Courtesy: @ChampatRaiVHP
ਨਵੀਂ ਦਿੱਲੀ: ਅਯੁੱਧਿਆ ਦੇ ਰਾਮ ਮੰਦਰ ’ਚ ਚੜ੍ਹਾਵਾ ਚੋਰੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੱਜ ਸੋਮਵਾਰ ਨੂੰ ਹੋਣ ਵਾਲੀ ਟਰੱਸਟ ਦੀ ਬੈਠਕ 'ਤੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਮੀਟਿੰਗ ਵਿੱਚ ਟਰੱਸਟ ਦੇ ਮੁੱਖ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾ. ਅਨਿਲ ਮਿਸ਼ਰਾ ਦੇ ਭਵਿੱਖ ਨੂੰ ਲੈ ਕੇ ਫੈਸਲਾ ਹੋਵੇਗਾ। ਬੈਠਕ ਜਨਮ ਭੂਮੀ ਕੰਪਲੈਕਸ ਦੇ ਯਾਤਰੀ ਸਹੂਲਤ ਕੇਂਦਰ ਵਿਚ ਦੁਪਿਹਰ ਤਿੰਨ ਵਜੇ ਹੋਣ ਜਾ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਬੈਠਕ 'ਚ ਚੜ੍ਹਾਵਾ ਚੋਰੀ ਮਾਮਲੇ ਲਈ ਜ਼ਿੰਮੇਵਾਰ ਟਰੱਸਟ ਦੇ ਅਹੁਦੇਦਾਰਾਂ ਦੇ ਖ਼ਿਲਾਫ਼ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਚੰਪਤ ਰਾਏ ਦੇ ਬਦਲ ਵਜੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਹਾਮੰਤਰੀ ਬਜਰੰਗ ਲਾਲ ਬਾਂਗੜਾ ਅਤੇ ਟਰੱਸਟੀ ਕ੍ਰਿਸ਼ਨ ਮੋਹਨ ਦੇ ਨਾਂ ਲਏ ਜਾ ਰਹੇ ਹਨ।
ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਤੈਅ ਹੋਵੇਗਾ ਕਿ ਦੋਵੇਂ ਅਧਿਕਾਰੀਆਂ ਨੂੰ ਸਿਰਫ਼ ਉਨ੍ਹਾਂ ਦੇ ਅਹੁਦਿਆਂ ਤੋਂ ਮੁਕਤ ਕੀਤਾ ਜਾਵੇਗਾ ਜਾਂ ਟਰੱਸਟ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। ਹਾਲਾਂਕਿ, ਅੰਦਰੂਨੀ ਸੂਤਰਾਂ ਅਨੁਸਾਰ, ਚੰਪਤ ਰਾਏ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਸਵੀਕਾਰ ਕਰਨ ਅਤੇ ਉਨ੍ਹਾਂ ਨੂੰ ਟਰੱਸਟ ਦੇ ਇੱਕ ਆਮ ਮੈਂਬਰ ਵਜੋਂ ਬਰਕਰਾਰ ਰੱਖਣ ਦੀ ਸੰਭਾਵਨਾ ਬਹੁਤ ਜ਼ਿਆਦਾ ਜਾਪਦੀ ਹੈ।
ਬੈਠਕ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸੰਤ
ਟਰੱਸਟੀ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਵਾਸੁਦੇਵਾਨੰਦ ਸਰਸਵਤੀ, ਯੁਗਪੁਰਸ਼ ਸਵਾਮੀ ਪਰਮਾਨੰਦ ਅਤੇ ਕ੍ਰਿਸ਼ਨ ਮੋਹਨ ਬੈਠਕ ਵਿਚ ਸ਼ਾਮਲ ਹੋਣ ਲਈ ਰਾਮਨਗਰੀ ਪਹੁੰਚ ਚੁੱਕੇ ਹਨ। ਖ਼ਜ਼ਾਨਚੀ ਗੋਵਿੰਦਦੇਵ ਗਿਰੀ, ਨ੍ਰਿਪੇਂਦਰ ਮਿਸ਼ਰਾ, ਸਵਾਮੀ ਵਿਸ਼ਵਪ੍ਰਸੰਨਤੀਰਥ ਸਮੇਤ ਕੁਝ ਹੋਰ ਮੈਂਬਰਾਂ ਦੇ ਵੀ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਸੀਨੀਅਰ ਵਕੀਲ ਅਤੇ ਟਰੱਸਟੀ ਕੇ ਪਾਰਾਸਰਨ ਸਮੇਤ ਕੁਝ ਹੋਰ ਮੈਂਬਰ ਵਰਚੁਅਲ ਰੂਪ ਵਿਚ ਇਸ ਮੀਟਿੰਗ ਵਿਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਸਕੱਤਰ ਆਈਏਐੱਸ ਪ੍ਰਸ਼ਾਂਤ ਲੋਖਾਂਡੇ, ਰਾਜ ਸਰਕਾਰ ਦੇ ਮੁੱਖ ਸਕੱਤਰ ਸੰਜੈ ਪ੍ਰਸਾਦ ਅਤੇ ਜ਼ਿਲ੍ਹਾ ਅਧਿਕਾਰੀ ਸ਼ਸ਼ਾਂਕ ਤ੍ਰਿਪਾਠੀ ਬੈਠਕ ਵਿਚ ਰਹਿਣਗੇ। ਬੈਠਕ ਵਿਚ ਐੱਸਆਈਟੀ ਦੀ ਅੰਤ੍ਰਿਮ ਰਿਪੋਰਟ, ਵਿੱਤੀ ਸਾਲ 2025-26 ਦੀ ਆਡਿਟ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ।
