menu-icon
Punjabi Story Line
  • Home
  • News
  • Sports
  • ਡਾਰਵਿਨ ਦੀ ਹਾਰ ਦਾ ਆਸਟ੍ਰੇਲੀਆ ਨੇ ਲਿਆ ਬਦਲਾ, ਮੈਕੇ 'ਚ ਸਟਾਰਕ ਨੇ ਉਡਾਈਆਂ ਬੰਗਲਾਦੇਸ਼ ਦੀ ਧੱਜੀਆਂ

ਡਾਰਵਿਨ ਦੀ ਹਾਰ ਦਾ ਆਸਟ੍ਰੇਲੀਆ ਨੇ ਲਿਆ ਬਦਲਾ, ਮੈਕੇ 'ਚ ਸਟਾਰਕ ਨੇ ਉਡਾਈਆਂ ਬੰਗਲਾਦੇਸ਼ ਦੀ ਧੱਜੀਆਂ

ਮੈਕੇ ਟੈਸਟ ਦੇ ਪਹਿਲੇ ਹੀ ਦਿਨ ਆਸਟ੍ਰੇਲਿਆ ਨੇ ਬੰਗਲਾਦੇਸ਼ ਦਾ ਬੁਰਾ ਹਾਲ ਕਰ ਦਿੱਤਾ। ਪਹਿਲੀ ਪਾਰੀ ਵਿੱਚ ਬੰਗਲਾਦੇਸ਼ ਦੀ ਟੀਮ 64 ਦੋੜਾਂ 'ਤੇ ਸਿਮਟ ਗਈ ਅਤੇ ਮਿਚੇਲ ਸਟਾਰਕ ਨੇ ਸਭ ਤੋਂ ਜ਼ਿਆਦਾ 6 ਵਿਕਟ ਲੈ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ।

Date Updated Last Updated : 22 August 2026, 11:36 AM IST
Share:

ਨਵੀਂ ਦਿੱਲੀ: ਪਹਿਲੇ ਟੈਸਟ ਮੈਚ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਵਾਪਸੀ ਦੀ ਉਮੀਦ ਲਾਈ ਬੈਠੀ ਆਸਟ੍ਰੇਲੀਆ ਨੇ ਅੱਜ ਦੂਜੇ ਟੈਸਟ ਮੈਚ 'ਚ ਭੁੱਖੇ ਸ਼ੇਰ ਦੀ ਤਰ੍ਹਾਂ ਬੰਗਲਾਦੇਸ਼ 'ਤੇ ਵਾਰ ਕੀਤਾ ਅਤੇ ਪਹਿਲੇ ਹੀ ਦਿਨ ਬੰਗਲਾਦੇਸ਼ ਦੇ ਗੇਂਦਬਾਜਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ। ਬੰਗਲਾਦੇਸ਼ ਦੀ ਪਹਿਲੀ ਪਾਰੀ ਮਹਿਜ 64 ਦੋੜਾਂ 'ਤੇ ਸਿਮਟ ਗਈ ਅਤੇ ਸਭ ਤੋਂ ਜ਼ਿਆਦਾ ਵਿਕੇਟ ਮਿਚੇਲ ਸਟਾਰਕ ਨੇ ਲਏ। ਉਨ੍ਹਾਂ 6 ਬੱਲੇਬਾਜ਼ਾਂ ਨੂੰ ਹਰਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ।
 
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਸਿਰਫ਼ 12 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਬੰਗਲਾਦੇਸ਼ ਦੀ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਸ਼ਾਦਮਾਨ ਇਸਲਾਮ ਨੂੰ ਆਊਟ ਕਰਕੇ ਆਸਟ੍ਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਸਟਾਰਕ ਨੇ ਸਿਰਫ਼ 22 ਗੇਂਦਾਂ ਵਿੱਚ ਆਪਣੀਆਂ 5 ਵਿਕਟਾਂ ਪੂਰੀਆਂ ਕਰ ਲਈਆਂ, ਜੋ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਛੇਵਾਂ ਸਭ ਤੋਂ ਤੇਜ਼ ਪੰਜ ਵਿਕਟਾਂ ਵਾਲਾ ਸਪੈਲ ਹੈ।

