menu-icon
Punjabi Story Line
Raksha Bandhan 2026
  • Home
  • News
  • National
  • ਮੁੰਬਈ ਵਿੱਚ ਲਗਾਤਾਰ ਬਾਰਿਸ਼ ਨਾਲ ਵਿਗੜੇ ਹਾਲਾਤ, ਕਈ ਥਾਂ ਸਕੂਲ ਤੇ ਕਾਲਜ ਬੰਦ, ਰੈੱਡ ਅਲਰਟ ਜਾਰੀ

ਮੁੰਬਈ ਵਿੱਚ ਲਗਾਤਾਰ ਬਾਰਿਸ਼ ਨਾਲ ਵਿਗੜੇ ਹਾਲਾਤ, ਕਈ ਥਾਂ ਸਕੂਲ ਤੇ ਕਾਲਜ ਬੰਦ, ਰੈੱਡ ਅਲਰਟ ਜਾਰੀ

ਮੁੰਬਈ ਵਿੱਚ ਲਗਾਤਾਰ ਬਾਰਿਸ਼ ਹਾਲਾਤ ਕਾਫ਼ੀ ਮਾੜੇ ਹੋ ਗਏ ਹਨ। ਲਗਾਤਾਰ ਬਾਰਿਸ਼ ਨੰ ਲੈ ਕੇ ਮੌਸਮ ਵਿਭਾਗ ਨੇ ਅੱਜ ਮੁੰਬਈ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਇਸਦੇ ਅਲਾਵਾ 6 ਜੂਨ ਨੂੰ ਸਾਰੇ ਸਕੂਲਾਂ ਕਾਲਜਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

Date Updated Last Updated : 06 July 2026, 11:34 AM IST
Share:

ਮੁੰਬਈ: ਦੇਸ਼ 'ਚ ਮਾਨਸੂਨ ਦੀ ਦਸਤਕ ਨਾਲ ਜਿੱਥੇ ਕਈ ਇਲਾਕਿਆਂ ਦਾ ਮੌਸਮ ਸੁਹਾਵਣਾ ਹੋ ਰਿਹਾ ਹੈ, ਉੱਥੇ ਕਈ ਇਲਾਕਿਆਂ 'ਚ ਭਾਰੀ ਤਬਾਹੀ ਮਚੀ ਹੈ। ਮੁੰਬਈ ਵਿੱਚ ਪਿੱਛਲੇ 24 ਘੰਟਿਆਂ ਤੋਂ ਲਗਾਤਾਰ ਬਾਰਿਸ਼ ਨਾਲ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਹਨ ਤੇ ਗੱਲ ਲੋਕਾਂ ਦੀ ਜਾਨ ਤੇ ਬਣ ਗਈ ਹੈ। ਮੌਸਮ ਵਿਭਾਗ ਨੇ ਅੱਜ ਮੁੰਬਈ ਵਿੱਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਉੱਥੇ ਸਾਰੇ ਸਕੂਲਾਂ-ਕਾਲਜਾਂ ਲਈ ਛੁੱਟੀ ਦਾ ਐਲਾਨ ਹੋ ਗਿਆ ਹੈ। 

ਸਕੂਲ ਤੇ ਕਾਲਜ ਬੰਦ

ਭਾਰੀ ਬਾਰਿਸ਼ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 6 ਜੁਲਾਈ ਨੂੰ ਮੁੰਬਈ, ਪੁਣੇ, ਠਾਣੇ ਅਤੇ ਪਾਲਘਰ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਇਹ ਕਦਮ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੜਕਾਂ 'ਤੇ ਹੋਣ ਵਾਲੇ ਸੰਭਾਵਿਤ ਜਲ-ਥਲ ਤੇ ਟ੍ਰੈਫਿਕ ਜਾਮ ਤੋਂ ਬਚਣ ਲਈ ਚੁੱਕਿਆ ਗਿਆ ਹੈ।
 
ਲਗਾਤਾਰ ਭਾਰੀ ਬਾਰਿਸ਼ ਕਾਰਨ ਪੁਣੇ-ਮੁੰਬਈ ਲੇਨ 'ਤੇ ਪੁਣੇ-ਮੁੰਬਈ ਕਨੈਕਟਿੰਗ ਲਿੰਕ ਰੋਡ 'ਤੇ ਟਨਲ 2 ਦੇ ਐਗਜ਼ਿਟ ਦੇ ਨੇੜੇ ਜ਼ਮੀਨ ਖਿਸਕ ਗਈ।  ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। 

ਰੈੱਡ ਅਲਰਟ ਜਾਰੀ

ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਮੁੰਬਈ ਵਿਚ ਇਸੇ ਤਰ੍ਹਾਂ ਬਾਰਿਸ਼ ਹੁੰਦੀ ਰਹੇਗੀ। IMD ਨੇ ਕਈ ਖੇਤਰਾਂ ਵਿਚ 24 ਘੰਟਿਆਂ ਦੇ ਅੰਦਰ 200 ਮਿਲੀਮੀਟਰ ਤੋਂ ਵੱਧ ਅਤੇ ਕੁਝ ਥਾਵਾਂ 'ਤੇ ਲਗਭਗ 300 ਮਿਲੀਮੀਟਰ ਬਾਰਿਸ਼ ਪੈਣ ਤੋਂ ਬਾਅਦ 'ਰੈੱਡ ਅਲਰਟ' ਜਾਰੀ ਕੀਤਾ ਹੈ।

ਦਿੱਲੀ ਵਿੱਚ ਵੀ ਆਰੇਂਜ ਅਲਰਟ 
ਦਿੱਲੀ ਵਿੱਚ ਅੱਜ ਸਵੇਰ ਤੋਂ ਹੀ ਬਦਲਵਾਈ ਹੈ ਤੇ ਠੰਡੀ ਹਵਾ ਚਲ ਰਹੀ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਸਵੇਰ ਅਤੇ ਦੁਪਹਿਰ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਵੇਗਾ, 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਸ਼ਾਮ ਨੂੰ ਵੀ ਕਈ ਇਲਾਕਿਆਂ ਵਿੱਚ ਮੀਂਹ ਵੀ ਪੈ ਸਕਦਾ ਹੈ। ਇਸਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਦਿੱਲੀ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।  

 
 

Recent News