menu-icon
Punjabi Story Line
  • Home
  • News
  • National
  • ਅੰਤੋਦਿਆ ਕਾਨਫਰੰਸ ਵਿੱਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਟੇਜ ਵੱਲ ਵਿਅਕਤੀ ਨੇ ਸੁੱਟੀ ਜੁੱਤੀ

ਅੰਤੋਦਿਆ ਕਾਨਫਰੰਸ ਵਿੱਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਟੇਜ ਵੱਲ ਵਿਅਕਤੀ ਨੇ ਸੁੱਟੀ ਜੁੱਤੀ

ਹਰਿਆਣਾ ਦੇ ਕਰਨਾਲ ਵਿੱਚ ਅੰਤੋਦਿਆ ਕਾਨਫਰੰਸ ਵਿੱਚ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਿੱਚ ਇੱਕ ਵਿਅਕਤੀ ਨੇ ਸਟੇਜ ਵੱਲ ਜੁੱਤੀ ਸੁੱਟ ਦਿੱਤੀ। ਹਾਲਾਂਕਿ ਸਟੇਜ ਤੋਂ ਕਾਫੀ ਦੂਰੀ ਹੋਣ ਕਾਰਨ ਜੁੱਤੀ ਸਟੇਜ ਤੋਂ ਕਾਫੀ ਪਹਿਲਾਂ ਡਿੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਮੰਤਰੀ ਅਮਿਤ ਸ਼ਾਹ ਆਪਣਾ ਭਾਸ਼ਣ ਖਤਮ ਕਰਕੇ ਸਟੇਜ ਤੋਂ ਬਾਹਰ ਜਾ ਰਹੇ […]

Date Updated Last Updated : 02 November 2023, 02:54 PM IST
Share:

ਹਰਿਆਣਾ ਦੇ ਕਰਨਾਲ ਵਿੱਚ ਅੰਤੋਦਿਆ ਕਾਨਫਰੰਸ ਵਿੱਚ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਿੱਚ ਇੱਕ ਵਿਅਕਤੀ ਨੇ ਸਟੇਜ ਵੱਲ ਜੁੱਤੀ ਸੁੱਟ ਦਿੱਤੀ। ਹਾਲਾਂਕਿ ਸਟੇਜ ਤੋਂ ਕਾਫੀ ਦੂਰੀ ਹੋਣ ਕਾਰਨ ਜੁੱਤੀ ਸਟੇਜ ਤੋਂ ਕਾਫੀ ਪਹਿਲਾਂ ਡਿੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਮੰਤਰੀ ਅਮਿਤ ਸ਼ਾਹ ਆਪਣਾ ਭਾਸ਼ਣ ਖਤਮ ਕਰਕੇ ਸਟੇਜ ਤੋਂ ਬਾਹਰ ਜਾ ਰਹੇ ਸਨ। ਜੁੱਤੀ ਸੁੱਟਣ ਵਾਲਾ ਦਿਵਿਆਂਗ ਹੈ। ਉਹ ਲਾਭਪਾਤਰੀਆਂ ਵਿੱਚ ਬੈਠਾ ਸੀ। ਪੁਲਿਸ ਨੇ ਤੁਰੰਤ ਕੁਰੂਕਸ਼ੇਤਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਰਵਿੰਦਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਹੈ। ਇਸੇ ਲਈ ਉਸ ਨੇ ਅਜਿਹਾ ਕੀਤਾ। ਫਿਲਹਾਲ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਕੇਂਦਰੀ ਗ੍ਰਹਿ ਮੰਤਰੀ ਦੇ ਆਗਮਨ ਨੂੰ ਲੈ ਕੇ 4 ਹਜਾਰ ਪੁਲਿਸ ਕਰਮਚਾਰੀ ਕੀਤੇ ਗਏ ਤਾਇਨਾਤ

ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਨੂੰ ਲੈ ਕੇ 10 ਐੱਸਪੀਜ਼ ਅਤੇ 31 ਡੀਐੱਸਪੀਜ਼ ਨੂੰ ਸਮਾਗਮ ਵਾਲੀ ਥਾਂ ’ਤੇ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚ 9 ਐੱਸਪੀ, 25 ਡੀਐੱਸਪੀ ਅਤੇ ਹੋਰ ਜ਼ਿਲ੍ਹਿਆਂ ਤੋਂ 2500 ਇੰਸਪੈਕਟਰ, ਸਬ ਇੰਸਪੈਕਟਰ, ਏਐੱਸਆਈ ਅਤੇ ਹੈੱਡ ਕਾਂਸਟੇਬਲ ਬੁਲਾਏ ਗਏ ਹਨ। ਪੁਲਿਸ ਕਪਤਾਨ ਸ਼ਸ਼ਾਂਕ ਕੁਮਾਰ ਸਾਵਨ ਸਮੇਤ 6 ਡੀਐੱਸਪੀ ਕਰਨਾਲ ਤੋਂ ਡਿਊਟੀ ’ਤੇ ਤਾਇਨਾਤ ਹਨ। ਇਸ ਕਾਨਫਰੰਸ ਲਈ ਕੁੱਲ ਮਿਲਾ ਕੇ 4 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਸਮਾਗਮ ਵਾਲੀ ਥਾਂ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

Recent News