Gyanvapi Case: ਗਿਆਨਵਾਪੀ ਮਾਮਲੇ 'ਚ ਵੱਡਾ ਫੈਸਲਾ ਆਇਆ ਹੈ। ਇਹ ਫੈਸਲਾ ਹਿੰਦੂਆਂ ਦੇ ਹੱਕ ਵਿੱਚ ਸੁਣਾਇਆ ਗਿਆ। ਫੈਸਲੇ ਮੁਤਾਬਕ ਹਿੰਦੂਆਂ ਨੂੰ ਗਿਆਨਵਾਪੀ ਬੇਸਮੈਂਟ ਵਿੱਚ ਪੂਜਾ ਕਰਨ ਦਾ ਅਧਿਕਾਰ ਮਿਲ ਗਿਆ ਹੈ। ਗਿਆਨਵਾਪੀ ਸਥਿਤ ਵਿਆਸਜੀ ਦੀ ਬੇਸਮੈਂਟ 'ਚ ਪੂਜਾ ਕਰਨ ਸਬੰਧੀ ਅਰਜ਼ੀ 'ਤੇ ਮੰਗਲਵਾਰ ਨੂੰ ਜ਼ਿਲ੍ਹਾ ਜੱਜ ਡਾ: ਅਜੈ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ 'ਚ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ ਸੀ। ਅਦਾਲਤ ਨੇ ਬੁੱਧਵਾਰ ਨੂੰ ਇਸ ਮਾਮਲੇ 'ਚ ਆਪਣਾ ਆਦੇਸ਼ ਦਿੱਤਾ। ਬੇਸਮੈਂਟ ਵਿੱਚ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਗਈ।
#WATCH | UP | Gyanvapi case | Hindu side lawyer, Advocate Subhash Nandan Chaturvedi says, "...Today right has been given to perform puja at 'Vyas Ka Tekhana' and the court has given the order to the District Officer for compliance of the order within a week..." pic.twitter.com/3dAvqjcwfx
— ANI (@ANI) January 31, 2024
DM ਨੂੰ ਦਿੱਤੀ ਸਪੁਰਦਗੀ
ਇਸ ਕੇਸ ਨੂੰ ਲੈ ਕੇ ਹਿੰਦੂ ਧਿਰ ਦੇ ਵਕੀਲ ਸੁਭਾਸ਼ ਨੰਦਨ ਚਤੁਰਵੇਦੀ ਨੇ ਕਿਹਾ ਕਿ ਅੱਜ ਵਿਆਸਜੀ ਦੀ ਬੇਸਮੈਂਟ ਵਿੱਚ ਪੂਜਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਅਦਾਲਤ ਨੇ ਜ਼ਿਲ੍ਹਾ ਅਧਿਕਾਰੀ ਨੂੰ ਇੱਕ ਹਫ਼ਤੇ ਦੇ ਅੰਦਰ ਹੁਕਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਮੁਦਈ ਦੇ ਵਕੀਲਾਂ ਮੁਤਾਬਕ ਵਿਆਸਜੀ ਦੀ ਬੇਸਮੈਂਟ ਨੂੰ ਡੀਐਮ ਦੀ ਸਪੁਰਦਗੀ 'ਚ ਦਿੱਤਾ ਗਿਆ ਹੈ। ਵਕੀਲਾਂ ਦੀ ਬੇਨਤੀ 'ਤੇ ਅਦਾਲਤ ਨੇ ਨੰਦੀ ਦੇ ਸਾਹਮਣੇ ਬੈਰੀਕੇਡਿੰਗ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਅਜਿਹੇ 'ਚ ਅਦਾਲਤ ਦੇ ਹੁਕਮਾਂ ਨਾਲ ਹੁਣ ਲੋਕਾਂ ਨੂੰ 1993 ਤੋਂ ਪਹਿਲਾਂ ਵਾਂਗ ਬੇਸਮੈਂਟ 'ਚ ਪੂਜਾ ਕਰਨ ਲਈ ਆਉਣ-ਜਾਣ ਦੀ ਇਜਾਜ਼ਤ ਹੋਵੇਗੀ।
ਵਕਫ਼ ਬੋਰਡ ਦੀ ਜਾਇਦਾਦ ਦਾ ਦਾਅਵਾ
ਮੰਗਲਵਾਰ ਨੂੰ ਅਦਾਲਤ 'ਚ ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ ਵੱਲੋਂ ਵਕੀਲ ਮੁਮਤਾਜ਼ ਅਹਿਮਦ ਅਤੇ ਇਖਲਾਕ ਅਹਿਮਦ ਨੇ ਕਿਹਾ ਸੀ ਕਿ ਵਿਆਸਜੀ ਦੀ ਬੇਸਮੈਂਟ ਮਸਜਿਦ ਦਾ ਹਿੱਸਾ ਹੈ। ਉੱਥੇ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਬੇਸਮੈਂਟ ਨੂੰ ਵਕਫ਼ ਬੋਰਡ ਦੀ ਜਾਇਦਾਦ ਦੱਸਿਆ ਗਿਆ ਤੇ ਕਿਹਾ ਗਿਆ ਸੀ ਕਿ ਇਸ ਲਈ ਉੱਥੇ ਪੂਜਾ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।