ਪਹਿਲੀ ਹੀ ਗੇਂਦ 'ਤੇ ਬੰਗਲਾਦੇਸ਼ ਨੂੰ ਵੱਡਾ ਝਟਕਾ

ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸਟਾਰਕ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ ਬਿਲਕੁਲ ਸਹੀ ਸਾਬਤ ਕਰ ਦਿੱਤਾ। ਪਾਰੀ ਦੀ ਪਹਿਲੀ ਗੇਂਦ 'ਤੇ ਸ਼ਾਦਮਾਨ ਇਸਲਾਮ ਕੈਮਰਨ ਗ੍ਰੀਨ ਦੇ ਹੱਥੋਂ ਕੈਚ ਹੋ ਗਏ। ਇਸ ਤੋਂ ਬਾਅਦ ਸਟਾਰਕ ਨੇ ਤਨਜ਼ੀਦ ਹਸਨ ਅਤੇ ਬੰਗਲਾਦੇਸ਼ ਦੇ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੂੰ ਵੀ ਜਲਦੀ ਪੈਵੇਲੀਅਨ ਭੇਜ ਦਿੱਤਾ। ਮੋਮੀਨੁਲ ਹਕ ਵੀ ਸਟਾਰਕ ਦਾ ਸ਼ਿਕਾਰ ਬਣੇ। ਇਸ ਤਰ੍ਹਾਂ ਬੰਗਲਾਦੇਸ਼ ਨੇ ਮਹਿਜ਼ 12 ਦੌੜਾਂ ਦੇ ਸਕੋਰ 'ਤੇ ਆਪਣੀਆਂ ਪਹਿਲੀਆਂ 5 ਵਿਕਟਾਂ ਗੁਆ ਦਿੱਤੀਆਂ। ਖਾਸ ਗੱਲ ਇਹ ਰਹੀ ਕਿ ਉਸ ਦੇ ਟਾਪ-6 ਵਿੱਚੋਂ ਚਾਰ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।

ਸਿਰਫ਼ 39 ਦੌੜਾਂ 'ਤੇ ਡਿੱਗੀਆਂ 9 ਵਿਕਟਾਂ

ਸਟਾਰਕ ਦੇ ਤੂਫ਼ਾਨ ਤੋਂ ਬਾਅਦ ਬੰਗਲਾਦੇਸ਼ ਦੀ ਪਾਰੀ ਸੰਭਲ ਹੀ ਨਹੀਂ ਸਕੀ। ਇੱਕ ਸਮੇਂ ਟੀਮ ਦੀਆਂ 9 ਵਿਕਟਾਂ ਸਿਰਫ਼ 39 ਦੌੜਾਂ 'ਤੇ ਡਿੱਗ ਚੁੱਕੀਆਂ ਸਨ।  

ਬੰਗਲਾਦੇਸ਼ ਦਾ ਟੈਸਟ ਕ੍ਰਿਕਟ ਵਿੱਚ ਸਭ ਤੋਂ ਘੱਟ ਸਕੋਰ 43 ਦੌੜਾਂ ਹੈ, ਜੋ ਟੀਮ ਨੇ 2018 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਨੌਰਥ ਸਾਊਂਡ ਵਿੱਚ ਬਣਾਇਆ ਸੀ। ਮੈਕੇ ਵਿੱਚ ਵੀ ਟੀਮ ਇਸ ਸ਼ਰਮਨਾਕ ਰਿਕਾਰਡ ਦੇ ਬੇਹੱਦ ਨੇੜੇ ਪਹੁੰਚ ਗਈ। ਪਰ ਆਖਰੀ ਵਿਕਟ ਲਈ ਸ਼ੋਰਿਫੁਲ ਇਸਲਾਮ ਅਤੇ ਤੈਜੁਲ ਇਸਲਾਮ ਨੇ 25 ਦੌੜਾਂ ਦੀ ਅਹਿਮ ਸਾਂਝੇਦਾਰੀ ਕਰਕੇ ਟੀਮ ਨੂੰ 64 ਦੌੜਾਂ ਤੱਕ ਪਹੁੰਚਾ ਦਿੱਤਾ। ਟੀਮ ਦਾ ਸਭ ਤੋਂ ਵੱਧ ਸਕੋਰ 11ਵੇਂ ਨੰਬਰ ਦੇ ਬੱਲੇਬਾਜ਼ ਸ਼ੋਰਿਫੁਲ ਇਸਲਾਮ ਨੇ ਬਣਾਇਆ। ਉਨ੍ਹਾਂ ਨੇ 19 ਗੇਂਦਾਂ 'ਤੇ 14 ਦੌੜਾਂ ਬਣਾਈਆਂ, ਜਿਸ ਵਿੱਚ 3 ਚੌਕੇ ਸ਼ਾਮਲ ਸਨ। ਤੈਜੁਲ ਇਸਲਾਮ 11 ਦੌੜਾਂ 'ਤੇ ਨਾਬਾਦ ਰਹੇ ਅਤੇ ਦੋਵਾਂ ਨੇ ਆਖਰੀ ਵਿਕਟ ਲਈ 25 ਦੌੜਾਂ ਜੋੜੀਆਂ। ਆਖ਼ਰਕਾਰ ਸਟਾਰਕ ਨੇ ਸ਼ੋਰਿਫੁਲ ਨੂੰ ਕੈਚ ਆਊਟ ਕਰਵਾ ਕੇ ਬੰਗਲਾਦੇਸ਼ ਦੀ ਪਾਰੀ ਦਾ ਅੰਤ ਕਰ ਦਿੱਤਾ। 


