Courtesy: X@ANI
ਨਵੀਂ ਦਿੱਲੀ. ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਜਾਤੀ-ਅਧਾਰਤ ਰਾਖਵਾਂਕਰਨ ਪ੍ਰਣਾਲੀ ਵਿਰੁੱਧ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਹਟਾ ਦਿੱਤਾ। ਇਸਤੋਂ ਬਾਅਦ ਪੁਲਿਸ ਨੇ ਸ਼ਨੀਵਾਰ, 22 ਅਗਸਤ ਨੂੰ ਸਵੇਰੇ ਰਾਜਘਾਟ ਪਹੁੰਚੇ ਕਈ ਵਿਦਿਆਰਥੀਆਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਪ੍ਰਦਰਸ਼ਨਕਾਰੀ ਪੁਲਿਸ ਦੇ ਇਸ ਐਕਸ਼ਨ ਤੋਂ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ਾਤੀਪੂਰਣ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਉਹ ਸ਼ਾਂਤੀਪੂਰਵਕ ਆਪਣੀਆਂ ਮੰਗਾਂ ਪੇਸ਼ ਕਰ ਰਹੇ ਸਨ, ਜਦੋਂ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਦੇਰ ਰਾਤ ਉਨ੍ਹਾਂ ਪ੍ਰਤੀ ਸਖ਼ਤ ਰੁਖ ਅਪਣਾਇਆ। ਇੱਕ ਪ੍ਰਦਰਸ਼ਨਕਾਰੀ ਸੰਨੀ ਦਿਵੇਦੀ ਨੇ ਕਿਹਾ ਕਿ ਉਨ੍ਹਾਂ ਦਾ ਸਟੇਜ ਢਾਹ ਦਿੱਤਾ ਗਿਆ ਅਤੇ ਉਨ੍ਹਾਂ 'ਤੇ ਲਾਠੀਚਾਰਜ ਕਰ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ ਗਿਆ। ਇਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਧਮਕੀ ਵੀ ਦਿੱਤੀ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਆਪਣਾ ਵਿਰੋਧ ਦਰਜ ਕਰਵਾਉਣ ਲਈ ਰਾਜਘਾਟ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਵੀ ਹਿਰਾਸਤ ਵਿੱਚ ਲੈ ਲਿਆ।
ਇੱਕ ਪੰਕਜ ਨਾਮ ਦੇ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਅਸੀ ਸ਼ਾਂਤੀਪੂਰ ਪ੍ਰਦਰਸ਼ਨ ਕਰ ਰਹੇ ਸੀ। ਮੈਂ ਭੁੱਖ ਹੜਤਾਲ ਦੀ ਘੋਸ਼ਣਾ ਕੀਤੀ ਸੀ। ਸਾਡੇ 1 ਹਜ਼ਾਰ ਲੋਕਾਂ 'ਤੇ ਲਾਠੀਚਾਰਜ ਕੀਤਾ ਗਿਆ। ਅਸੀ ਤਾਂ ਪੁਲਿਸ 'ਤੇ ਹਮਲਾ ਨਹੀਂ ਕੀਤਾ ਸੀ ਅਤੇ ਨਾ ਹੀ ਕਿਸੇ ਨੂੰ ਗਾਲ੍ਹਾਂ ਕੱਢੀਆਂ ਸਨ। ਅਸੀ ਤਾਂ ਸਿਰਫ਼ ਸ਼ਾਤੀ ਨਾਲ ਅੰਦੋਲਨ ਕੀਤਾ ਅਤੇ ਆਪਣੇ ਅਧਿਕਾਰਾਂ ਦੀ ਮੰਗ ਕੀਤੀ। ਇਸਦੇ ਬਦਲੇ ਸਾਨੂੰ ਕੁੱਟਿਆ ਗਿਆ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਅਭਿਸ਼ੇਕ ਠਾਕੁਰ ਨੇ ਕਿਹਾ ਕਿ ਅਸੀ ਯੂਜੀਸੀ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਹਾਂ। ਸਾਡਾ ਅੰਦੋਲਨ ਇੱਕ ਦਿਨ 'ਚ ਹੀ ਖ਼ਤਮ ਕਰਵਾ ਦਿੱਤਾ ਗਿਆ। ਜਦੋਂ ਕਿ ਕਾਕਰੋਚ ਜਨਤਾ ਪਾਰਟੀ ਨੇ ਤਾਂ ਪਰਮਿਸ਼ਨ ਵੀ ਨਹੀਂ ਲਈ ਸੀ, ਫਿਰ ਵੀ ਉਨ੍ਹਾਂ ਦਾ ਅੰਦੋਲਨ 32 ਦਿਨਾਂ ਤੱਕ ਚੱਲਿਆ ਸੀ। ਫਿਰ ਸਾਡੇ ਨਾਲ ਅਜਿਹਾ ਕਿਉਂ ਹੋ ਰਿਹਾ?
