Courtesy: X@ANI
ਅਮਰਾਵਤੀ: ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਕਰੀਬ 3:30 ਵਜੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਅਮਰਾਵਤੀ ਦੇ ਸਰਕਾਰੀ ਮਹਿਲਾ ਹਸਪਤਾਲ ਦੇ ਨਿਓਨੇਟਲ ਵਾਰਡ 'ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਵਾਰਡ ਵਿੱਚ ਲੱਗੇ ਇੱਕ ਵੈਂਟੀਲੇਟਰ ਵਿੱਚ ਧਮਾਕੇ ਤੋਂ ਬਾਅਦ ਭੜਕੀ। ਉਸ ਸਮੇਂ ਯੂਨਿਟ ਵਿੱਚ ਕੁੱਲ 39 ਨਵਜਾਤ ਬੱਚੇ ਇਲਾਜ ਅਧੀਨ ਸਨ। ਇਸ ਹਾਦਸੇ ਵਿੱਚ ਤਿੰਨ ਮਾਸੂਮ ਨਵਜੰਮੇ ਅੱਗ 'ਚ ਝੁਲਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ 6 ਬੱਚੇ ਬੁਰੀ ਤਰੀਕੇ ਨਾਲ ਜਖ਼ਮੀ ਹੋ ਗਏ। NICU 'ਚ ਭਰਤੀ ਕੁੱਝ ਬੱਚਿਆਂ ਦੇ ਹੱਥ ਪੈਰ ਸੜਨ ਦੀ ਜਾਣਕਾਰੀ ਸਾਹਮਣੇ ਆਈ ਹੈ।
ਜਦੋਂ ਅੱਗ ਲੱਗੀ ਤਾਂ SNCU/NICU ਵਿੱਚ 39 ਨਵਜੰਮੇ ਬੱਚਿਆਂ ਦਾ ਇਲਾਜ ਚੱਲ ਰਿਹਾ ਸੀ। ਅੱਗ ਅਤੇ ਧੂੰਏਂ ਦੀ ਸਥਿਤੀ ਨੂੰ ਦੇਖਦੇ ਹੋਏ ਹਸਪਤਾਲ ਦੇ ਸਟਾਫ ਨੇ ਬਿਨਾਂ ਦੇਰੀ ਕੀਤੇ ਬੱਚਿਆਂ ਨੂੰ ਵਾਰਡ ਤੋਂ ਬਾਹਰ ਕੱਢਣਾ ਸ਼ੁਰੂ ਕੀਤਾ। ਤੁਰੰਤ ਕੀਤੀ ਗਈ ਕਾਰਵਾਈ ਦੇ ਨਤੀਜੇ ਵਜੋਂ 36 ਬੱਚਿਆਂ ਨੂੰ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ। ਇਨ੍ਹਾਂ ਵਿੱਚੋਂ ਛੇ ਬੱਚਿਆਂ ਦੀ ਅੱਗ ਅਤੇ ਧੂੰਏਂ ਕਾਰਨ ਗੰਭੀਰ ਤੌਰ 'ਤੇ ਜਖ਼ਮੀ ਹੋਏ ਹਨ। ਉਨ੍ਹਾਂ ਨੂੰ ਬਿਹਤਰ ਅਤੇ ਲੋੜੀਂਦੇ ਇਲਾਜ ਲਈ ਤੁਰੰਤ ਸੁਪਰ-ਸਪੈਸ਼ਲਿਟੀ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਹਸਪਤਾਲ ਦੇ ਸਟਾਫ ਵੱਲੋਂ ਬਾਕੀ ਬੱਚਿਆਂ ਨੂੰ ਵੀ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ।
#WATCH | Amravati, Maharashtra: Three newborn babies lost their lives after a fire broke out in the Neonatal Intensive Care Unit (NICU) of the District Women’s Hospital. According to preliminary information, the fire erupted at around 3.30 am on the third floor of the hospital,… pic.twitter.com/fhSQvykujw
— ANI (@ANI) August 24, 2026
ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਦੀ ਸ਼ੁਰੂਆਤ ਇੱਕ ਵੈਂਟੀਲੇਟਰ ਵਿੱਚ ਧਮਾਕੇ ਤੋਂ ਹੋਈ। ਧਮਾਕੇ ਤੋਂ ਬਾਅਦ ਅੱਗ ਲੱਗੀ ਅਤੇ ਇਸ ਦਾ ਧੂੰਆ ਨਵਜਾਤਾਂ ਵਾਲੇ ਵਾਰਡ ਵਿੱਚ ਫੈਲ ਗਿਆ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਅੱਗ ਲੱਗਣ ਦੇ ਸਹੀ ਕਾਰਨ ਦੀ ਅੰਤਿਮ ਪੁਸ਼ਟੀ ਨਹੀਂ ਕੀਤੀ ਹੈ। ਵੈਂਟੀਲੇਟਰ ਤੋਂ ਇਲਾਵਾ ਹਸਪਤਾਲ ਦੀ ਬਿਜਲੀ ਪ੍ਰਣਾਲੀ ਅਤੇ ਵਾਰਡ ਵਿੱਚ ਮੌਜੂਦ ਹੋਰ ਮੈਡੀਕਲ ਉਪਕਰਣਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜਾਂਚ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਅੱਗ ਕਿਸੇ ਹੋਰ ਤਕਨੀਕੀ ਖਰਾਬੀ ਜਾਂ ਹੋਰ ਕਾਰਨ ਕਰਕੇ ਤਾਂ ਨਹੀਂ ਵਾਪਰੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਰਿਸਪਾਂਸ ਟੀਮ ਅਤੇ ਹਸਪਤਾਲ ਦੇ ਕਰਮਚਾਰੀ ਮੌਕੇ 'ਤੇ ਸਰਗਰਮ ਹੋ ਗਏ। ਉਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਦੇ ਨਾਲ-ਨਾਲ ਪ੍ਰਭਾਵਿਤ ਹਿੱਸੇ ਨੂੰ ਸੁਰੱਖਿਅਤ ਕਰਨ ਅਤੇ ਨਵਜਾਤਾਂ ਨੂੰ ਬਾਹਰ ਕੱਢਣ ਲਈ ਕਾਰਵਾਈ ਕੀਤੀ। ਹਸਪਤਾਲ ਪ੍ਰਸ਼ਾਸਨ ਨੇ ਵੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।