Courtesy: ai image
ਨਵੀਂ ਦਿੱਲੀ: ਅੱਜ ਦਾ ਸੋਮਵਾਰ ਸ਼ਿਵ ਭਗਤਾਂ ਲਈ ਬਹੁਤ ਖਾਸ ਹੈ, ਕਿਉਂਕਿ ਇਹ ਸਾਵਣ ਮਹੀਨੇ ਦਾ ਆਖਰੀ ਸੋਮਵਾਰ ਹੈ। ਇਸ ਮੌਕੇ 'ਤੇ ਅੱਜ ਸਵੇਰ ਤੋਂ ਹੀ ਭਗਵਾਨ ਸ਼ਿਵ ਦੇ ਮੰਦਰਾਂ 'ਚ ਸ਼ਰਧਾਲੂਆਂ ਦਾ ਆਸਥਾ ਦਾ ਸੈਲਾਬ ਦੇਖਣ ਨੂੰ ਮਿਲ ਰਿਹਾ ਹੈ। ਲੋਕ ਭੋਲੇਨਾਥ ਦਾ ਆਸ਼ੀਰਵਾਦ ਲੈਣ ਅਤੇ ਉਨ੍ਹਾਂ ਦੀ ਵਿਸ਼ੇਸ਼ ਕਿਰਪਾ ਲੈਣ ਲਈ ਮੰਦਰਾਂ 'ਚ ਹੁਮ-ਹੁਮਾਂ ਕੇ ਜਲਭਿਸ਼ੇਕ ਲਈ ਪਹੁੰਚ ਰਹੇ ਹਨ। ਜੇਕਰ ਤੁਸੀ ਵੀ ਅੱਜ ਸਾਵਣ ਦੇ ਆਖਰੀ ਸੋਮਵਾਰ 'ਚ ਭੋਲਨਾਥ ਦਾ ਜਲਭਿਸ਼ੇਕ ਕਰਨ ਜਾ ਰਹੇ ਹੋ, ਜਾਂ ਆਓ ਜਾਣ ਲੈਂਦੇ ਹਾਂ ਸੁਭ ਸਮਾਂ ਅਤੇ ਪੂਜਾ ਵਿਧੀ..
ਬ੍ਰਹਮ ਮੁਹਰਤ- ਸਵੇਰੇ 4 ਵੱਜ ਕੇ 25 ਮਿੰਟ ਤੋਂ 5 ਵੱਜ ਕੇ 10 ਮਿੰਟ ਤੱਕ
ਅਭਿਜੀਤ ਮੁਹਰਤ- ਦੁਪਿਹਰ 12 ਵਜੇ ਤੋਂ 12:50 ਤੱਕ
ਪ੍ਰਦੋਸ਼ ਕਾਲ (ਸ਼ਾਮ ਦੀ ਪੂਜਾ)- ਸ਼ਾਮ 6:30 ਵਜੇ ਤੋਂ 8:30 ਵਜੇ ਤੱਕ
ਸਵੇਰ ਦੀ ਪੂਜਾ ਲਈ ਸਭ ਤੋਂ ਵਧੀਆ ਸਮਾਂ: ਸਵੇਰੇ 6:00 ਵਜੇ ਤੋਂ 9:15 ਵਜੇ ਤੱਕ
ਸੋਮਵਾਰ ਨੂੰ ਲੋਕ ਮੰਦਰਾਂ 'ਚ ਜਲਭਿਸ਼ੇਕ ਕਰਨ ਲਈ ਘਰੋਂ ਪੂਜਾ ਸਮੱਗਰੀ ਲੈ ਕੇ ਆਪਣੇ ਨਾਲ ਜਾ ਰਹੇ ਹਨ ਜਾਂ ਕਈ ਲੋਕ ਆਪਣੇ ਘਰਾਂ ਵਿੱਚ ਹੀ ਜਲਭਿਸ਼ੇਕ ਕਰ ਰਹੇ ਹੈ। ਪਰ ਜੇਕਰ ਤੁਸੀ ਜਲਭਿਸ਼ੇਕ ਕਰਨ ਜਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਇਸ ਪੂਰੀ ਪੂਜਾ ਵਿਧੀ ਜਾਣ ਲੈਣੀ ਚਾਹੀਦੀ ਹੈ, ਤਾਂ ਜੋ ਤੁਹਾਨੂੰ ਭੋਲੇਨਾਥ ਦੀ ਪੂਰੀ ਕਿਰਪਾ ਅਤੇ ਆਸ਼ੀਰਵਾਦ ਮਿਲੇ। ਇਸ ਲਈ ਇਨ੍ਹਾਂ ਨਿਯਮਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