ਕੀ ਹਨ ਪ੍ਰਦਰਸ਼ਨਕਾਰਿਆਂ ਦੀਆਂ ਮੰਗਾਂ?
ਇਸ ਵਿਰੋਧ ਮੁਹਿੰਮ ਦੀ ਅਗਵਾਈ 'ਆਰਕਸ਼ਣ ਹਟਾਓ ਅੰਦੋਲਨ' (ਰਿਜ਼ਰਵੇਸ਼ਨ ਹਟਾਓ ਅੰਦੋਲਨ) ਦੁਆਰਾ ਕੀਤੀ ਗਈ ਸੀ, ਜੋ ਕਿ ਇੱਕ ਇੰਸਟਾਗ੍ਰਾਮ ਪੇਜ ਹੈ। ਇਸਨੇ ਲੋਕਾਂ ਨੂੰ 21 ਅਗਸਤ ਨੂੰ ਜੰਤਰ-ਮੰਤਰ 'ਤੇ ਇੱਕ ਵਿਰੋਧ ਪ੍ਰਦਰਸ਼ਨ ਲਈ ਇੱਕਠੇ ਹੋਣ ਦੀ ਅਪੀਲ ਕੀਤੀ ਅਤੇ ਇਸ ਮੁਤਾਬਕ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਉੱਥੇ ਪਹੁੰਚੇ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਿੱਖਿਆ, ਕੋਚਿੰਗ ਅਤੇ ਹੋਰ ਜਰੂਰਤਾਂ ਲਈ ਸਰਕਾਰੀ ਸਹਾਇਤਾ ਕਿਸਨੂੰ ਮਿਲਣੀ ਚਾਹੀਦੀ ਹੈ, ਇਸਦੀ ਚੋਣ ਕਰਦੇ ਸਮੇਂ ਵਿਦਿਆਰਥੀਆਂ ਦੀ ਆਰਥਿਕ ਸਥਿਤੀ ਨੂੰ ਦੇਖਣਾ ਚਾਹੀਦਾ ਹੈ।
ਅਖਿਲ ਭਾਰਤੀ ਕਸ਼ੱਤਰੀ ਮਹਾਸਭਾ ਨਾਲ ਜੁੜੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਸਾਡੀ ਮੰਗ ਹੈ ਕਿ ਸਰਕਾਰੀ ਸਹਾਇਤਾ ਦੇ ਸੰਬੰਧ ਵਿੱਚ ਆਰਥਿਕ ਸਥਿਤੀ 'ਤੇ ਵਿਚਾਰ ਕੀਤਾ ਜਾਵੇ। ਕਿਸੇ ਵਿਅਕਤੀ ਦੀ ਜਾਤ ਦੀ ਪਰਵਾਹ ਕੀਤੇ ਬਿਨਾ, ਕਿਸੇ ਵੀ ਲੋੜਵੰਦ ਵਿਅਕਤੀ ਨੂੰ ਸਿੱਖਿਆ, ਕੋਚਿੰਗ ਅਤੇ ਹੋਰ ਜ਼ਰੂਰਤਾਂ ਲਈ ਸਹਾਇਤਾ ਜਰੂਰ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।"