28 ਅਗਸਤ 2026 ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਨਾਲ-ਨਾਲ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਵੀ ਲੱਗ ਰਿਹਾ ਹੈ। ਹਾਲਾਂਕਿ ਇਹ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ, ਪਰ ਜੋਤਿਸ਼ੀ ਇਸ ਦੇ ਰਾਸ਼ੀਆਂ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਗੰਭੀਰ ਹਨ। ਖਾਸ ਗੱਲ ਇਹ ਹੈ ਕਿ ਇਹ ਗ੍ਰਹਿਣ ਕੁੰਭ ਰਾਸ਼ੀ 'ਚ ਲੱਗ ਰਿਹਾ ਹੈ, ਜਿਸ ਕਾਰਨ ਕੁਝ ਰਾਸ਼ੀਆਂ ਨੂੰ ਲਾਭ ਤਾਂ ਕੁਝ ਨੂੰ ਸਾਵਧਾਨੀ ਵਰਤਣ ਦੀ ਲੋੜ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ 12 ਰਾਸ਼ੀਆਂ 'ਤੇ ਇਸ ਗ੍ਰਹਿਣ ਦਾ ਕੀ ਪ੍ਰਭਾਵ ਪਵੇਗਾ।
ਇਸ ਰਾਸ਼ੀ ਦੇ ਲੋਕਾਂ ਲਈ ਇਹ ਗ੍ਰਹਿਣ ਕਰੀਅਰ ਦੇ ਲਿਹਾਜ਼ ਨਾਲ ਖਾਸ ਰਹੇਗਾ। ਮਿਹਨਤ ਰੰਗ ਲਿਆਵੇਗੀ ਅਤੇ ਪ੍ਰਮੋਸ਼ਨ ਜਾਂ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਹੈ। ਪਰਿਵਾਰ 'ਚ ਖੁਸ਼ਹਾਲੀ ਰਹੇਗੀ ਅਤੇ ਕਾਨੂੰਨੀ ਝਗੜਿਆਂ 'ਚ ਜਿੱਤ ਹੋ ਸਕਦੀ ਹੈ।
ਇਸ ਰਾਸ਼ੀ ਲਈ ਸਮਾਂ ਆਮ ਰਹੇਗਾ, ਪਰ ਆਰਥਕ ਸਥਿਤੀ 'ਚ ਸੁਧਾਰ ਦੇ ਸੰਕੇਤ ਹਨ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਸਮਝ ਕੇ ਹੀ ਕਦਮ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ੁਭ ਅਵਸਰਾਂ 'ਤੇ ਖਰਚ ਵਧ ਸਕਦਾ ਹੈ।
ਇਸ ਰਾਸ਼ੀ ਦੇ ਜਾਤਕਾਂ ਨੂੰ ਇਸ ਸਮੇਂ ਹਰ ਮਾਮਲੇ 'ਚ ਸਾਵਧਾਨੀ ਵਰਤਣ ਦੀ ਲੋੜ ਹੈ। ਕੰਮ-ਕਾਜ 'ਚ ਜਲਦਬਾਜ਼ੀ ਨੁਕਸਾਨ ਪਹੁੰਚਾ ਸਕਦੀ ਹੈ। ਦਫ਼ਤਰ 'ਚ ਮਿਹਨਤ ਦੀ ਪ੍ਰਸ਼ੰਸਾ ਹੋਵੇਗੀ, ਪਰ ਨਿੱਜੀ ਰਿਸ਼ਤਿਆਂ 'ਚ ਕੁਝ ਰੁਕਾਵਟਾਂ ਆ ਸਕਦੀਆਂ ਹਨ।
ਕਰਕ ਰਾਸ਼ੀ ਵਾਲਿਆਂ ਲਈ ਸਮਾਂ ਥੋੜ੍ਹਾ ਚੁਣੌਤੀਪੂਰਨ ਰਹਿ ਸਕਦਾ ਹੈ। ਘਰੇਲੂ ਵਿਵਾਦਾਂ ਜਾਂ ਸਿਹਤ ਸੰਬੰਧੀ ਚਿੰਤਾਵਾਂ ਪਰੇਸ਼ਾਨ ਕਰ ਸਕਦੀਆਂ ਹਨ। ਧੀਰਜ ਅਤੇ ਸਭ ਤੋਂ ਵੱਧ ਤਣਾਅ ਤੋਂ ਬਚ ਕੇ ਹੀ ਮਾਮਲਿਆਂ ਨੂੰ ਸੁਲਝਾਉਣਾ ਸੰਭਵ ਹੈ।
ਇਹ ਰਾਸ਼ੀ ਵਾਲਿਆਂ ਨੂੰ ਧੀਰਜ ਰੱਖਣ ਦੀ ਲੋੜ ਹੋਵੇਗੀ। ਛੋਟੀਆਂ ਮੁਸ਼ਕਲਾਂ ਸਮਝਦਾਰੀ ਨਾਲ ਹੱਲ ਹੋ ਜਾਣਗੀਆਂ। ਲੰਮੇ ਸਮੇਂ ਤੋਂ ਅਟਕੇ ਕੰਮ ਪੂਰੇ ਹੋ ਸਕਦੇ ਹਨ, ਜਿਸ ਨਾਲ ਮਾਨਸਿਕ ਰਾਹਤ ਮਿਲੇਗੀ।