-ਤਾਂਬੇ ਜਾਂ ਚਾਂਦੀ ਦੇ ਗੜਵੇ 'ਚ ਸ਼ੁੱਧ ਜਲ ਜਾਂ ਗੰਗਾਜਲ ਲਓ ਅਤੇ ਫਿਰ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਖੜ੍ਹੇ ਹੋ ਜਾਓ।
-ਸਭ ਤੋਂ ਪਹਿਲਾਂ ਜਲਾਧਾਰੀ (ਭਗਵਾਨ ਗਣੇਸ਼) ਦੇ ਖੱਬੇ ਪਾਸੇ ਅਤੇ ਫਿਰ ਭਗਵਾਨ ਸੱਜੇ ਪਾਸੇ ਕਾਰਤਿਕੇਯ 'ਤੇ ਜਲ ਚੜ੍ਹਾਓ।
-ਇਸਤੋਂ ਬਾਅਦ ਮੱਧਮ ਭਾਗ (ਮਾਤਾ ਅਸ਼ੋਕ ਸੁੰਦਰੀ) ਅਤੇ ਫਿਰ ਗੋਲਭਾਗ (ਮਾਤਾ ਪਾਰਵਤੀ) 'ਤੇ ਜਲ ਚੜ੍ਹਾਓ।
-ਆਖਿਰ 'ਚ ਓਮ ਨਮ: ਸ਼ਿਵਾਏ ਦਾ ਚਾਪ ਕਰਦੇ ਹੋਏ ਸ਼ਿਵਲਿੰਗ 'ਤੇ ਪੂਰਾ ਜਲ ਅਰਪਿਤ ਕਰੋ।
-ਤੜਕੇ ਸਵੇਰੇ ਇਸ਼ਨਾਨ ਤੋਂ ਬਾਅਦ ਸਾਫ਼-ਸੁਥਰੇ ਕੱਪੜੇ ਪਾਓ ਅਤੇ ਮਨ 'ਚ ਪੂਜਾ ਜਾਂ ਵਰਤ ਦਾ ਸੰਕਲਪ ਲਓ।
-ਫਿਰ ਸ਼ਿਵਲਿੰਗ 'ਤੇ ਪੰਚਅੰਮ੍ਰਿਤ (ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਖੰਡ) ਚੜ੍ਹਾਓ ਅਤੇ ਫਿਰ ਸ਼ੁੱਧ ਜਲ ਨਾਲ ਇਸ਼ਨਾਨ ਕਰਾਓ।
-ਇਸ ਤੋਂ ਬਾਅਦ ਸ਼ਿਵ ਭਗਵਾਨ ਨੂੰ ਸਫੇਦ ਚੰਦਨ, ਭਸਮ, ਅਕਸ਼ਤ, ਬੇਲਪੱਤਰ, ਧਤੂਰਾ, ਭੰਗ, ਸ਼ਮੀ ਪੱਤਰ ਅਤੇ ਆਂਕੜੇ ਦੇ ਫੁੱਪ ਅਰਪਿਤ ਕਰੋ। ਇਸ ਮਗਰੋਂ ਸ਼ਿਵ ਚਾਲੀਸਾ ਜਾਂ ਰੁਦਰਾਸ਼ਟਮ ਦਾ ਪਾਠ ਕਰੋ।
-ਆਖਿਰ 'ਚ ਫਲ, ਮਿਠਾਈ ਜਾਂ ਖੀਰ ਦਾ ਭੋਗ ਲਾ ਕੇ ਧੂਫ-ਦੀਪ ਨਾਲ ਆਰਤੀ ਕਰੋ ਅਤੇ ਅਨਜਾਣੇ ਵਿੱਚ ਹੋਈ ਕੋਈ ਭੁੱਲ-ਚੁੱਕ ਲਈ ਮੁਆਫ਼ੀ ਮੰਗੋ।