menu-icon
Punjabi Story Line
  • Home
  • News
  • National
  • ਮਮਤਾ ਬਨਰਜੀ ਦੇ ਕਾਲੀਘਾਟ ਦਫ਼ਤਰ ਪਹੁੰਚੀ CID ਦੀ ਟੀਮ, ਪੁਲਿਸ ਹਿਰਾਸਤ 'ਚ ਸਾਬਿਆਸਾਚੀ ਦੱਤਾ, ਅਭਿਸ਼ੇਕ ਬੈਨਰਜੀ ਨੂੰ ਨੋਟਿਸ

ਮਮਤਾ ਬਨਰਜੀ ਦੇ ਕਾਲੀਘਾਟ ਦਫ਼ਤਰ ਪਹੁੰਚੀ CID ਦੀ ਟੀਮ, ਪੁਲਿਸ ਹਿਰਾਸਤ 'ਚ ਸਾਬਿਆਸਾਚੀ ਦੱਤਾ, ਅਭਿਸ਼ੇਕ ਬੈਨਰਜੀ ਨੂੰ ਨੋਟਿਸ

ਪੱਛਮੀ ਬੰਗਾਲ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਦੇ ਅਧਿਕਾਰੀਆਂ ਦੀ ਇੱਕ ਟੀਮ ਕੋਲਕਾਤਾ ਦੇ 30ਬੀ ਹਰੀਸ਼ ਚੈਟਰਜੀ ਸਟਰੀਟ ਸਥਿਤ ਮਮਤਾ ਬੈਨਰਜੀ ਦੇ ਆਫ਼ਿਸ ਪਹੁੰਚੀ। ਸੂਤਰਾਂ ਅਨੁਸਾਰ, ਟੀਮ ਨੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਰਸਮੀ ਨੋਟਿਸ ਦੇਣ ਲਈ ਇਸ ਪਤੇ 'ਤੇ ਦੌਰਾ ਕੀਤਾ।

Date Updated Last Updated : 09 June 2026, 04:30 PM IST
Share:

ਕੋਲਕਾਤਾ: ਪੱਛਮੀ ਬੰਗਾਲ ਦੀ ਸਿਆਸਤ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਲਈ ਚੁਣੌਤੀਆਂ ਲਗਾਤਾਰ ਵਧਦੀਆਂ ਦਿਖਾਈ ਦੇ ਰਹੀਆਂ ਹਨ। ਇਸੇ ਕੜੀ ਵਿੱਚ ਕੋਲਕਾਤਾ ਸਥਿਤ ਕਾਲੀਘਾਟ ਦਫ਼ਤਰ ਵਿੱਚ ਜਾਂਚ ਏਜੰਸੀ ਦੀ ਟੀਮ ਪਹੁੰਚੀ, ਜਿੱਥੇ ਟੀਐਮਸੀ ਦਾ ਵੀ ਇੱਕ ਦਫ਼ਤਰ ਮੌਜੂਦ ਹੈ। ਜਾਣਕਾਰੀ ਅਨੁਸਾਰ ਇਹ ਟੀਮ ਮਮਤਾ ਦੇ ਭਤੀਜੇ ਅਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਨੋਟਿਸ ਸੌਂਪਣ ਪਹੁੰਚੀ ਸੀ।

ਮਾਮਲਾ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਲਈ ਰਾਖਵੇਂ ਕੁਝ ਅਹਿਮ ਅਹੁਦਿਆਂ 'ਤੇ ਨਿਯੁਕਤੀਆਂ ਨਾਲ ਜੁੜੇ ਇੱਕ ਪ੍ਰਸਤਾਵ ਵਿੱਚ ਕਥਿਤ ਦਸਤਖ਼ਤ ਗੜਬੜੀਆਂ ਦੀ ਜਾਂਚ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।

ਅਭਿਸ਼ੇਕ ਬੈਨਰਜੀ ਨੂੰ ਪੁੱਛਗਿੱਛ ਨੋਟਿਸ ਜਾਰੀ
ਜਾਂਚ ਏਜੰਸੀ ਵੱਲੋਂ ਅਭਿਸ਼ੇਕ ਬੈਨਰਜੀ ਨੂੰ ਕਈ ਵਾਰ ਪੁੱਛਗਿੱਛ ਲਈ ਹਾਜ਼ਰ ਹੋਣ ਦੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਵੱਲੋਂ ਸਿਹਤ ਕਾਰਨਾਂ ਅਤੇ ਪਿਛਲੇ ਇੱਕ ਹਮਲੇ ਦੌਰਾਨ ਲੱਗੀਆਂ ਸੱਟਾਂ ਦਾ ਹਵਾਲਾ ਦੇ ਕੇ ਹੋਰ ਸਮਾਂ ਮੰਗਿਆ ਗਿਆ ਸੀ। ਇਸ ਤੋਂ ਬਾਅਦ ਵੀ ਏਜੰਸੀ ਨੇ ਦੁਬਾਰਾ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਕਿਹਾ, ਪਰ ਉਨ੍ਹਾਂ ਵੱਲੋਂ ਫਿਰ ਵਾਧੂ ਸਮਾਂ ਮੰਗਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਅੱਠ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਸਾਬਿਆਸਾਚੀ ਦੱਤਾ

ਦੂਜੇ ਪਾਸੇ, ਟੀਐਮਸੀ ਦੇ ਸਾਬਕਾ ਵਿਧਾਇਕ ਸਾਬਿਆਸਾਚੀ ਦੱਤਾ ਨੂੰ ਇੱਕ ਮਾਮਲੇ ਵਿੱਚ ਅਦਾਲਤ ਨੇ ਅੱਠ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਕਥਿਤ ਤੌਰ 'ਤੇ ਜਬਰਦਸਤੀ ਵਸੂਲੀ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।  


ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਦੱਤਾ ਨੇ ਕੁਝ ਸਾਲ ਪਹਿਲਾਂ ਉਸ ਤੋਂ ਵੱਡੀ ਰਕਮ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਹੋਰ ਨੇਤਾਵਾਂ 'ਤੇ ਵੀ ਜਾਂਚ ਦਾ ਘੇਰਾ

ਇਸ ਦਰਮਿਆਨ, ਟੀਐਮਸੀ ਨਾਲ ਜੁੜੇ ਕੁਝ ਹੋਰ ਆਗੂ ਵੀ ਵੱਖ-ਵੱਖ ਮਾਮਲਿਆਂ ਵਿੱਚ ਜਾਂਚ ਏਜੰਸੀਆਂ ਦੇ ਰਡਾਰ 'ਤੇ ਹਨ। ਹਾਲ ਹੀ ਵਿੱਚ ਇੱਕ ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਹਲਚਲ ਵਧ ਗਈ ਹੈ।

 

 

Recent News