menu-icon
Punjabi Story Line
  • Home
  • News
  • Astrology
  • ਕਜਰੀ ਤੀਜ 'ਤੇ ਇਨ੍ਹਾਂ ਪ੍ਰਸਿੱਧ ਮੰਦਰਾਂ 'ਚ ਕਰੋ ਸ਼ਿਵ-ਪਾਰਵਤੀ ਦੇ ਦਰਸ਼ਨ, ਪੂਰੀਆਂ ਹੁੰਦੀਆਂ ਹਨ ਮਨੋਕਾਮਨਾਵਾਂ

ਕਜਰੀ ਤੀਜ 'ਤੇ ਇਨ੍ਹਾਂ ਪ੍ਰਸਿੱਧ ਮੰਦਰਾਂ 'ਚ ਕਰੋ ਸ਼ਿਵ-ਪਾਰਵਤੀ ਦੇ ਦਰਸ਼ਨ, ਪੂਰੀਆਂ ਹੁੰਦੀਆਂ ਹਨ ਮਨੋਕਾਮਨਾਵਾਂ

ਕਜਰੀ ਤੀਜ ਹਿੰਦੂ ਧਰਮ ਦੇ ਮਹੱਤਵਪੂਰਨ ਵਰਤ-ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਤਿਉਹਾਰ ਖਾਸ ਤੌਰ 'ਤੇ ਵਿਆਹੀਆਂ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਖਾਸ ਦਿਨ 'ਤੇ ਮੌਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ ਕਰਨ ਦੀ ਪਰੰਪਰਾ ਵੀ ਹੈ। ਤਾਂ ਇਸ ਮੌਕੇ ਤੁਸੀ ਇਨ੍ਹਾਂ ਪ੍ਰਸਿੱਧ ਮੰਦਿਰਾਂ 'ਚ ਜਾ ਸਕਦੇ ਹੋ..

Date Updated Last Updated : 22 August 2026, 01:24 PM IST
Share:

ਨਵੀਂ ਦਿੱਲੀ: ਇਸ ਸਾਲ ਕਜਰੀ ਤੀਜ 31 ਅਗਸਤ 2026 ਨੂੰ ਮਨਾਈ ਜਾਵੇਗੀ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਸ਼ਿਵ-ਪਾਰਵਤੀ ਦੀ ਪੂਜਾ ਕਰਨ ਨਾਲ ਵਿਆਹੁਤਾ ਜੀਵਨ ਵਿੱਚ ਪਿਆਰ, ਸੁੱਖ ਅਤੇ ਸੁਭਾਗ ਬਣਿਆ ਰਹਿਣ ਦੀ ਕਾਮਨਾ ਕੀਤੀ ਜਾਂਦੀ ਹੈ। ਇਸ ਕਾਰਨ ਕਜਰੀ ਤੀਜ ਦੇ ਦਿਨ ਕਈ ਪ੍ਰਸਿੱਧ ਸ਼ਿਵ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਜੇਕਰ ਤੁਸੀ ਵੀ ਇਸ ਵਿਸ਼ੇਸ਼ ਅਵਸਰ 'ਤੇ ਮੰਦਿਰਾਂ 'ਚ ਜਾ ਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਦੇਸ਼ ਦੇ ਕੁਝ ਪ੍ਰਸਿੱਧ ਸ਼ਿਵ ਧਾਮ ਤੁਹਾਡੇ ਲਈ ਖਾਸ ਰਹਿ ਸਕਦੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਮੰਦਿਰਾਂ ਦੇ ਬਾਰੇ..

