Courtesy: pinterest
ਨਵੀਂ ਦਿੱਲੀ. ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਅਜੇ ਵੀ ਸਰਗਰਮ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਅੱਜ ਦੱਖਣੀ ਦਿੱਲੀ ਲਈ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸਤੋਂ ਇਲਾਵਾ ਮੌਸਮ ਵਿਭਾਗ ਨੇ ਪੱਛਮੀ ਬੰਗਾਲ, ਓਡੀਸ਼ਾ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਲਈ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਨੋਇਡਾ, ਗੁਰੁਗ੍ਰਾਮ ਅਤੇ ਗਾਜ਼ਿਆਬਾਦ ਵਰਗੇ ਸ਼ਹਿਰਾਂ ਲਈ ਵੀ ਬਾਰਿਸ਼ ਦੇ ਔਰੇਂਜ ਅਲਰਟ ਦੀ ਚੇਤਾਵਨੀ ਦਿੱਤੀ ਹੈ। IMD ਨੇ ਸ਼ਨੀਵਾਰ ਨੂੰ ਅਗਲੇ ਦੋ-ਤਿੰਨ ਘੰਟਿਆਂ ਲਈ ਦਿੱਲੀ ਵਿੱਚ ਤੇਜ਼ ਬਾਰਿਸ਼ ਦੀ ਚੇਤਾਵਨੀ ਹੈ।
ਦਿੱਲੀ-ਐਨਸੀਆਰ 'ਚ ਅੱਜ ਸ਼ਨੀਵਾਰ, ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਪੂਰੇ ਇਲਾਕੇ ਲਈ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਨੋਇਡਾ, ਗਾਜ਼ੀਆਬਾਦ ਅਤੇ ਗੁਰੁਗ੍ਰਾਮ ਵਰਗੇ ਸ਼ਹਿਰਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
22 ਅਗਸਤ ਨੂੰ ਜੰਮੂ-ਕਸ਼ਮੀਰ, ਲੱਦਾਖ ਅਤੇ ਨੇੜਲੇ ਖੇਤਰਾਂ 'ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ 'ਚ ਵੀ ਭਾਰੀ ਮੀਂਹ ਦੇ ਆਸਾਰ ਹਨ।
ਮੌਸਮ ਵਿਭਾਗ ਮੁਤਾਬਕ, ਬੰਗਾਲ ਅਤੇ ਸਿਕਿਮ 'ਚ 21 ਤੋਂ 27 ਅਗਸਤ ਤੱਕ, ਝਾਰਖੰਡ ਅਤੇ ਓਡੀਸਾ 'ਚ 22 ਤੋਂ 27 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਬਿਹਾਰ ਸੂਬੇ 'ਚ ਵੀ 22 ਤੋਂ 24 ਅਗਸਤ ਤੱਕ ਵੱਡੇ ਪੱਧਰ 'ਤੇ ਮੀਂਹ ਦੀ ਅਸ਼ੰਕਾ ਜਤਾਈ ਗਈ ਹੈ। ਦਿੱਲੀ 'ਚ 25 ਅਗਸਤ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਵਿੱਚ 22 ਤੋਂ 27 ਅਗਸਤ ਤੱਕ ਭਾਰੀ ਮੀਂਹ ਦੀ ਚੇਤਾਵਨੀ ਹੈ।
ਦੂਜੇ ਪਾਸੇ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਸਮੇਤ ਉੱਤਰ-ਪੂਰਬੀ ਰਾਜਾਂ ਵਿੱਚ ਵੀ ਲਗਾਤਾਰ ਬਾਰਿਸ਼ ਦੀ ਚੇਤਾਵਨੀ ਹੈ। ਅਰੁਣਾਚਲ ਪ੍ਰਦੇਸ਼ ਵਿੱਚ 26-27 ਅਗਸਤ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ। ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 23 ਅਗਸਤ ਨੂੰ ਅਤੇ 25 ਤੋਂ 27 ਅਗਸਤ ਦੇ ਵਿਚਕਾਰ ਮੀਂਹ ਦੇ ਆਸਾਰ ਹਨ। 27 ਅਗਸਤ ਨੂੰ ਅਸਾਮ ਅਤੇ ਮੇਘਾਲਿਆ ਵਿੱਚ ਅਤੇ 24 ਅਗਸਤ ਤੱਕ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਹੈ।