Courtesy: X@archanapatel_
ਨਵੀਂ ਦਿੱਲੀ: ਭਾਰਤ-ਅਮਰੀਕਾ ਸਬੰਧਾਂ ਬਾਰੇ ਅਮਰੀਕੀ ਰਾਜਦੂਤ ਸਰਜੀਓ ਗੋਰ ਦੀ ਇੱਕ ਟਿੱਪਣੀ ਨੇ ਦੇਸ਼ ਵਿੱਚ ਮਹੱਤਵਪੂਰਨ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਮੁਲਾਕਾਤ ਦੇ ਸੰਦਰਭ ਵਿੱਚ ਕੀਤੀ। ਉਨ੍ਹਾਂ ਮੁਤਾਬਕ, ਜੂਨ ਵਿੱਚ ਫਰਾਂਸ ਦੇ ਈਵੀਅਨ ਵਿੱਚ ਪੀਣੈ ਮੋਦੀ ਅਤੇ ਟਰੰਪ ਵਿਚਾਲੇ ਮੁਲਾਕਾਤ ਤੋਂ ਪਹਿਲਾਂ ਭਾਰਤ ਨੇ ਸਵਾਲ ਪੁੱਛਣ ਲਈ ਮਨ੍ਹਾਂ ਕੀਤਾ ਸੀ, ਪਰ ਟਰੰਪ ਨੇ ਪੱਤਰਕਾਰਾਂ ਨੂੰ ਮੌਕੇ 'ਤੇ ਸਵਾਲ ਪੁੱਛਣ ਲਈ ਸੱਦਾ ਦਿੱਤਾ, ਜਿਸ ਨਾਲ ਮੀਟਿੰਗ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ।
ਸਰਜਿਓ ਗੌਰ ਨੇ ਇਹ ਦਾਅਵਾ 23 ਅਗਸਤ ਨੂੰ ਆਯੋਜਿਤ ਹੋਏ ਇਕੋਨਾਮਿਕ ਟਾਇਮਸ ਵਰਲਡ਼ ਲੀਡਰ ਫਾਰਮ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਫਰਾਂਸ ਵਿੱਚ ਜੀ-7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਮੁਲਾਕਾਤ ਤੋਂ ਪਹਿਲਾਂ, ਭਾਰਤੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਪੱਖ ਨੂੰ ਬੇਨਤੀ ਕੀਤੀ ਸੀ ਕਿ ਮੀਡੀਆ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਪੱਤਰਕਾਰਾਂ ਨੂੰ ਸਵਾਲ ਪੁੱਛਣ ਦਾ ਮੌਕਾ ਨਾ ਦਿੱਤਾ ਜਾਵੇ।
ਉਸ ਵੇਲੇ ਟਰੰਪ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜੇਕਰ ਭਾਰਤੀ ਪੱਖ ਸਵਾਲ-ਜਵਾਬ ਨਹੀਂ ਚਾਹੁੰਦਾ ਤਾਂ ਉਨ੍ਹਾਂ ਨੂੰ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ।
ਗੌਰ ਦੇ ਮੁਤਾਬਕ, ਜਦੋਂ ਬੈਠਕ ਦੀ ਸ਼ੁਰੂਆਤ ਹੋਈ ਤਾਂ, ਮੀਡੀਆ ਨੂੰ ਅੰਦਰ ਆਉਣ ਦਿੱਤਾ ਗਿਆ। ਉੱਥੇ ਕਰੀਬ 50 ਮੀਡੀਆ ਦੇ ਕੈਮਰੇ ਮੌਜੂਦ ਸਨ। ਮੋਦੀ ਅਤੇ ਟਰੰਪ ਨੇ ਕੁੱਝ ਮਿੰਟਾ ਤੱਕ ਆਪਣੀਆਂ ਗੱਲਾਂ ਸਾਹਮਣੇ ਰੱਖੀਆਂ। ਇਸਤੋਂ ਕੁੱਝ ਦੇਰ ਬਾਅਦ ਟਰੰਪ ਅਚਾਨਕ ਪਿੱਛੇ ਮੁੜੇ ਅਤੇ ਪੱਤਰਕਾਰਾਂ ਨੂੰ ਪੁੱਛਿਆ- ਕੋਈ ਸਵਾਲ? ਉਨ੍ਹਾਂ ਦੇ ਇਸ ਸਵਾਲ ਤੋਂ ਬਾਅਦ ਮਾਹੌਲ ਪੂਰਾ ਬਦਲ ਗਿਆ ਅਤੇ ਗੱਲਬਾਤ ਪੂਰੇ 45 ਮਿੰਟ ਤੱਕ ਖਿੱਚ ਗਈ। ਯਾਨੀ, ਜਿਸ ਮੀਟਿੰਗ ਨੂੰ ਸੀਮਤ ਮੀਡੀਆ ਕਵਰੇਜ ਨਾਲ ਅੱਗੇ ਵਧਾਉਣ ਦੀ ਯੋਜਨਾ ਬਣਾਈ ਗਈ ਸੀ, ਟਰੰਪ ਦੇ ਇੱਕ ਸਵਾਲ ਤੋਂ ਬਾਅਦ ਇੱਕ ਖੁੱਲ੍ਹੇ ਮੀਡੀਆ ਸੈਸ਼ਨ ਵਿੱਚ ਬਦਲ ਗਈ।
