ਖੌਫਨਾਕ ਲਵ ਸਟੋਰੀ-Partner ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾਂ, ਤਾਂ ਪ੍ਰੇਮਿਕਾ ਨੇ ਹਮਲਾ ਕਰਕੇ ਦੋਵੇਂ ਲੱਤਾਂ ਅਤੇ ਹੱਥਾਂ ਦੀਆਂ ਹੱਡੀਆਂ ਤੋੜੀਆ

ਪੁਲਿਸ ਅਨੁਸਾਰ ਔਰਤ ਅਤੇ ਉਸਦੇ ਪਰਿਵਾਰ ਨੇ ਪ੍ਰੇਮੀ ਗੁਲਸ਼ਨ 'ਤੇ ਵਿਆਹ ਤੋਂ ਇਨਕਾਰ ਕਰਨ ਅਤੇ 21.50 ਲੱਖ ਰੁਪਏ ਦੀ ਮੰਗ ਕਰਨ 'ਤੇ ਡੰਡਿਆਂ ਨਾਲ ਹਮਲਾ ਕੀਤਾ।  ਇਸ ਹਮਲੇ ਵਿੱਚ ਗੁਲਸ਼ਨ ਦੇ ਹੱਥ ਅਤੇ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ। ਜਿਸ ਤੋਂ ਬਾਅਦ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Share:

ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਖੌਫਨਾਕ ਪ੍ਰੇਮ ਕਹਾਣੀ ਸਾਹਮਣੇ ਆਈ ਹੈ ਜਿੱਥੇ 7 ਸਾਲਾਂ ਦੇ ਲਿਵ-ਇਨ ਸਾਥੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੀ ਪ੍ਰੇਮਿਕਾ ਨੇ ਉਸ 'ਤੇ ਜਾਨਲੇਵਾ ਹਮਲਾ ਕਰਕੇ ਜਖਮੀ ਕਰ ਦਿੱਤਾ।  

17 ਦਿਨਾਂ ਤੋਂ ਹਸਪਤਾਲ ਵਿੱਚ ਦਾਖਲ


ਜਾਣਕਾਰੀ ਅਨੁਸਾਰ ਪ੍ਰੇਮੀ ਗੁਲਸ਼ਨ ਨੂੰ ਇਸ ਹਮਲੇ ਵਿੱਚ 13 ਫ੍ਰੈਕਚਰ ਹੋਏ ਹਨ ਅਤੇ ਉਹ ਪਿਛਲੇ 17 ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹੈ।  ਉਸ ਦੀਆਂ ਦੋਵੇਂ ਲੱਤਾਂ ਅਤੇ ਹੱਥਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜਾਂਚ ਦੌਰਾਨ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਪ੍ਰੇਮਿਕਾ ਦੇ ਭਰਾ ਅਮਿਤ ਅਤੇ ਉਸਦੇ ਦੋਸਤ ਕਮਲ ਉਰਫ਼ ਮੰਨੂ ਬੱਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਪੁਲਿਸ ਨੇ ਪੀੜਤ ਗੁਲਸ਼ਨ ਬਜਰੰਗੀ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਸਾਲ 2019 ਵਿੱਚ ਉਹ ਮੋਬਾਈਲ ਦੀ ਦੁਕਾਨ ਚਲਾਉਂਦਾ ਸੀ। ਐਨਆਈਟੀ ਫਰੀਦਾਬਾਦ ਦੀ ਇੱਕ ਔਰਤ ਇਸ ਦੁਕਾਨ 'ਤੇ ਅਕਸਰ ਆਉਣ ਲੱਗ ਪਈ, ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ।

ਘਰ ਬੁਲਾ ਕੇ ਕੁੱਟਿਆ

ਪੁਲਿਸ ਅਨੁਸਾਰ, ਔਰਤ ਅਤੇ ਉਸਦੇ ਪਰਿਵਾਰ ਨੇ ਗੁਲਸ਼ਨ 'ਤੇ ਵਿਆਹ ਤੋਂ ਇਨਕਾਰ ਕਰਨ ਅਤੇ 21.50 ਲੱਖ ਰੁਪਏ ਦੀ ਮੰਗ ਕਰਨ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।  ਪੁਲਿਸ ਅਨੁਸਾਰ, ਔਰਤ ਨੇ ਪਹਿਲਾਂ ਗੁਲਸ਼ਨ ਨੂੰ ਆਪਣੇ ਘਰ ਬੁਲਾਇਆ, ਜਿੱਥੇ ਪਹਿਲਾਂ ਹੀ ਉੱਥੇ ਮੌਜੂਦ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੁਲਸ਼ਨ ਦੇ ਹੱਥ ਅਤੇ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ। ਜਿਸ ਤੋਂ ਬਾਅਦ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪਰਿਵਾਰ ਨੇ ਲਗਾਏ ਕਾਰਵਾਈ ਦੇਰੀ ਨਾਲ ਕਰਨ ਦੇ ਦੋਸ਼ 

ਗੁਲਸ਼ਨ ਦੇ ਪਰਿਵਾਰ ਨੇ ਪੁਲਿਸ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ ਇਸ ਘਟਨਾ ਦੇ 17 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਿਸ ਅਨੁਸਾਰ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ਅਤੇ ਮੁਲਜ਼ਮ ਜਲਦੀ ਹੀ ਫੜ ਲਏ ਜਾਣਗੇ।

ਇਹ ਵੀ ਪੜ੍ਹੋ