ਸਮਾਂ ਆਮ-ਸਾਧਾਰਨ ਹੀ ਰਹੇਗਾ। ਜੀਵਨ ਸਾਥੀ ਨਾਲ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਮਹੱਤਵਪੂਰਨ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਲਾਭ ਲੈਣ ਲਈ ਮਿਹਨਤ 'ਚ ਤੇਜ਼ੀ ਲਿਆਉਣੀ ਹੋਵੇਗੀ।
ਇਸ ਰਾਸ਼ੀ ਲਈ ਇਹ ਗ੍ਰਹਿਣ ਕਿਸੇ ਵਰਦਾਨ ਤੋਂ ਘੱਟ ਨਹੀਂ। ਕੈਰੀਅਰ, ਬਿਜ਼ਨਸ ਜਾਂ ਮੁਕਾਬਲਿਆਂ 'ਚ ਜਿੱਤ ਮਿਲਣ ਦੇ ਮਜ਼ਬੂਤ ਯੋਗ ਹਨ। ਵਿੱਤੀ ਲਾਭ ਵੀ ਹੋਣਗੇ ਅਤੇ ਸਮਾਜਿਕ ਪ੍ਰਤਿਸ਼ਠਾ ਵਧੇਗੀ। ਇਸ ਰਾਸ਼ੀ ਵਾਲਿਆਂ ਨੂੰ ਕਿਸਮਤ ਦਾ ਸਾਥ ਮਿਲੇਗਾ ਪਰ ਖ਼ਰਚੇ 'ਤੇ ਕਾਬੂ ਰੱਖਣ ਦੀ ਲੋੜ ਹੈ। ਆਰਥਕ ਮਾਮਲਿਆਂ 'ਚ ਸੋਚ-ਸਮਝ ਕੇ ਹੀ ਨਿਵੇਸ਼ ਕਰਨਾ ਚਾਹੀਦਾ ਹੈ। ਮਨ ਵਿੱਚ ਸਪੱਸ਼ਟਤਾ ਨਾਲ ਫੈਸਲੇ ਲੈਣ 'ਚ ਆਸਾਨੀ ਹੋਵੇਗੀ।
ਇਸ ਰਾਸ਼ੀ ਦੇ ਜਾਤਕਾਂ ਨੂੰ ਪ੍ਰਤਿਸ਼ਠਾ ਦਾ ਖਾਸ ਲਾਭ ਮਿਲੇਗਾ। ਕਿਸੇ ਨਵੇਂ ਪ੍ਰੋਜੈਕਟ 'ਚ ਲਾਭ ਮਿਲਣ ਦੇ ਆਸਾਰ ਹਨ। ਪਰ ਯਾਤਰਾ ਜਾਂ ਵਾਹਨ ਸਬੰਧੀ ਮਾਮਲਿਆਂ 'ਚ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ।
ਇਸ ਸਮੇਂ ਖ਼ਰਚੇ ਅਚਾਨਕ ਵਧ ਸਕਦੇ ਹਨ, ਇਸ ਲਈ ਬਜਟ 'ਚ ਅਨੁਸ਼ਾਸਨ ਜ਼ਰੂਰੀ ਹੈ। ਕਰੀਅਰ 'ਚ ਨਵੇਂ ਵਿਕਲਪ ਸਾਹਮਣੇ ਆ ਸਕਦੇ ਹਨ। ਪਰ ਕੋਈ ਵੀ ਅਹਿਮ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਜਾਣਕਾਰ ਦੀ ਸਲਾਹ ਲੈਣੀ ਚਾਹੀਦੀ ਹੈ।
ਕਿਉਂਕਿ ਇਹ ਗ੍ਰਹਿਣ ਕੁੰਭ ਰਾਸ਼ੀ 'ਚ ਲੱਗ ਰਿਹਾ ਹੈ, ਇਸ ਲਈ ਇਸ ਰਾਸ਼ੀ 'ਤੇ ਇਸਦਾ ਸਭ ਤੋਂ ਜ਼ਿਆਦਾ ਅਸਰ ਪਵੇਗਾ। ਮਾਨਸਿਕ ਤਣਾਅ ਤੋਂ ਬਚਣ ਲਈ ਧਿਆਨ ਅਤੇ ਪੂਜਾ-ਪਾਠ ਕਰਨਾ ਲਾਭਕਾਰੀ ਰਹੇਗਾ। ਰਿਸ਼ਤਿਆਂ 'ਚ ਮਿੱਠਾਸ ਬਰਕਰਾਰ ਰੱਖਣ ਲਈ ਸੰਵਾਦ ਜ਼ਰੂਰੀ ਹੋਵੇਗਾ।
ਮੀਨ ਰਾਸ਼ੀ ਵਾਲਿਆਂ ਨੂੰ ਨੌਕਰੀ ਜਾਂ ਕਾਰੋਬਾਰ 'ਚ ਨਵੇਂ ਮੌਕੇ ਮਿਲ ਸਕਦੇ ਹਨ। ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਹੋਵੇਗੀ। ਪਰਿਵਾਰ ਦਾ ਸਹਿਯੋਗ ਵੀ ਮਿਲੇਗਾ। ਵਿਦੇਸ਼ ਜਾਣ ਦਾ ਮੌਕਾ ਬਣ ਸਕਦਾ ਹੈ, ਜੋ ਕੈਰੀਅਰ ਲਈ ਲਾਭਦਾਇਕ ਰਹੇਗਾ।