ਹਾਲਾਂਕਿ ਅਮਰੀਕੀ ਰਾਜਦੂਤ ਦੇ ਇਸ ਦਾਅਵੇ ਤੋਂ ਬਾਅਦ ਅਜੇ ਤੱਕ ਭਾਰਤ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਇਸ ਲਈ ਇਸਨੂੰ ਇੱਕ ਦਾਅਵੇ ਤੱਕ ਹੀ ਸੀਮਤ ਰਹਿਣ ਦੇਣਾ ਚਾਹੀਦਾ। ਗੋਰ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਪੁਰਾਣੀ ਬਹਿਸ ਮੁੜ ਉੱਠ ਗਈ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਆਲੋਚਕ ਅਕਸਰ ਦੋਸ਼ ਲਗਾਉਂਦੇ ਹਨ ਕਿ ਉਹ ਪ੍ਰੈਸ ਕਾਨਫਰੰਸਾਂ ਤੋਂ ਬਚਦੇ ਹਨ। ਵਿਦੇਸ਼ੀ ਦੌਰਿਆਂ ਦੌਰਾਨ ਪ੍ਰੈਸ ਕਾਨਫਰੰਸਾਂ ਕਰਨ ਵਿੱਚ ਉਨ੍ਹਾਂ ਦੀ ਅਸਫਲਤਾ ਬਾਰੇ ਵੀ ਨਵੀਂ ਚਰਚਾ ਹੋ ਰਹੀ ਹੈ।
ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ 17 ਜੂਨ, 2026 ਨੂੰ ਜੀ7 ਸੰਮੇਲਨ ਦੌਰਾਨ ਏਵੀਅਨ ਵਿੱਚ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਸਬੰਧਾਂ ਦੇ ਕਈ ਮੁੱਖ ਪਹਿਲੂਆਂ 'ਤੇ ਚਰਚਾ ਕੀਤੀ। ਚਰਚਾ ਵਿੱਚ ਵਪਾਰ, ਊਰਜਾ, ਰੱਖਿਆ ਅਤੇ ਰਣਨੀਤਕ ਤਕਨਾਲੋਜੀ ਵਰਗੇ ਵਿਸ਼ੇ ਵੀ ਸਾਮਲ ਸਨ।ਇਸ ਤੋਂ ਇਲਾਵਾ, ਪੱਛਮੀ ਏਸ਼ੀਆ ਦੀ ਸਥਿਤੀ, ਸਮੁੰਦਰੀ ਮਾਰਗਾਂ ਦੀ ਸੁਰੱਖਿਆ ਅਤੇ ਹੋਰਮੁਜ਼ ਜਲਡਮਰੂ ਰਾਹੀਂ ਨੇਵੀਗੇਸ਼ਨ 'ਤੇ ਚਰਚਾ ਕੀਤੀ ਗਈ। ਭਾਰਤ ਨੇ ਸਮੁੰਦਰੀ ਵਪਾਰ ਦੀ ਮਹੱਤਤਾ ਅਤੇ ਸਮੁੰਦਰੀ ਯਾਤਰੀਆਂ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ।
ਦੋਵਾਂ ਦੇਸ਼ਾਂ ਵਿਚਕਾਰ ਇੱਕ ਅੰਤਰਿਮ ਦੁਵੱਲੇ ਵਪਾਰ ਸਮਝੌਤੇ ਬਾਰੇ ਚੱਲ ਰਹੀ ਗੱਲਬਾਤ ਵੀ ਮੀਟਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਭਾਰਤ ਅਤੇ ਅਮਰੀਕਾ ਦੋਵਾਂ ਧਿਰਾਂ ਨੇ ਗੱਲਬਾਤ ਨੂੰ ਅੱਗੇ ਵਧਾਉਣ ਅਤੇ ਇੱਕ ਅਜਿਹੇ ਸਮਝੌਤੇ ਵੱਲ ਕੰਮ ਕਰਨ 'ਤੇ ਜ਼ੋਰ ਦਿੱਤਾ ਜੋ ਸੰਤੁਲਿਤ ਅਤੇ ਆਪਸੀ ਤੌਰ 'ਤੇ ਲਾਭਦਾਇਕ ਹੋਵੇ।