Courtesy: X@MadhepuraPolice
ਬਿਹਾਰ: ਅੱਜ ਮਹੀਨੇ ਦਾ ਆਖਰੀ ਸੋਮਵਾਰ ਨੂੰ ਸਵੇਰੇ-ਸਵੇਰੇ ਬਿਹਾਰ ਦੇ ਮਧੇਪੁਰਾ ਸਥਿਤ ਪ੍ਰਸਿੱਧ ਸਿੰਘੇਸ਼ਵਰ ਧਾਮ ਮੰਦਰ 'ਚ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਇੱਕਠੀ ਹੋਈ। ਹਾਲਾਂਕਿ, ਮੰਦਰ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਅਚਾਨਕ ਭੀੜ ਵੱਧਣ ਨਾਲ ਭਗਦੜ ਮਚ ਗਈ। ਸ਼ਰਧਾਲੂ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਦੋੜੇ ਅਤੇ ਹਾਲਾਤ ਬੇਕਾਬੂ ਹੋ ਗਏ। ਮਿੰਟਾਂ 'ਚ ਇੱਥੇ ਚੀਖ-ਪੁਕਾਰ ਮਚ ਗਈ ਅਤੇ ਇਸ ਹਫੜਾ-ਦਫੜੀ 'ਚ ਕਈ ਸ਼ਰਧਾਲੂ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਤੁਰੰਤ ਮਧੇਪੁਰਾ ਮੈਡੀਕਲ ਕਾਲਜ 'ਚ ਇਲਾਜ ਲਈ ਸ਼ਿਫਟ ਕੀਤਾ ਗਿਆ।
ਦਰਅਸਲ, ਸਾਵਣ ਦਾ ਆਖਰੀ ਸੋਮਵਾਰ ਹੋਣ ਕਾਰਣ ਲੋਕ ਸਿੰਘੇਸ਼ਵਰ ਮੰਦਰ 'ਚ ਦਰਸ਼ਨਾਂ ਲਈ ਹੁੰਮਹੁਮਾ ਕੇ ਪਹੁੰਚੇ। ਸ਼ਰਧਾਲੂਆਂ ਦੀ ਸੰਖਿਆ ਵੱਧਣ ਨਾਲ ਭੀੜ ਜ਼ਿਆਦਾ ਹੋ ਗਈ ਅਤੇ ਲੋਕਾਂ ਵਿੱਚ ਧੱਕਾ ਮੁੱਕੀ ਸ਼ੁਰੂ ਹੋ ਗਈ। ਲਾਈਨ ਟੁੱਟਣ ਨਾਲ ਭਗਦੜ ਵਰਗੇ ਹਾਲਾਤ ਬਣ ਗਏ। ਭੀੜ ਦਾ ਦਬਾਅ ਵੱਧਣ ਨਾਲ ਬੈਰੀਕੇਡਿੰਗ ਵੀ ਟੁੱਟ ਗਈ ਅਤੇ ਇਸ ਦਰਾਨ ਕਈ ਦਰਜਨਾਂ ਸ਼ਰਧਾਲੂ ਜਖ਼ਮੀ ਹੋ ਗਏ। ਭੀੜ ਨੂੰ ਕਾਬੂ ਕਰਨ ਲਈ ਡਿਊਟੀ 'ਚ ਤੈਨਾਤ ਇੱਕ ਪੁਲਿਸਕਰਮੀ ਵੀ ਜਖ਼ਮੀ ਹੋ ਗਿਆ। ਉਨ੍ਹਾਂ ਦੀ ਵਰਦੀ ਫਟ ਗਈ।
ਭਗਦੜ 'ਚ ਜਖ਼ਮੀ ਹੋਏ ਸ਼ਰਧਾਲੂਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਜਖ਼ਮੀ ਕਰਾਇਆ ਗਿਆ। ਸੁਰੱਖਿਆਂ ਬਲਾਂ ਨੇ ਭੀੜ 'ਚ ਦਬੀ ਮਹਿਲਾਵਾਂ ਨੂੰ ਬਾਹਰ ਕੱਢਿਆ। ਹੁਣ ਹਸਪਤਾਲ 'ਚ ਜਖ਼ਮੀ ਲੋਕਾਂ ਦੀ ਹਾਲਾਤ 'ਚ ਨਜ਼ਰ ਰੱਖੀ ਜਾ ਰਹੀ ਹੈ।
ਮਹੀਨੇ ਦੇ ਆਖਰੀ ਸੋਮਵਾਰ ਕਾਰਨ ਮੰਦਰ ਵਿੱਚ ਭਾਰੀ ਭੀੜ ਹੋਣ ਦੀ ਸੰਭਾਵਨਾ ਸੀ, ਜਿਸ ਕਾਰ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਚੌਕਸ ਸੀ। ਜ਼ਿਲ੍ਹਾ ਮੈਜਿਸਟਰੇਟ (ਡੀਐਮ) ਅਤੇ ਪੁਲਿਸ ਸੁਪਰਡੈਂਟ (ਐਸਪੀ) ਨਿੱਜੀ ਤੌਰ 'ਤੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ। ਜਿਵੇਂ ਹੀ ਮੰਦਰ 'ਚ ਭਗਦੜ ਵਰਗੇ ਹਾਲਾਤ ਬਣੇ, ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਸਥਿਤੀ ਨੂੰ ਸੰਭਾਲ ਲਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਮੰਦਰ ਟਰੱਸਟ ਕਮੇਟੀ ਅਤੇ ਪ੍ਰਸ਼ਾਸਨ ਨੇ ਵੀ ਸ਼ਰਧਾਲੂਆਂ ਨੂੰ ਸਬਰ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।