ਰਾਮ ਮੰਦਰ ਦੇ ਟਰੱਸਟ ਦੇ ਇਤਿਹਾਸ 'ਚ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ, ਜਦੋਂ ਕਿਸੇ ਬੈਠਕ ਨੂੰ ਲੈ ਕੇ ਸਖ਼ਤ ਸੁਰਖਿਆ ਇੰਤਜਾਮ ਕੀਤੇ ਗਏ ਹੋਣ। ਰਾਮਨਗਰੀ ਪਹੁੰਚਣ ਵਾਲੇ ਸਾਰੇ ਟਰੱਸਟ ਮੈਂਬਰਾ ਦੇ ਰੁਕਣ ਦੇ ਸਥਾਨਾ ਤੇ ਵਾਧੂ ਪੁਲਿਸ ਬਲ ਤੈਨਾਤ ਕਤਾ ਗਿਆ ਹੈ। ਬੈਠਕ ਸਥਾਨ ਅਤੇ ਉਸਦੇ ਚਾਰੋਂ ਪਾਸੇ ਲਗਭਗ ਦੋ ਸੋ ਮੀਟਰ ਦੇ ਦਾਇਰੇ ਨੂੰ ਪੀਰ ਤਰ੍ਹਾਂ ਸੁਰਖ਼ਿਅਤ ਘੇਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਆਮ ਜਨਤਾ ਜਾਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਬਿਲਕੁਲ ਵੀ ਇਜ਼ਾਜ਼ਤ ਨਹੀਂ ਹੋਵੇਗੀ।
ਦੱਸ ਦੇਈਏ ਸ਼ਨੀਵਾਰ ਨੂੰ, ਅਯੁੱਧਿਆ ਸੰਤ ਸਮਾਜ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਅਤੇ ਖੁੱਲ੍ਹ ਕੇ ਚੰਪਤ ਰਾਏ ਲਈ ਆਪਣਾ ਸਮਰਥਨ ਪ੍ਰਗਟ ਕੀਤਾ। ਸੰਤਾਂ ਦਾ ਤਰਕ ਹੈ ਕਿ ਇਹ ਚੰਪਤ ਰਾਏ ਵਿਰੁੱਧ ਇੱਕ ਵੱਡੀ ਪ੍ਰਸ਼ਾਸਨਿਕ ਸਾਜ਼ਿਸ਼ ਹੈ, ਜੋ ਦਹਾਕਿਆਂ ਤੋਂ ਰਾਮ ਮੰਦਰ ਅੰਦੋਲਨ ਅਤੇ ਇਸਦੇ ਨਿਰਮਾਣ ਲਈ ਸਮਰਪਿਤ ਹੈ। ਟਰੱਸਟ ਬਹੁਮਤ ਵੋਟ ਦੇ ਆਧਾਰ 'ਤੇ ਕੋਈ ਵੀ ਅੰਤਿਮ ਫੈਸਲਾ ਲਵੇਗਾ।
ਮੁੱਖ ਸਕੱਤਰ ਦੇ ਅਹੁਦੇ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਹਾਮੰਤਰੀ ਬਜਰੰਗ ਲਾਲ ਬਾਂਗੜਾ ਪਹਿਲੀ ਪਸੰਦ ਦੱਸੇ ਜਾ ਰਹੇ ਹਨ। ਟਰੱਸਟੀ ਕ੍ਰਿਸ਼ਨ ਮੋਹਨ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਲ ਹੈ। ਮਾਮਲੇ ਵਿੱਚ ਜੇਲ੍ਹ ਕੱਟ ਰਹੇ ਅੱਠ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਕ੍ਰਿਸ਼ਨ ਮੋਹਨ ਨੇ ਹੀ ਦਰਜ ਕਰਵਾਈ ਸੀ। ਕ੍ਰਿਸ਼ਨ ਮੋਹਨ ਭਾਰਤੀ ਜੰਗਲਾਤ ਸੇਵਾ ਤੋਂ ਸੇਵਾ ਮੁਕਤ ਹਨ ਤੇ ਵਰਤਮਾਨ ਵਿਚ ਆਰਐੱਸਐੱਸ ਦੇ ਪੂਰਬੀ ਉੱਤਰ ਪ੍ਰਦੇਸ਼ ਦੇ ਸੰਘ ਚਾਲਕ ਹਨ। ਉੱਥੇ ਹੀ ਬਜਰੰਗ ਲਾਲ ਬਾਂਗੜਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਅਤੇ ਅੰਤਰਰਾਸ਼ਟਰੀ ਮਹਾਮੰਤਰੀ ਹਨ। ਉਹ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਨ। ਦੱਸਿਆ ਜਾ ਰਿਹਾ ਹੈ ਕਿ ਟਰੱਸਟ ਵਿਚ ਨੀਰਜ ਦੌਨੇਰੀਆ ਨੂੰ ਵੀ ਸਥਾਨ ਮਿਲ ਸਕਦਾ ਹੈ। ਦੌਨੇਰੀਆ ਬਜਰੰਗ ਦਲ ਦੇ ਵਰਤਮਾਨ ਰਾਸ਼ਟਰੀ ਕਨਵੀਨਰ ਹਨ। ਬੈ