Shahjahanpur road accident : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਟਰੱਕ ਅਤੇ ਟੈਂਪੂ ਵਿਚਾਲੇ ਹੋਈ ਭਿਆਨਕ ਟੱਕਰ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਖਬਰਾਂ ਦੀ ਮੰਨੀਏ ਤਾਂ ਸ਼ਾਹਜਹਾਂਪੁਰ ਦੇ ਮਦਨਾਪੁਰ ਥਾਣਾ ਖੇਤਰ 'ਚ ਵੀਰਵਾਰ ਸਵੇਰੇ ਕਰੀਬ 10:30 ਵਜੇ ਅਲਹਗੰਜ ਦੇ ਸੁਗਸੁਗੀ ਪਿੰਡ ਦੇ ਕੋਲ ਬਰੇਲੀ-ਫਾਰੂਖਾਬਾਦ ਹਾਈਵੇ 'ਤੇ ਇਹ ਹਾਦਸਾ ਵਾਪਰਿਆ।
ਇਸ ਦਰਦਨਾਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੈਂਪੂ ਵਿੱਚ 12 ਲੋਕ ਸਵਾਰ ਸਨ। ਟਰੱਕ ਅਤੇ ਟੈਂਪੂ ਵਿਚਾਲੇ ਹੋਈ ਇਸ ਟੱਕਰ 'ਚ ਟੈਂਪੂ ਚਾਲਕ ਸਮੇਤ ਸਾਰੇ 12 ਲੋਕਾਂ ਦੀ ਮੌਤ ਹੋ ਗਈ।
जनपद शाहजहांपुर में सड़क दुर्घटना में हुई जनहानि अत्यंत दु:खद है।
— Yogi Adityanath (@myogiadityanath) January 25, 2024
मेरी संवेदनाएं शोक संतप्त परिजनों के साथ हैं।
प्रभु श्री राम दिवंगत आत्माओं को शांति व शोकाकुल परिजनों को यह दुःख सहन करने की शक्ति प्रदान करें।
स्थानीय अधिकारियों को घायलों के समुचित उपचार हेतु निर्देश दिए…
ਮੌਕੇ ਤੋਂ ਫਰਾਰ ਹੋ ਗਿਆ ਟਰੱਕ ਡਰਾਈਵਰ
ਟਰੱਕ ਚਾਲਕ ਘਟਨਾ ਵਾਲੀ ਥਾਂ 'ਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪੂਰਨਮਾਸ਼ੀ ਵਾਲੇ ਦਿਨ ਲੋਕ ਗੰਗਾ 'ਚ ਇਸ਼ਨਾਨ ਕਰਨ ਲਈ ਟੈਂਪੂ 'ਚ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸ਼ਾਹਜਹਾਂਪੁਰ ਦੇ ਡੀਐੱਮ ਉਮੇਸ਼ ਪ੍ਰਤਾਪ ਸਿੰਘ, ਐੱਸਪੀ ਅਸ਼ੋਕ ਕੁਮਾਰ ਮੀਨਾ ਅਤੇ ਜਲਾਲਾਬਾਦ ਦੇ ਵਿਧਾਇਕ ਹਰੀਪ੍ਰਕਾਸ਼ ਵਰਮਾ ਉੱਥੇ ਪਹੁੰਚ ਗਏ। ਪੁਲਸ ਨੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਇਸ ਦਰਦਨਾਕ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।