Courtesy: pinterest
ਮਹਾਰਾਸ਼ਟਰ. ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ, 22 ਅਗਸਤ ਨੂੰ 'ਛਾਤਰੋਂ ਕੀ ਗੂੰਜ' (ਵਿਦਿਆਰਥੀਆਂ ਦੀ ਆਵਾਜ਼) ਪ੍ਰੋਗਰਾਮ ਕਰਨ ਵਾਲੇ ਹਨ। ਇਹ ਪ੍ਰੋਗਰਾਮ ਮਹਾਰਾਸ਼ਟਰ ਦੇ ਪੁਣੇ 'ਚ ਆਰਟੀਓ ਚੌਂਕ ਦੇ ਨੇੜੇ ਐਸਐਸਪੀਐਮਐਸ (SSPMS) ਕਾਲਜ ਮੈਦਾਨ ਵਿਖੇ ਹੋਵੇਗਾ। ਇਸ ਸਮਾਗਮ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਲਈ ਰੱਖਿਆ ਗਿਆ ਹੈ, ਜਿਸ ਵਿੱਚ ਸਿਖਿਆ,ਸੁਰੱਖਿਆ, ਸਮਾਨਤਾ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਕਰੀਅਰ ਵਰਗੇ ਮੌਕੇ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ। ਪੁਣੇ ਪੁਲਿਸ ਵੱਲੋਂ ਇਸ ਪ੍ਰੋਗਰਾਮ ਨੂੰ ਹਰੀ ਝੰਡੀ ਮਿਲ ਗਈ ਹੈ। ਇਸਦੇ ਨਾਲ ਹੀ ਸੁਰੱਖਿਆ ਅਤੇ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਪ੍ਰਬੰਧਕਾਂ 'ਤੇ 30 ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ।
'ਛਾਤਰੋਂ ਕੀ ਗੂੰਜ' ਪ੍ਰੋਗਰਾਮ ਲਈ ਪੁਲਿਸ ਨੇ ਸ਼ਾਮ 4:30 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਦੀ ਇਜਾਜ਼ਤ ਦਿੱਤੀ ਹੈ। ਪੁਲਿਸ ਮੁਤਾਬਕ, ਇਸ ਵਿੱਚ ਕਰੀਬ 8,000 ਤੋਂ 10,000 ਲੋਕ ਇੱਕਠੇ ਹੋ ਸਕਦੇ ਹਨ।
ਇਸ ਸਮਾਗਮ ਵਿੱਚ ਦੇਸ਼ ਭਰ ਦੇ ਵਿਦਿਆਰਥੀ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦਾ ਮੁੱਖ ਫੋਕਸ ਵਿਦਿਆਰਥੀਆਂ ਨਾਲ ਜੁੜੇ ਸਵਾਲਾਂ 'ਤੇ ਹੋਵੇਗਾ। ਇਸ ਅਭਿਆਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਗੱਲ ਰੱਖਣ ਦੀ ਪੂਰੀ ਆਜ਼ਾਦੀ, ਸੁਰਖਿਅਤ ਮਾਹੌਲ ਅਤੇ ਅੱਗੇ ਵੱਧਣ ਦੇ ਮੌਕੇ ਦਿਵਾਉਣਾ ਹੈ।
ਹਾਲਾਂਕਿ ਇਸ ਪ੍ਰੋਗਰਾਮ 'ਚ ਸ਼ਾਂਤੀ ਵਿਵਸਥਾ ਕਾਇਮ ਕਰਨ ਲਈ ਇਸ ਵਿੱਚ ਆਪਮਾਨਜਨਕ ਪੋਸਟਰ, ਬੈਨਰ ਜਾਂ ਤਸਵੀਰਾਂ ਲਗਾਉਣ 'ਤੇ ਸਖ਼ਤ ਮਨਾਹੀ ਹੈ।
'ਛਾਤਰੋਂ ਕੀ ਗੂੰਜ' ਮੁਹਿੰਮ ਦੀ ਸ਼ੁਰੂਆਤ ਨੌਜਵਾਨਾਂ ਦੀਆਂ ਸਮੱਸਿਆਵਾਂ 'ਤੇ ਚਰਚਾ ਕਰਨ ਲਈ ਕੀਤੀ ਗਈ ਹੈ। ਇਸਤੋਂ ਪਹਿਲਾਂ ਕੋਟਾ, ਦੇਹਰਾਦੂਨ ਅਤੇ ਪ੍ਰਯਾਗਰਾਜ 'ਚ ਇਹ ਸਮਾਗਮ ਹੋ ਚੁੱਕੇ ਹਨ। ਰਾਹੁਲ ਗਾਂਧੀ ਨੇ ਕੋਟਾ 'ਚ 17 ਜੂਨ ਨੂੰ, ਦੇਹਰਾਦੂਨ 'ਚ 17 ਜੁਲਾਈ ਅਤੇ ਪ੍ਰਯਾਗਰਾਜ 'ਚ 8 ਅਗਸਤ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ ਅਤੇ ਨੌਜਵਾਨਾਂ ਨੂੰ ਦੇਸ਼ ਦੀ ਵੱਡੀ ਤਾਕਤ ਦੱਸਿਆ ਸੀ।
DCP ਦਫ਼ਤਰ ਸਾਹਮਣੇ ਲਾਇਆ ਸੀ ਧਰਨਾ
ਹਾਲਾਂਕਿ, ਪੁਣੇ ਦੇ ਇਸ ਆਯੋਜਨ ਤੋਂ ਪਹਿਲਾਂ ਦਿੱਲੀ ਵਿੱਚ ਇੱਕ ਵੱਡਾ ਘਟਨਾਕਰਮ ਹੋਇਆ। ਬੀਤੇ ਦਿਨ ਰਾਹੁਲ ਗਾਂਧੀ ਪੈਲੇਟ ਗਨ ਦੇ ਮੁੱਦੇ ਨੂੰ ਲੈ ਦਿੱਲੀ ਦੇ ਸੰਸਦ ਮਾਰਗ 'ਚ ਡੀਸੀਪੀ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਪੁਲਿਸ ਇਸ ਮਾਮਲੇ 'ਚ FIR ਦਰਜ ਨਹੀਂ ਕਰਦੀ, ਉਹ ਧਰਨੇ ਤੋਂ ਨਹੀਂ ਉੱਠਣਗੇ। ਉਨ੍ਹਾਂ ਦੇ ਲਗਾਤਾਰ ਕਈ ਘੰਟਿਆਂ ਤੱਕ ਧਰਨੇ ਤੋਂ ਬਾਅਦ ਪੁਲਿਸ ਨੂੰ ਉਨ੍ਹਾਂ ਦੀ ਮੰਗ ਮੰਨਣੀ ਹੀ ਪਈ। ਹੁਣ ਦਿੱਲੀ ਦੇ ਇਸ ਘਟਨਾਕਰਮ ਤੋਂ ਬਾਅਦ ਲੋਕਾ ਦੀ ਨਜ਼ਰ ਹੁਣ ਪੁਣੇ 'ਚ ਹੋਣ ਵਾਲੇ ਪ੍ਰੋਗਰਾਮ 'ਤੇ ਟਿਕੀ ਹੈ।