menu-icon
Punjabi Story Line
Raksha Bandhan 2026
  • Home
  • News
  • National
  • ਸਿੱਧੂ ਮੂਸੇਵਾਲਾ ਵਾਂਗ ਇਸ ਮਸ਼ਹੂਰ ਸਿੰਗਰ ਦਾ ਕਤਲ, 4 ਬਦਮਾਸ਼ਾਂ ਨੇ ਤਾੜ-ਤਾੜ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਸਿੱਧੂ ਮੂਸੇਵਾਲਾ ਵਾਂਗ ਇਸ ਮਸ਼ਹੂਰ ਸਿੰਗਰ ਦਾ ਕਤਲ, 4 ਬਦਮਾਸ਼ਾਂ ਨੇ ਤਾੜ-ਤਾੜ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਹਰਿਆਣਵੀ ਸਿੰਗਰ ਅਤੇ ਐਕਟਰ ਅੰਕਿਤ ਬਾਲਿਆਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬੁੱਧਵਾਰ ਸ਼ਾਮ 4 ਬਦਮਾਸ਼ਾਂ ਨੇ ਉਨ੍ਹਾਂ ਨੂੰ 20 ਰਾਊਂਡ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

Date Updated Last Updated : 27 August 2026, 08:57 AM IST
Share:

ਨਵੀਂ ਦਿੱਲੀ: ਹਰਿਆਣਵੀ ਮਿਊਜ਼ਿਕ ਇੰਡਸਟਰੀ ਤੋਂ ਹਾਲ ਹੀ 'ਚ ਇੱਕ ਬੇਹਦ ਹੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਸੁਪਰਹਿਟ ਗਾਣੇ 'ਭਰੀ ਕੋਰਟ ਮੇਂ ਗੋਲੀ ਮਾਰੇਂਗੇ ਮੇਰੀ ਜਾਨ' ਤੋਂ ਪ੍ਰਸਿੱਧ ਸਿੰਗਰ ਅਤੇ ਐਕਟਰ ਅੰਕਿਤ ਬਾਲਿਆਨ ਦਾ ਕਤਲ ਹੋਇਆ ਹੈ। ਬੀਤੀ ਸ਼ਾਮ ਸਿੰਗਰ ਨੂੰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅੰਕਿਤ ਬਾਲਿਆਨ ਦਾ ਕਤਲ ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਹੋਇਆ, ਜਦੋਂ 4 ਬਦਮਾਸ਼ਾਂ ਨੇ ਉਨ੍ਹਾਂ ਨੂੰ 14 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਫੈਨਜ਼ ਅਤੇ ਕਰੀਬੀਆਂ ਨੂੰ ਵੀ ਉਨ੍ਹਾਂ ਦੇ ਕਤਲ ਨਾਲ ਡੂੰਘਾ ਝਟਕਾ ਲੱਗਾ ਹੈ।


ਕਿਵੇਂ ਦਿੱਤਾ ਮੌਤ ਨੂੰ ਅੰਜਾਮ

ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 7 ਵਜੇ ਦੀ ਹੈ, ਜਦੋਂ ਅੰਕਿਤ ਸ਼ਾਮਲੀ ਦੇ ਮੁਹੱਲਾ ਨਾਲਾ ਪਟੜੀ ਸਥਿਤ ਜਿਮ ਤੋਂ ਬਾਹਰ ਆ ਰਹੇ ਸਨ ਅਤੇ ਵਾਪਸ ਜਾਣ ਲਈ ਗੱਡੀ ਵੱਲ ਵੱਧ ਰਹੇ ਸਨ, ਇਸੇ ਦੌਰਾਨ 4 ਬਦਮਾਸ਼ ਨੇ ਉਨ੍ਹਾਂ 'ਤੇ 20 ਰਾਊਂਡ ਫਾਇਰ ਕੀਤੇ ਅਤੇ ਸਿੰਗਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਅੰਕਿਤ ਦੇ ਮੌਕੇ 'ਤੇ ਮੌਤ ਹੋ ਗਈ। ਚਸ਼ਮਦੀਦਾਂ ਦੇ ਮੁਤਾਬਕ, ਚਾਰੇ ਬਦਮਾਸ਼ ਪੈਦਲ ਸਨ ਅਤੇ ਉਨ੍ਹਾਂ ਕੋਲ ਪਿਸਤੌਲ ਸੀ। ਉਨ੍ਹਾਂ ਨੇ ਅੰਕਿਤ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ  ਉੱਥੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਵਿੱਚ ਜੁੱਟ ਗਈ।

