ਪਹਿਲਗਾਮ ਹਮਲੇ ਦੇ ਵਿਰੋਧ 'ਚ ਸੁਪਰੀਮ ਕੋਰਟ ਨਹੀਂ ਬੈਠਿਆ CJI ਦਾ ਬੈਂਚ, ਜੱਜਾਂ ਨੇ 2 ਮਿੰਟ ਦਾ ਮੌਨ ਵੀ ਧਾਰਿਆ 

ਅਜਿਹੀ ਸਥਿਤੀ ਵਿੱਚ ਜਸਟਿਸ ਗਵਈ ਦੇ ਬੈਂਚ, ਜੋਕਿ ਸੀਜੇਆਈ ਦੇ ਬੈਂਚ ਤੋਂ ਬਾਅਦ ਸਭ ਤੋਂ ਸੀਨੀਅਰ ਹਨ, ਨੇ ਦੋ ਮਿੰਟ ਦਾ ਮੌਨ ਰੱਖਿਆ। ਇਸ ਦੌਰਾਨ ਦੋ ਮਿੰਟ ਦਾ ਮੌਨ ਫਾਇਰ ਬ੍ਰਿਗੇਡ ਗੱਡੀ ਤੋਂ ਵੱਜਣ ਵਾਲੇ ਸਾਇਰਨ ਨਾਲ ਸ਼ੁਰੂ ਹੋਇਆ ਅਤੇ ਸਾਇਰਨ ਨਾਲ ਸਮਾਪਤ ਹੋਇਆ।

Courtesy: ਸੁਪਰੀਮ ਕੋਰਟ ਵਿਖੇ ਜੱਜਾਂ ਨੇ ਦਿੱਤੀ ਸ਼ਰਧਾਂਜਲੀ

Share:

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਇੱਕ ਕਾਇਰਾਨਾ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ 26 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਕੁਝ ਲੋਕ ਜ਼ਖਮੀ ਹੋਏ ਹਨ। ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਸੁਪਰੀਮ ਕੋਰਟ ਦੇ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਮਸੀਹ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਸੋਗ ਪ੍ਰਗਟ ਕਰਨ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ।  ਦੱਸ ਦੇਈਏ ਕਿ ਇਸ ਹਮਲੇ ਦੇ ਵਿਰੋਧ ਵਿੱਚ ਅੱਜ ਸੀਜੇਆਈ ਦਾ ਬੈਂਚ ਸੁਪਰੀਮ ਕੋਰਟ ਵਿੱਚ ਨਹੀਂ ਬੈਠਿਆ। ਅਜਿਹੀ ਸਥਿਤੀ ਵਿੱਚ ਜਸਟਿਸ ਗਵਈ ਦੇ ਬੈਂਚ, ਜੋਕਿ ਸੀਜੇਆਈ ਦੇ ਬੈਂਚ ਤੋਂ ਬਾਅਦ ਸਭ ਤੋਂ ਸੀਨੀਅਰ ਹਨ, ਨੇ ਦੋ ਮਿੰਟ ਦਾ ਮੌਨ ਰੱਖਿਆ। ਇਸ ਦੌਰਾਨ ਦੋ ਮਿੰਟ ਦਾ ਮੌਨ ਫਾਇਰ ਬ੍ਰਿਗੇਡ ਗੱਡੀ ਤੋਂ ਵੱਜਣ ਵਾਲੇ ਸਾਇਰਨ ਨਾਲ ਸ਼ੁਰੂ ਹੋਇਆ ਅਤੇ ਸਾਇਰਨ ਨਾਲ ਸਮਾਪਤ ਹੋਇਆ।

