menu-icon
Punjabi Story Line
  • Home
  • News
  • National
  • ਦਿੱਲੀ ਦੇ ਸਾਰੇ ਮੈਟਰੋ ਸਟੇਸ਼ਨ ਮੁੜ ਖੁੱਲ੍ਹੇ, ਜੰਤਰ-ਮੰਤਰ 'ਤੇ ਧਰਨੇ ਵਿਚਕਾਰ 18 ਸਟੇਸ਼ਨਾਂ ਨੂੰ ਕੀਤਾ ਗਿਆ ਸੀ ਬੰਦ

ਦਿੱਲੀ ਦੇ ਸਾਰੇ ਮੈਟਰੋ ਸਟੇਸ਼ਨ ਮੁੜ ਖੁੱਲ੍ਹੇ, ਜੰਤਰ-ਮੰਤਰ 'ਤੇ ਧਰਨੇ ਵਿਚਕਾਰ 18 ਸਟੇਸ਼ਨਾਂ ਨੂੰ ਕੀਤਾ ਗਿਆ ਸੀ ਬੰਦ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸਾਰੇ ਬੰਦ ਕੀਤੇ ਸਟੇਸ਼ਨਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ। ਜੰਤਰ-ਮੰਤਰ 'ਤੇ ਧਰਨੇ ਵਿਚਕਾਰ ਬੰਦ ਕੀਤੇ 18 ਸਟੇਸ਼ਨਾਂ ਤੇ ਫਿਰ ਤੋਂ ਐਂਟਰੀ ਅਤੇ ਐਗਜ਼ਿਟ ਸੇਵਾਵਾਂ ਆਮ ਵਾਂਗ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Date Updated Last Updated : 26 July 2026, 09:36 AM IST
Share:

ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ 'ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨਾਂ ਦੇ ਕਾਰਨ ਦਿੱਲੀ ਦੇ ਕਈ ਮੈਟਰੋ ਸਟੇਸ਼ਨਾਂ ਨੂੰ ਬੰਦ ਕੀਤਾ ਗਿਆ ਸੀ। ਹਾਲਾਂਕਿ, ਬੀਤੇ ਦਿਨ ਕੇਂਦਰੀ ਸੁਰੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਮਗਰੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਵੱਡਾ ਫੈਸਲਾ ਲਿਆ ਅਤੇ ਸਾਰੇ ਬੰਦ ਕੀਤੇ ਸਟੇਸ਼ਨਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ। ਡੀਐਮਆਰਸੀ ਨੇ ਐਤਵਾਰ ਨੂੰ ਦਿੱਲੀ ਮੈਟਰੋ ਨੈੱਟਵਰਕ ਦੇ ਸਾਰੇ ਸਟੇਸ਼ਨਾਂ 'ਤੇ ਯਾਤਰੀਆਂ ਲਈ ਐਂਟਰੀ ਅਤੇ ਐਗਜ਼ਿਟ ਸੇਵਾਵਾਂ ਆਮ ਵਾਂਗ ਮੁੜ ਸ਼ੁਰੂ ਕਰ ਦਿੱਤੀਆਂ ਹਨ।

ਡੀਐਮਆਰਸੀ ਦਾ ਵੱਡਾ ਫੈਸਲਾ 

ਬੀਤੇ ਸ਼ਨੀਵਾਰ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ (CJP) ਦੀ ਅਗਵਾਈ ਹੇਠ ਚੱਲ ਰਹੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਡੀਐਮਆਰਸੀ ਨੇ ਲਗਾਤਾਰ ਚੌਥੇ ਦਿਨ ਕਈ ਮੈਟਰੋ ਸਟੇਸ਼ਨਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਜਿਵੇਂ ਹੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦਾ ਐਲਾਨ ਹੋਇਆ, ਇਸ ਮਗਰੋਂ ਡੀਐਮਆਰਸੀ ਨੇ ਵੱਡਾ ਫੈਸਲਾ ਲਿਆ।

