ਅਜਮੇਰ ਵਿੱਚ ਹੋਟਲ ਨੂੰ ਲੱਗੀ ਅੱਗ, ਬੱਚੇ ਸਣੇ 4 ਜਿੰਦਾ ਸੜੇ, ਕਈ ਨੇ ਖਿੜਕੀਆਂ ਤੋਂ ਛਾਲ ਮਾਰ ਬਚਾਈ ਜਾਨ

ਹੋਟਲ ਵਿੱਚ ਮੌਜੂਦ ਇੱਕ ਮਹਿਮਾਨ ਨੇ ਦੱਸਿਆ ਕਿ ਉਸਨੇ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਬਾਹਰ ਭੱਜਿਆ। "ਇੱਕ ਔਰਤ ਨੇ ਆਪਣਾ ਬੱਚਾ ਖਿੜਕੀ ਵਿੱਚੋਂ ਮੇਰੀ ਗੋਦ ਵਿੱਚ ਸੁੱਟ ਦਿੱਤਾ। ਉਸਨੇ ਇਮਾਰਤ ਤੋਂ ਛਾਲ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਅਸੀਂ ਉਸਨੂੰ ਰੋਕ ਲਿਆ,"।

Share:

Hotel catches fire in Ajmer : ਰਾਜਸਥਾਨ ਦੇ ਅਜਮੇਰ ਦੇ ਡਿਗੀ ਬਾਜ਼ਾਰ ਇਲਾਕੇ ਵਿੱਚ ਵੀਰਵਾਰ ਨੂੰ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਮੰਜ਼ਿਲਾ ਹੋਟਲ ਦੇ ਕੁਝ ਮਹਿਮਾਨਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਜੇਐਲਐਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ: ਅਨਿਲ ਸਮਾਰੀਆ ਨੇ ਕਿਹਾ, "ਅੱਜ ਸਵੇਰੇ ਡਿਗੀ ਬਾਜ਼ਾਰ ਇਲਾਕੇ ਦੇ ਇੱਕ ਹੋਟਲ ਵਿੱਚ ਅੱਗ ਲੱਗ ਗਈ। ਪੁਲਿਸ ਟੀਮਾਂ ਮੌਕੇ 'ਤੇ ਹਨ। ਦੋ ਪੁਰਸ਼ਾਂ, ਇੱਕ ਔਰਤ ਅਤੇ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਦਮ ਘੁੱਟਣ ਅਤੇ ਸੜਨ ਕਾਰਨ ਮੌਤ ਹੋ ਗਈ।"

ਸ਼ਾਰਟ ਸਰਕਟ ਬਣਿਆ ਕਾਰਨ

ਐਡੀਸ਼ਨਲ ਐਸਪੀ ਹਿਮਾਂਸ਼ੂ ਜੰਗੀਦ ਨੇ ਕਿਹਾ ਕਿ ਹੋਟਲ ਤੱਕ ਪਹੁੰਚਣ ਲਈ ਤੰਗ ਸੜਕ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਸੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹੋਟਲ ਵਿੱਚ ਮੌਜੂਦ ਇੱਕ ਮਹਿਮਾਨ ਨੇ ਦੱਸਿਆ ਕਿ ਉਸਨੇ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਬਾਹਰ ਭੱਜਿਆ। "ਇੱਕ ਔਰਤ ਨੇ ਆਪਣਾ ਬੱਚਾ ਖਿੜਕੀ ਵਿੱਚੋਂ ਮੇਰੀ ਗੋਦ ਵਿੱਚ ਸੁੱਟ ਦਿੱਤਾ। ਉਸਨੇ ਇਮਾਰਤ ਤੋਂ ਛਾਲ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਅਸੀਂ ਉਸਨੂੰ ਰੋਕ ਲਿਆ,"। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਨੇ ਖਿੜਕੀ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੇ ਸਿਰ ਵਿੱਚ ਸੱਟਾਂ ਲੱਗੀਆਂ।

ਹੋਟਲ ਮਾਲਕ ਅਤੇ ਮੈਨੇਜਰ ਗ੍ਰਿਫ਼ਤਾਰ

ਉਧਰ, ਪੱਛਮੀ ਬੰਗਾਲ ਵਿੱਚ ਸੈਂਟਰਲ ਕੋਲਕਾਤਾ ਦੇ ਉਸ ਹੋਟਲ ਦੇ ਮਾਲਕ ਅਤੇ ਮੈਨੇਜਰ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿੱਥੇ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਰਿਤੁਰਾਜ ਹੋਟਲ ਦੇ ਮਾਲਕ ਆਕਾਸ਼ ਚਾਵਲਾ ਅਤੇ ਮੈਨੇਜਰ ਗੌਰਵ ਕਪੂਰ ਨੂੰ ਸਵੇਰੇ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਵਿਰੁੱਧ ਜੋਰਾਸਾਂਕੋ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 105  ਅਤੇ ਪੱਛਮੀ ਬੰਗਾਲ ਫਾਇਰ ਸਰਵਿਸਿਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਖੁਦ ਹੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹੋਟਲ ਵਿੱਚੋਂ ਬਰਾਮਦ ਹੋਈਆਂ 14 ਲਾਸ਼ਾਂ ਵਿੱਚੋਂ 12 ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦਾ ਪੋਸਟਮਾਰਟਮ ਪੂਰਾ ਹੋ ਗਿਆ ਹੈ। 
 

ਇਹ ਵੀ ਪੜ੍ਹੋ

Tags :