ਮਹਾਕਾਲੇਸ਼ਵਰ ਮੰਦਿਰ  

ਮੱਧ ਪ੍ਰਦੇਸ਼ ਦੇ ਉੱਜੈਨ ਵਿੱਚ ਸਥਿਤ ਮਹਾਕਾਲੇਸ਼ਵਰ ਜਯੋਤਿਰਲਿੰਗ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ ਵਿੱਚ ਸ਼ਾਮਲ ਹੈ। ਮਹਾਕਾਲ ਦੀ ਨਗਰੀ ਵਜੋਂ ਮਸ਼ਹੂਰ ਉੱਜੈਨ ਵਿੱਚ ਸਾਲ ਭਰ ਸ਼ਿਵ ਭਗਤਾਂ ਦੀ ਆਵਾਜਾਈ ਰਹਿੰਦੀ ਹੈ। ਕਜਰੀ ਤੀਜ ਦੇ ਮੌਕੇ ਸ਼ਿਵ ਪੂਜਾ ਕਰਨ ਵਾਲੇ ਸ਼ਰਧਾਲੂ ਮਹਾਕਾਲੇਸ਼ਵਰ ਦੇ ਦਰਸ਼ਨ ਨੂੰ ਵਿਸ਼ੇਸ਼ ਮੰਨਦੇ ਹਨ। ਉੱਜੈਨ ਦੀ ਯਾਤਰਾ ਦੌਰਾਨ ਤੁਸੀਂ ਮੱਧ ਪ੍ਰਦੇਸ਼ ਦੇ ਹੀ ਓਂਕਾਰੇਸ਼ਵਰ ਜਯੋਤਿਰਲਿੰਗ ਦੇ ਦਰਸ਼ਨ ਦੀ ਯੋਜਨਾ ਵੀ ਬਣਾ ਸਕਦੇ ਹੋ।

ਕਾਸ਼ੀ ਵਿਸ਼ਵਨਾਥ ਮੰਦਿਰ 

ਕਾਸ਼ੀ ਵਿਸ਼ਵਨਾਥ ਮੰਦਿਰ ਭਗਵਾਨ ਸ਼ਿਵ ਨੂੰ ਸਮਰਪਿਤ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ। ਇਹ ਮੰਦਿਰ ਵਾਰਾਣਸੀ 'ਚ ਸਥਿਤ ਹੈ। ਕਾਸ਼ੀ ਨੂੰ ਸ਼ਿਵ ਦੀ ਨਗਰੀ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੇ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਪਹੁੰਚਦੇ ਹਨ। ਕਜਰੀ ਤੀਜ ਵਰਗੇ ਸ਼ਿਵ-ਪਾਰਵਤੀ ਨਾਲ ਜੁੜੇ ਤਿਉਹਾਰਾਂ 'ਤੇ ਵੀ ਇੱਥੇ ਪੂਜਾ ਅਤੇ ਦਰਸ਼ਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਤੀਜ ਦੇ ਮੌਕੇ ਕਾਸ਼ੀ ਜਾਣਾ ਚਾਹੁੰਦੇ ਹੋ ਤਾਂ ਮੰਦਰ ਦੇ ਨਾਲ ਵਾਰਾਣਸੀ ਦੇ ਹੋਰ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਸਥਾਨ ਵੀ ਦੇਖ ਸਕਦੇ ਹੋ।

ਬੈਦਿਆਨਾਥ ਧਾਮ 

ਕਜਰੀ ਤੀਜ ਦੇ ਮੌਕੇ ਤੇ ਬੈਦਿਆਨਾਥ ਧਾਮ ਵੱਡੀ ਗਿਣਤੀ 'ਤੇ ਸ਼ਰਧਾਲੂ ਪਹੁੰਚਦੇ ਹਨ। ਤਾਂ ਇਸ ਦਿਨ ਤੁਸੀ ਝਾਰਖੰਡ ਦੇ ਦੇਵਘਰ ਵਿੱਚ ਸਥਿਤ ਬਾਬਾ ਬੈਦਿਆਨਾਥ ਧਾਮ ਜਾ ਸਕਦੇ ਹੋ। ਇਹ ਮੰਦਿਰ ਸ਼ਿਵ ਭਗਤਾਂ ਲਈ ਬਹੁਤ ਮਹੱਤਵਪੂਰਨ ਤੀਰਥ ਸਥਾਨ ਹੈ। ਇਸ ਨੂੰ 12 ਜਯੋਤਿਰਲਿੰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।  