ਐਂਟਰੀ ਅਤੇ ਐਗਜ਼ਿਟ ਗੇਟ ਖੁੱਲ੍ਹੇ

ਡੀਐਮਆਰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਐਲਾਨ ਕੀਤਾ ਸੀ ਕਿ ਦਿੱਲੀ ਮੈਟਰੋ ਨੈੱਟਵਰਕ ਦੇ ਸਾਰੇ ਸਟੇਸ਼ਨਾਂ 'ਤੇ ਐਂਟਰੀ ਅਤੇ ਐਗਜ਼ਿਟ ਗੇਟ ਹੁਣ ਯਾਤਰੀਆਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ, ਪੂਰੇ ਨੈੱਟਵਰਕ 'ਤੇ ਮੈਟਰੋ ਸੇਵਾਵਾਂ ਆਮ ਵਾਂਗ ਹੋ ਗਈਆਂ ਹਨ।

18 ਪ੍ਰਮੁੱਖ ਮੈਟਰੋ ਸਟੇਸ਼ਨਾਂ ਨੂੰ ਕੀਤਾ ਗਿਆ ਸੀ ਬੰਦ

ਦੱਸ ਦੇਈਏ, ਪਿਛਲੇ ਚਾਰ ਦਿਨਾਂ ਤੋਂ ਕੇਂਦਰੀ ਦਿੱਲੀ ਦੇ 18 ਪ੍ਰਮੁੱਖ ਮੈਟਰੋ ਸਟੇਸ਼ਨਾਂ 'ਤੇ ਸੁਰੱਖਿਆ ਪਾਬੰਦੀਆਂ ਲਾਗੂ ਸਨ। ਇਨ੍ਹਾਂ ਵਿੱਚ ਰਾਜੀਵ ਚੌਕ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਜਨਪਥ, ਪਟੇਲ ਚੌਕ, ਲੋਕ ਕਲਿਆਣ ਮਾਰਗ, ਨਵੀਂ ਦਿੱਲੀ, ਸ਼ਿਵਾਜੀ ਸਟੇਡੀਅਮ, ਝੰਡੇਵਾਲਨ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜ਼ੋਰ ਬਾਗ ਅਤੇ ਸੇਵਾ ਤੀਰਥ ਸਟੇਸ਼ਨ ਸ਼ਾਮਲ ਸਨ।

ਇੰਟਰਚੇਂਜ ਦੀ ਸਹੂਲਤ ਸਿਰਫ਼ ਕੁੱਝ ਸਟੇਸ਼ਨਾਂ 'ਤੇ ਹੀ ਉਪਲਬਧ ਸੀ। ਇਸ ਨਾਲ ਰੋਜ਼ਾਨਾ ਦਫ਼ਤਰ ਜਾਣ ਵਾਲੇ ਹਜ਼ਾਰਾਂ ਲੋਕਾਂ ਨੂੰ ਭਾਰੀ ਅਸੁਵਿਧਾ ਹੋਈ। ਬਹੁਤ ਸਾਰੇ ਯਾਤਰੀਆਂ ਨੂੰ ਆਟੋ, ਬੱਸਾਂ ਅਤੇ ਟੈਕਸੀਆਂ 'ਤੇ ਨਿਰਭਰ ਕਰਨਾ ਪਿਆ, ਜਦੋਂ ਕਿ ਸੜਕਾਂ 'ਤੇ ਆਵਾਜਾਈ ਦੀ ਭੀੜ ਕਾਫ਼ੀ ਵੱਧ ਗਈ।

ਹੁਣ ਕੇਂਦਰੀ ਦਿੱਲੀ ਵਿੱਚ ਸੁਰੱਖਿਆ ਪਾਬੰਦੀਆਂ ਹਟਾਉਣ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸੜਕੀ ਆਵਾਜਾਈ 'ਤੇ ਦਬਾਅ ਘੱਟ ਜਾਵੇਗਾ ਅਤੇ ਲੱਖਾਂ ਰੋਜ਼ਾਨਾ ਯਾਤਰੀ ਇੱਕ ਵਾਰ ਫਿਰ ਬਿਨਾਂ ਕਿਸੇ ਵਾਧੂ ਪਰੇਸ਼ਾਨੀ ਦੇ ਮੈਟਰੋ ਸੇਵਾਵਾਂ ਦਾ ਲਾਭ ਉਠਾ ਸਕਣਗੇ।


 

Recent News