ਜਿਥੇ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉੱਥੇ ਹਰ ਵੇਲੇ ਪੁਲਿਸ ਡਿਊਟੀ 'ਤੇ ਤੈਨਾਤ ਰਹਿੰਦੀ ਹੈ। ਇਸਦੇ ਬਾਵਜੂਦ ਵੀ ਬਦਮਾਸ਼ਾਂ ਨੇ ਇੱਸ ਸਨਸਨੀਖੇਜ਼ ਘਟਨਾ ਨੂੰ ਅੰਜਾਮ ਦਿੱਤਾ ਅਤੇ ਆਸਾਨੀ ਨਾਲ ਫਰਾਰ ਹੋ ਗਏ। ਜਦੋਂ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਤਾਂ ਪੂਰਾ ਇਲਾਕਾ ਦਹਿਸ਼ਤ 'ਚ ਆ ਗਿਆ। ਉੱਥੇ ਦੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾ ਬੰਦ ਕਰ ਲਈਆਂ ਅਤੇ ਕਈਆਂ ਨੇ ਆਪਣੇ ਆਪ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਜਦੋਂ ਕੁੱਝ ਦੇਰ ਬਾਅਦ ਪੁਲਿਸ ਪਹੁੰਚੀ ਤਾਂ ਮਾਹੌਲ ਆਮ ਹੋ ਚੁੱਕਾ ਸੀ ਪਰ ਹਰੇਕ ਦੇ ਚਿਹਰੇ 'ਤੇ ਇੱਕ ਖੋਫ਼ ਜਰੂਰ ਸੀ।
 
ਹਾਲਾਂਕਿ, ਅਜੇ ਤੱਕ ਅੰਕਿਤ ਬਾਲਿਆਨ ਦੀ ਹੱਤਿਆ ਦੀ ਵਜ੍ਹਾ ਨਹੀਂ ਪਤਾ ਚੱਲ ਪਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੰਗਰ ਜ਼ਿਲ੍ਹਾ ਪੰਚਾਇਤ ਚੋਣਾਂ ਦੀ ਤਿਆਰੀ ਕਰ ਰਹੇ ਸਨ।
 ਖ਼ਬਰਾਂ ਮੁਤਾਬਕ ਅੰਕਿਤ ਜ਼ਿਲ੍ਹਾ ਪੰਚਾਇਤ ਚੋਣਾਂ ਦੀ ਤਿਆਰੀ ਕਰ ਰਹੇ ਸਨ। ਅੰਕਿਤ ਦੀ ਹੱਤਿਆ ਪਿੱਛੇ ਦੀ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ।

 

ਅੰਕਿਤ ਬਾਲਿਆਨ ਦਾ ਆਖਰੀ ਪੋਸਟ

ਅੰਕਿਤ ਨੇ ਆਪਣੀ ਹੱਤਿਆ ਤੋਂ ਕਰੀਬ 2 ਘੰਟੇ ਪਹਿਲਾਂ ਇੱਕ ਪੋਸਟ ਸਾਂਝਾ ਕੀਤਾ ਸੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਰੀਲ ਪੋਸਟ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਖ਼ਾਸ ਭਰਾ ਦੀ ਬਹਿਸ ਵਿੱਚ ਜੇ ਸੜਕ 'ਤੇ ਉਸ ਦਾ ਕਤਲ ਕਰ ਦਿੱਤਾ ਜਾਵੇ ਤਾਂ ਜੋ ਨਜ਼ਰਾਂ ਵਿੱਚ ਰਹੇਗਾ, ਉਹ ਬਚ ਕੇ ਕਿਵੇਂ ਨਿਕਲੇਗਾ। ਇਸ ਪੋਸਟ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਸੀ— ‘ਖ਼ਾਸ ਭਾਈ’। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਪੋਸਟ ਖੂਬ ਵਾਇਰਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਫੈਨਜ਼ ਬੇਹਦ ਦੁਖੀ ਨਜ਼ਰ ਆ ਰਹੀ ਹਨ।

ਕੌਣ ਸਨ ਅੰਕਿਤ ਬਾਲਿਆਨ?

ਹਰਿਆਣਵੀ ਫੇਮਸ ਸਿੰਗਰ ਅੰਕਿਤ ਯੂਪੀ ਦੇ ਸ਼ਾਮਲੀ ਦੇ ਰਹਿਣ ਵਾਲੇ ਸਨ। ਉਹ ਕਈ ਸਾਲਾਂ ਤੋਂ ਸੋਨੀਪਤ-ਰੋਹਤਕ ਵਿੱਚ ਰਹਿ ਰਹੇ ਸਨ ਅਤੇ ਹਰਿਆਣਵੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵਿੱਚ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਉਨ੍ਹਾਂ ਦਾ ਗਾਣਾ ‘ਭਰੀ ਕੋਰਟ ਵਿੱਚ ਗੋਲੀ ਮਾਰਾਂਗੇ ਮੇਰੀ ਜਾਨ’ ਕਾਫੀ ਮਸ਼ਹੂਰ ਹੋਇਆ ਸੀ। ਅੰਕਿਤ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਮਸ਼ਹੂਰ ਸਨ ਅਤੇ ਉਨ੍ਹਾਂ ਦੇ ਨਾਮ 'ਤੇ ਕਈ ਫੈਨ ਪੇਜ ਵੀ ਚੱਲਦੇ ਹਨ। ਇੰਸਟਾਗ੍ਰਾਮ 'ਤੇ ਸਿੰਗਰ ਦੇ 420K ਫਾਲੋਅਰਜ਼ ਸਨ। 
 

Recent News