menu-icon
Punjabi Story Line
  • Home
  • News
  • National
  • ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 'ਤੇ ਕੇਜਰੀਵਾਲ ਦਾ ਤਿੱਖਾ ਹਮਲਾ, ਬੰਗਲਾਦੇਸ਼ ਨਾਲ ਤੁਲਨਾ ਕਰਕੇ ਕੇਂਦਰ 'ਤੇ ਵਰੇ

ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 'ਤੇ ਕੇਜਰੀਵਾਲ ਦਾ ਤਿੱਖਾ ਹਮਲਾ, ਬੰਗਲਾਦੇਸ਼ ਨਾਲ ਤੁਲਨਾ ਕਰਕੇ ਕੇਂਦਰ 'ਤੇ ਵਰੇ

ਅਰਵਿੰਦ ਕੇਜਰੀਵਾਲ ਨੇ ਕਿਹਾ, “ਮੈਂ ਇੱਕ ਅਜਿਹੀ ਗੱਲ ਦੱਸਣ ਜਾ ਰਿਹਾ ਹਾਂ ਜਿਸ ਨੂੰ ਸੁਣਕੇ ਹਰ ਦੇਸ਼ ਭਗਤ ਨੂੰ ਸਦਮਾ ਲੱਗੇਗਾ। ਭਾਰਤ ਨੂੰ ਹੁਣ ਬੰਗਲਾਦੇਸ਼ ਨਾਲੋਂ ਵੀ ਗਰੀਬ ਦੇਸ਼ ਕਰਾਰ ਦਿੱਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਜਦੋਂ 2014 ਵਿੱਚ ਮੌਜੂਦਾ ਸਰਕਾਰ ਬਣੀ ਸੀ, ਉਦੋਂ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਬੰਗਲਾਦੇਸ਼ ਨਾਲੋਂ ਕਾਫ਼ੀ ਅੱਗੇ ਸੀ

Date Updated Last Updated : 21 August 2026, 08:01 PM IST
Share:

ਭਾਰਤ ਦੀ ਮੌਜੂਦਾ ਸਾਲਾਨਾ ਪ੍ਰਤੀ ਵਿਅਕਤੀ ਆਮਦਨ ਦੇ ਅੰਕੜਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਘੇਰ ਲਿਆ ਹੈ। ਇੱਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਪਹਿਲਾਂ ਨਾਲੋਂ ਵੀ ਪਿੱਛੇ ਹਟ ਗਿਆ ਹੈ ਅਤੇ ਗੁਆਂਢੀ ਦੇਸ਼ ਬੰਗਲਾਦੇਸ਼ ਨੇ ਵੀ ਆਮਦਨ ਦੇ ਮਾਮਲੇ ਵਿੱਚ ਭਾਰਤ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਨੇ 2014 ਅਤੇ ਮੌਜੂਦਾ ਹਾਲਾਤ ਦੀ ਤੁਲਨਾ ਕਰਦਿਆਂ ਕਿਹਾ ਕਿ ਜਦੋਂ ਮੌਜੂਦਾ ਪ੍ਰਧਾਨ ਮੰਤਰੀ ਨੇ ਅਹੁਦਾ ਸੰਭਾਲਿਆ ਸੀ, ਉਦੋਂ ਭਾਰਤ ਦੀ ਸਥਿਤੀ ਬੰਗਲਾਦੇਸ਼ ਨਾਲੋਂ ਕਾਫ਼ੀ ਬਿਹਤਰ ਸੀ, ਪਰ ਅੱਜ ਉਹ ਸਾਡੇ ਤੋਂ ਅੱਗੇ ਨਿਕਲ ਗਿਆ ਹੈ। ਇਸ ਦੇ ਨਾਲ ਹੀ, ਉਨ੍ਹਾਂ ਵਿਸ਼ਵ ਗੁਰੂ ਬਣਨ ਦੇ ਸੁਪਨੇ ਨੂੰ ਵੀ ਨਿਸ਼ਾਨਾ ਬਣਾਇਆ।

ਕੇਜਰੀਵਾਲ ਨੇ ਕੀ ਕਿਹਾ?

