਲ ਖੁਜਲੀ ਹੋ ਸਕਦੀ ਹੈ।


ਇਸਤੋਂ ਅਲਾਵਾ ਹਫਤੇ 'ਚ ਇੱਕ ਵਾਰ ਤਾਜ਼ਾ ਐਲੋਵੇਰਾ ਜੈਲ ਮਾਸਕ ਜਰੂਰ ਲਗਾਓ। ਇਹ 5 ਮਿੰਟ ਦਾ ਛੋਟਾ ਜਿਹਾ ਨੁਸਖਾ ਤੁਹਾਡੇ ਵਾਲਾ ਨੂੰ ਡੈਂਡਰਫ਼ ਤੋਂ ਦੂਰ ਰੱਖੇਗਾ, ਵਾਲਾਂ ਨੂੰ ਝੜਨ ਤੋਂ ਰੋਕੇਗਾ ਅਤੇ ਮਜ਼ਬੂਤੀ ਦੇਣ ਦਾ ਕੰਮ ਕਰੇਗਾ।


ਬਾਹਰ ਨਿਕਲਣ ਤੋਂ ਪਹਿਲਾ ਯਕੀਨਾ ਬਣਾਓ ਕਿ ਤੁਹਾਡੇ ਵਾਲ ਸੁੱਖੇ ਹੋਣ।

 

Recent News