ਸਟਾਰਕ ਨੇ 10 ਓਵਰਾਂ ਵਿੱਚ 6 ਵਿਕਟਾਂ ਝਟਕੀਆਂ

ਮਿਚੇਲ ਸਟਾਰਕ ਨੇ 10 ਓਵਰ ਕੀਤੇ, ਜਿਨ੍ਹਾਂ ਵਿੱਚ 6 ਮੇਡਨ ਰਹੇ ਅਤੇ ਸਿਰਫ਼ 12 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਸਟਾਰਕ ਦੀ ਗੇਂਦਬਾਜ਼ੀ ਨੂੰ ਪੈਟ ਕਮਿੰਸ ਦਾ ਵੀ ਸ਼ਾਨਦਾਰ ਸਾਥ ਮਿਲਿਆ। ਕਮਿੰਸ ਨੇ 10 ਓਵਰਾਂ ਵਿੱਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਜੋਸ਼ ਹੇਜ਼ਲਵੁੱਡ ਨੇ ਇੱਕ ਵਿਕਟ ਆਪਣੇ ਨਾਮ ਕੀਤੀ। ਇਸ ਤਰ੍ਹਾਂ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੇ ਬੰਗਲਾਦੇਸ਼ ਦੀ ਪੂਰੀ ਪਾਰੀ ਸਮੇਟ ਦਿੱਤੀ।


ਆਸਟ੍ਰੇਲੀਆ ਨੇ ਡਾਰਵਿਨ ਦੀ ਹਾਰ ਦਾ ਦਿੱਤਾ ਜਵਾਬ

ਇਸ ਮੈਚ ਤੋਂ ਪਹਿਲਾਂ ਡਾਰਵਿਨ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਉਹ ਜਿੱਤ ਬੰਗਲਾਦੇਸ਼ ਲਈ ਇਤਿਹਾਸਕ ਸੀ, ਜਦਕਿ ਆਸਟ੍ਰੇਲੀਆ ਲਈ ਇਹ ਇੱਕ ਵੱਡਾ ਝਟਕਾ ਸੀ। ਪਰ ਮੈਕੇ ਵਿੱਚ ਆਸਟ੍ਰੇਲੀਆਈ ਟੀਮ ਨੇ ਸ਼ੁਰੂ ਤੋਂ ਹੀ ਆਪਣਾ ਰੁਖ ਸਾਫ਼ ਕਰ ਦਿੱਤਾ। ਤੇਜ਼ ਗੇਂਦਬਾਜ਼ਾਂ ਨੂੰ ਮੈਕੇ ਦੀਆਂ ਹਾਲਾਤਾਂ ਵਿੱਚ ਸ਼ੁਰੂਆਤੀ ਮੂਵਮੈਂਟ ਅਤੇ ਬਾਊਂਸ ਮਿਲਿਆ, ਜਿਸ ਦਾ ਉਨ੍ਹਾਂ ਨੇ ਪੂਰਾ ਫਾਇਦਾ ਚੁੱਕਿਆ। ਹੇਜ਼ਲਵੁੱਡ ਮੁਤਾਬਕ ਸ਼ੁਰੂ ਵਿੱਚ ਹਵਾ ਅਤੇ ਪਿੱਚ ਦੋਵਾਂ ਤੋਂ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਸੀ, ਜਦਕਿ ਬਾਅਦ ਵਿੱਚ ਪਿੱਚ ਕੁਝ ਹੱਦ ਤੱਕ ਬੱਲੇਬਾਜ਼ੀ ਲਈ ਆਸਾਨ ਹੋਈ।

 
 

Recent News