ਅਰਵਿੰਦ ਕੇਜਰੀਵਾਲ ਨੇ ਕਿਹਾ, “ਮੈਂ ਇੱਕ ਅਜਿਹੀ ਗੱਲ ਦੱਸਣ ਜਾ ਰਿਹਾ ਹਾਂ ਜਿਸ ਨੂੰ ਸੁਣਕੇ ਹਰ ਦੇਸ਼ ਭਗਤ ਨੂੰ ਸਦਮਾ ਲੱਗੇਗਾ। ਭਾਰਤ ਨੂੰ ਹੁਣ ਬੰਗਲਾਦੇਸ਼ ਨਾਲੋਂ ਵੀ ਗਰੀਬ ਦੇਸ਼ ਕਰਾਰ ਦਿੱਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਜਦੋਂ 2014 ਵਿੱਚ ਮੌਜੂਦਾ ਸਰਕਾਰ ਬਣੀ ਸੀ, ਉਦੋਂ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਬੰਗਲਾਦੇਸ਼ ਨਾਲੋਂ ਕਾਫ਼ੀ ਅੱਗੇ ਸੀ, ਪਰ ਅੱਜ ਹਾਲਾਤ ਬਦਲ ਗਏ ਹਨ।

2014 ਦੀ ਸਥਿਤੀ ਅਤੇ ਮੌਜੂਦਾ ਅੰਕੜਿਆਂ ਵਿੱਚ ਤੁਲਨਾ

ਕੇਜਰੀਵਾਲ ਮੁਤਾਬਕ, 2014 ਵਿੱਚ ਭਾਰਤ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 1600 ਡਾਲਰ ਸੀ, ਜਦਕਿ ਉਸ ਸਮੇਂ ਬੰਗਲਾਦੇਸ਼ ਦੀ ਆਮਦਨ 1100 ਡਾਲਰ ਸੀ, ਭਾਵ ਭਾਰਤ 500 ਡਾਲਰ ਅੱਗੇ ਸੀ। ਪਰ ਹੁਣ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 2800 ਡਾਲਰ ਹੈ, ਜਦਕਿ ਬੰਗਲਾਦੇਸ਼ ਦੀ 2900 ਡਾਲਰ ਹੈ। ਇਸ ਨਾਲ ਬੰਗਲਾਦੇਸ਼ ਭਾਰਤ ਤੋਂ 100 ਡਾਲਰ ਅੱਗੇ ਨਿਕਲ ਗਿਆ ਹੈ।

ਹੋਰ ਦੇਸ਼ਾਂ ਨਾਲ ਤੁਲਨਾ

ਕੇਜਰੀਵਾਲ ਨੇ ਅੱਗੇ ਕਿਹਾ ਕਿ ਸਵਿਟਜ਼ਰਲੈਂਡ ਦੀ ਪ੍ਰਤੀ ਵਿਅਕਤੀ ਆਮਦਨ 1,15,000 ਡਾਲਰ, ਸਿੰਗਾਪੁਰ ਦੀ 99,000 ਡਾਲਰ ਅਤੇ ਅਮਰੀਕਾ ਦੀ 90,000 ਡਾਲਰ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ, “2014 ਵਿੱਚ ਲੋਕਾਂ ਨੂੰ ਵੱਡੀ ਆਸ ਸੀ ਕਿ ਭਾਰਤ ਅਮਰੀਕਾ ਤੋਂ ਅੱਗੇ ਵੱਧ ਜਾਵੇਗਾ, ਪਰ ਅਫ਼ਸੋਸ ਕਿ ‘ਵਿਸ਼ਵ ਗੁਰੂ’ ਦੇ ਸੁਪਨੇ ਨੂੰ 12 ਸਾਲ ਬੀਤਣ ਦੇ ਬਾਅਦ ਅਸੀਂ ਬੰਗਲਾਦੇਸ਼ ਨਾਲੋਂ ਵੀ ਪਿੱਛੇ ਰਹਿ ਗਏ ਹਾਂ।”

ਕੇਂਦਰ ਸਰਕਾਰ ਨੂੰ ਕੇਜਰੀਵਾਲ ਦਾ ਨਿਸ਼ਾਨਾ

ਇਸ ਮੌਕੇ ਕੇਜਰੀਵਾਲ ਨੇ ਕੇਂਦਰ ਸਰਕਾਰ ਦੀ ਆਰਥਿਕ ਨੀਤੀਆਂ ਨੂੰ ਸਵਾਲੀਆ ਨਿਸ਼ਾਨੀ ਹੇਠ ਰੱਖਿਆ ਅਤੇ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ ਸਿਰਫ਼ ਅੰਕੜਿਆਂ ਅਤੇ ਸਰਕਾਰੀ ਬਿਆਨਾਂ ਤੱਕ ਸੀਮਤ ਰਹਿ ਗਈ ਹੈ, ਜਦੋਂ ਕਿ ਵਿਹਾਰਕ ਪੱਧਰ 'ਤੇ ਆਮ ਨਾਗਰਿਕ ਦੀ ਆਮਦਨ ਵਿੱਚ ਉਹ ਵਾਧਾ ਨਹੀਂ ਹੋਇਆ, ਜਿਸ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਇਸ ਨੂੰ ਕੇਂਦਰੀ ਨੀਤੀਆਂ ਦੀ ਅਸਫਲਤਾ ਵਜੋਂ ਦਰਸਾਇਆ।

Recent News