ਕੋਡਵਰਡ 'ਚ ਗੱਲ ਕਰ ਰਹੇ ਸੀ ਅੱਤਵਾਦੀ 

ਦੱਸ ਦੇਈਏ ਕਿ ਪਹਿਲਗਾਮ ਵਿੱਚ ਹੋਏ ਇਸ ਹਮਲੇ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਤੇ ਇਸ ਅੱਤਵਾਦੀ ਹਮਲੇ ਤੋਂ ਬਾਅਦ, ਤਸਵੀਰ ਹੋਰ ਵੀ ਸਪੱਸ਼ਟ ਹੁੰਦੀ ਜਾ ਰਹੀ ਹੈ। ਹੁਣ ਇਸ ਅੱਤਵਾਦੀ ਹਮਲੇ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ। ਦਰਅਸਲ 26 ਮਾਸੂਮ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਚਾਰ ਅੱਤਵਾਦੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ ਦੋ ਅੱਤਵਾਦੀ ਪਸ਼ਤੋ ਭਾਸ਼ਾ ਵਿੱਚ ਗੱਲ ਕਰ ਰਹੇ ਸਨ। ਹਮਲਾ ਕਰਨ ਵਾਲੇ ਇਹ ਦੋਵੇਂ ਅੱਤਵਾਦੀ ਪਾਕਿਸਤਾਨੀ ਦੱਸੇ ਜਾ ਰਹੇ ਹਨ, ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ ਇੱਕ ਅੱਤਵਾਦੀ ਆਸਿਫ਼ ਸ਼ੇਖ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਦੱਸਿਆ ਜਾ ਰਿਹਾ ਹੈ। ਚਾਰ ਵਿੱਚੋਂ ਤਿੰਨ ਅੱਤਵਾਦੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਉਨ੍ਹਾਂ ਦੇ ਕੋਡ ਨਾਮ ਸਨ, ਆਸਿਫ਼ ਫੌਜੀ ਦਾ ਨਾਮ ਮੂਸਾ ਸੀ, ਸੁਲੇਮਾਨ ਸ਼ਾਹ ਦਾ ਨਾਮ ਯੂਨਸ ਸੀ, ਅਬੂ ਤਲਹਾ ਦਾ ਕੋਡ ਨਾਮ ਆਸਿਫ਼ ਸੀ, ਤਿੰਨੋਂ ਅੱਤਵਾਦੀਆਂ ਦੇ ਕੋਡ ਨਾਮ ਸਨ।

ਪਾਕਿਸਤਾਨ ਲਾਇਵ ਗੱਲ ਹੋਣ ਦਾ ਖ਼ਦਸ਼ਾ

ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਬਾਡੀ ਕੈਮਰੇ ਲਗਾਏ ਹੋਏ ਸਨ ਅਤੇ ਉਨ੍ਹਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ ਸੀ। ਅੱਤਵਾਦੀਆਂ ਨੇ ਪਹਿਲਾਂ ਸੈਲਾਨੀਆਂ ਨੂੰ ਸਿਰ ਝੁਕਾਉਣ ਲਈ ਕਿਹਾ ਅਤੇ ਫਿਰ AK-47 ਅਤੇ ਅਮਰੀਕੀ M-14 ਰਾਈਫਲਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਾਂਚ ਏਜੰਸੀਆਂ ਨੇ ਤਿੰਨ ਸ਼ੱਕੀਆਂ ਦੇ ਸਕੈਚ ਵੀ ਜਾਰੀ ਕੀਤੇ, ਜਿਸ ਤੋਂ ਤੁਰੰਤ ਬਾਅਦ ਚਾਰ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪਹਿਲਗਾਮ ਹਮਲੇ ਦੀ ਜਾਂਚ ਕਰ ਰਹੀਆਂ ਖੁਫੀਆ ਏਜੰਸੀਆਂ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਬਹੁਤ ਹੀ ਉੱਨਤ ਸ਼੍ਰੇਣੀ ਦੇ ਸੰਚਾਰ ਉਪਕਰਣ ਮਿਲੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਅੱਤਵਾਦੀਆਂ ਨੂੰ ਕਿਤੇ ਬਾਹਰੋਂ ਲੌਜਿਸਟਿਕਲ ਸਹਾਇਤਾ ਅਤੇ ਸਹਿਯੋਗ ਮਿਲ ਰਿਹਾ ਸੀ। ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਹਮਲਾ ਕਰਨ ਵਾਲੇ ਅੱਤਵਾਦੀ ਪਾਕਿਸਤਾਨ ਵਿੱਚ ਬੈਠੇ ਕਾਰਕੁਨਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਉੱਥੇ ਬੈਠੇ ਉਨ੍ਹਾਂ ਦੇ ਆਕਾ ਸਾਰੀ ਜਾਣਕਾਰੀ ਲਾਈਵ ਪ੍ਰਾਪਤ ਕਰ ਰਹੇ ਸਨ।

ਇਹ ਵੀ ਪੜ੍ਹੋ