menu-icon
Punjabi Story Line
Raksha Bandhan 2026
  • Home
  • News
  • National
  • ਨਾਗਪੁਰ 'ਚ ਕਲੋਰੀਨ ਗੈਸ ਲੀਕ ਹੋਣ ਤੋਂ ਬਾਅਦ ਮਚੀ ਹਫੜਾ-ਦਫੜੀ, ਲੋਕਾਂ ਨੂੰ ਖੰਘ ਅਤੇ ਸਾਹ ਲੈਣ 'ਚ ਹੋਈ ਤਕਲੀਫ਼, ਹਸਪਤਾਲ 'ਚ ਭਰਤੀ

ਨਾਗਪੁਰ 'ਚ ਕਲੋਰੀਨ ਗੈਸ ਲੀਕ ਹੋਣ ਤੋਂ ਬਾਅਦ ਮਚੀ ਹਫੜਾ-ਦਫੜੀ, ਲੋਕਾਂ ਨੂੰ ਖੰਘ ਅਤੇ ਸਾਹ ਲੈਣ 'ਚ ਹੋਈ ਤਕਲੀਫ਼, ਹਸਪਤਾਲ 'ਚ ਭਰਤੀ

ਮਹਾਰਾਸ਼ਟਰ ਦੇ ਨਾਗਪੁਰ ਦੇ ਗੋਧਾਨੀ ਇਲਾਕੇ ਵਿੱਚ ਕਲੋਰੀਨ ਗੈਸ ਲੀਕ ਹੋਣ ਤੋਂ ਬਾਅਦ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਗੈਸ ਦੇ ਸੰਪਰਕ ਵਿੱਚ ਆਏ 40 ਲੋਕਾਂ ਨੂੰ ਖੰਘ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

Date Updated Last Updated : 24 August 2026, 12:03 PM IST
Share:

ਨਾਗਪੁਰ: ਮਹਾਰਾਸ਼ਟਰ ਦੇ ਨਾਗਪੁਰ ਦੇ ਗੋਧਾਨੀ ਇਲਾਕੇ ਵਿੱਚ ਕਲੋਰੀਨ ਗੈਸ ਲੀਕ ਹੋਣ ਤੋਂ ਬਾਅਦ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਗੈਸ ਦੇ ਸੰਪਰਕ ਵਿੱਚ ਆਏ 40 ਲੋਕਾਂ ਨੂੰ ਖੰਘ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 12 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 3 ਲੋਕਾਂ ਦੀ ਹਾਲਾਤ ਕਾਫੀ ਗੰਭੀਰ ਹੈ, ਜਿਨ੍ਹਾਂ ਨੂੰ ਆਈਸੀਯੂ 'ਚ ਰੱਖਿਆ ਗਿਆ ਹੈ। ਇਸ ਵਿਚਾਲੇ ਸਾਵਧਾਨੀ ਦੇ ਤੌਰ 'ਤੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਕਿਵੇ ਵਾਪਰਿਆ ਇਹ ਹਾਦਸਾ

ਦਰਅਸਲ, ਇਹ ਘਟਨਾ ਮਹਾਰਸ਼ਟਰ ਜੀਵਨ ਪ੍ਰਦਾਤਾ ਦੇ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਸਵੇਰੇ 1 ਵਜੇ ਦੇ ਕਰੀਬ ਵਾਪਰੀ, ਜਦੋਂ 900 ਕਿਲੋਗ੍ਰਾਮ ਦੀ ਸਮਰੱਥਾ ਵਾਲੇ ਸਿਲੰਡਰ ਵਿੱਚੋਂ ਕਲੋਰੀਨ ਗੈਸ ਲੀਕ ਹੋਣ ਲੱਗੀ। ਇਸ ਮਗਰੋਂ ਨੇੜਲੇ ਰਿਹਾਇਸ਼ੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਖੰਘ ਅਤੇ ਸਾਹ ਲੈਣ 'ਚ ਸਮੱਸਆ ਹੋਣ ਲਗ ਗਈ, ਜਿਸ ਨਾਲ ਹੜਕੰਪ ਮਚ ਗਿਆ। 

ਇਸ ਲੀਕੇਜ ਨਾਲ 40 ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਈ। ਇਨ੍ਹਾਂ ਲੋਕਾਂ ਵਿੱਚ 8-10 ਕਰਮਚਾਰੀ ਅਤੇ 20-25 ਸਥਾਨਕ ਲੋਕ ਸ਼ਾਮਲ ਹਨ। ਗੈਸ ਲੀਕ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਅਤੇ ਇਲਾਜ ਮਗਰੋਂ ਕਈਆਂ ਨੂੰ ਛੁੱਟੀ ਮਿਲ ਗਈ, ਜਦੋਂ ਕਿ 4-5 ਲੋਕਾਂ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ, ਜੋ ਵੇਂਟੀਲੇਟਰ ਸਪੋਰਟ 'ਤੇ ਰੱਖੇ ਗਏ ਹਨ। 

ਇਲਾਕੇ 'ਚ ਵਧਾਈ ਗਈ ਸੁਰੱਖਿਆ

ਇਹ ਘਟਨਾ ਵਾਪਰਨ ਤੋਂ ਬਾਅਦ ਬਚਾਅ ਟੀਮਾਂ ਅਤੇ ਪੁਲਿਸ ਬਲ ਤੁਰੰਤ ਘਟਨਾਸਥਲ 'ਤੇ ਪਹੁੰਚਿਆ ਅਤੇ 200 ਮੀਟਰ ਦੇ ਦਾਇਰੇ 'ਚ ਲੋਕਾਂ ਦੇ ਆਉਣ-ਜਾਣ 'ਤੇ ਰੋਕ ਲਗਾ ਦਿੱਤੀ। ਇਹ ਇਲਾਕਾ ਬੈਰੀਕੇਡਿੰਗ ਨਾਲ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਫਿਲਹਾਲ ਪ੍ਰਸ਼ਾਸ਼ਨ ਅਤੇ ਬਾਕੀ ਵਿਭਾਗ ਇਸ ਘਟਨਾ ਦੇ ਸਹੀ ਕਾਰਣਾਂ ਦਾ ਪਤਾ ਲਗਾਉਣ 'ਚ ਜੁੱਟੇ ਹਨ। 

ਮਹਾਰਾਸ਼ਟਰ 'ਚ ਸਵੇਰੇ ਵਾਪਰਿਆ ਇੱਕ ਹੋਰ ਹਾਦਸਾ

ਇਸ ਗੈਸ ਲੀਕ ਦੀ ਘਟਨਾ ਤੋਂ ਪਹਿਲਾਂ ਮਹਾਰਾਸ਼ਟਰ 'ਚ ਸਵੇਰੇ ਹਸਪਤਾਲ 'ਚ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਸੀ। ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ 'ਚ ਸਥਿਥ ਸਰਕਾਰੀ ਮਹਿਲਾ ਹਸਪਤਾਲ ਵਿੱਚ ਵੇਂਟੀਲੇਟਰ 'ਚ ਧਮਾਕਾ ਹੋਣ ਕਾਰਨ 3 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ। 

Recent News