ਸੋਮਨਾਥ ਮੰਦਿਰ 

ਗੁਜਰਾਤ ਦੇ ਸਮੁੰਦਰੀ ਤੱਟ 'ਤੇ ਸਥਿਤ ਸੋਮਨਾਥ ਮੰਦਿਰ ਵੀ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ ਵਿੱਚੋਂ ਇੱਕ ਹੈ। ਧਾਰਮਿਕ ਮਹੱਤਤਾ ਦੇ ਨਾਲ ਇਹ ਮੰਦਰ ਆਪਣੀ ਸ਼ਾਨਦਾਰ ਵਾਸਤੂਕਲਾ ਅਤੇ ਸਮੁੰਦਰ ਦੇ ਮਨਮੋਹਕ ਨਜ਼ਾਰੇ ਲਈ ਵੀ ਜਾਣਿਆ ਜਾਂਦਾ ਹੈ। ਕਜਰੀ ਤੀਜ ਦੇ ਨੇੜੇ ਤੁਸੀ ਛੁੱਟੀਆਂ ਲੈ ਕੇ ਇਸ ਮੰਦਿਰ ਦੀ ਯਾਤਰਾ ਕਰ ਸਕਦੇ ਹੋ।  ਸੋਮਨਾਥ ਦੇ ਨਾਲ ਗੁਜਰਾਤ ਦੇ ਹੋਰ ਪ੍ਰਸਿੱਧ ਸਥਾਨਾਂ ਨੂੰ ਵੀ ਆਪਣੀ ਯਾਤਰਾ ਵਿੱਚ ਸ਼ਾਮਲ ਕਰ ਸਕਦੇ ਹੋ।


ਦੂਰ ਜਾਣਾ ਸੰਭਵ ਨਾ ਹੋਵੇ ਤਾਂ ਆਪਣੇ ਨੇੜਲੇ ਮੰਦਿਰ ਵੀ ਜਾ ਸਕਦੇ ਹੋ

ਜਰੂਰੀ ਨਹੀਂ ਕਿ ਕਜਰੀ ਤੀਜ 'ਤੇ ਪੂਜਾ ਕਰਨ ਲਈ ਕਿਸੇ ਵੱਡੇ ਜਾਂ ਦੂਰ ਸਥਿਤ ਮੰਦਿਰ ਜਾਣ ਹੀ ਲਾਜ਼ਮੀ ਹੈ। ਜੇਕਰ ਸਮੇਂ, ਬਜਟ ਜਾਂ ਕਿਸੇ ਹੋਰ ਕਾਰਨ ਕਰਕੇ ਲੰਬੀ ਯਾਤਰਾ ਨਹੀਂ ਕਰ ਸਕਦੇ ਤਾਂ ਆਪਣੇ ਸ਼ਹਿਰ ਜਾਂ ਪਿੰਡ ਦੇ ਨੇੜੇ ਸਥਿਤ ਸ਼ਿਵ ਮੰਦਰ ਵਿੱਚ ਵੀ ਸ਼ਰਧਾ ਨਾਲ ਪੂਜਾ ਕੀਤੀ ਜਾ ਸਕਦੀ ਹੈ।

ਧਾਰਮਿਕ ਮਾਨਤਾਵਾਂ ਵਿੱਚ ਪੂਜਾ ਦੌਰਾਨ ਸ਼ਰਧਾ ਅਤੇ ਭਾਵਨਾ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸ ਲਈ ਘਰ ਦੇ ਨੇੜੇ ਸਥਿਤ ਸ਼ਿਵ ਮੰਦਰ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਦਰਸ਼ਨ ਕਰਕੇ ਵੀ ਕਜਰੀ ਤੀਜ ਦਾ ਤਿਉਹਾਰ ਮਨਾਇਆ ਜਾ ਸਕਦਾ ਹੈ।
 

Recent News