Courtesy: @Yashagarwal9911
ਅਸਾਮ : ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਹਵਾਈ ਸੈਨਾ (IAF) ਦਾ ਇੱਕ AN-32 ਟਰਾਂਸਪੋਰਟ ਜਹਾਜ਼ ਅਸਾਮ ਦੇ ਜੋਰਹਾਟ ਏਅਰ ਫੋਰਸ ਸਟੇਸ਼ਨ 'ਤੇ ਹਾਦਸਾਗ੍ਰਸਤ ਹੋ ਗਿਆ ਹੈ। IAF ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਹਾਦਸਾ ਜਹਾਜ਼ ਦੀ ਲੈਂਡਿੰਗ ਦੌਰਾਨ ਹੋਇਆ, ਜਿੱਥੇ ਜਹਾਜ਼ ਨੂੰ ਅੱਗ ਲੱਗ ਗਈ। ਹਾਲ ਹੀ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ।
ਹਵਾਈ ਸੈਨਾ ਨੇ ਕਿਹਾ ਕਿ ਅਸਾਮ ਦੇ ਜੋਰਹਾਟ ਏਅਰਬੇਸ 'ਤੇ ਇੱਕ AN-32 ਟਰਾਂਸਪੋਰਟ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਭਾਰਤੀ ਹਵਾਈ ਸੈਨਾ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ। ਸਹਿ-ਪਾਇਲਟ ਬਚ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
ਭਾਰਤੀ ਹਵਾਈ ਸੈਨਾ ਨੇ ਦਿੱਤੀ ਸ਼ਰਧਾਂਜਲੀ
ਇਸ ਹਾਦਸੇ ਵਿੱਚ ਪੰਜ ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਭਾਰਤੀ ਹਵਾਈ ਸੈਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ- "ਅਸਾਮ ਦੇ ਜੋਰਹਾਟ ਵਿੱਚ ਹੋਏ An-32 ਜਹਾਜ਼ ਹਾਦਸੇ ਵਿੱਚ ਆਪਣੇ ਪੰਜ ਕਰਮਚਾਰੀਆਂ ਦੇ ਮਾਰੇ ਜਾਣ 'ਤੇ ਭਾਰਤੀ ਹਵਾਈ ਸੈਨਾ ਬਹੁਤ ਦੁਖੀ ਹੈ। ਸਕੁਐਡਰਨ ਲੀਡਰ ਪ੍ਰਸ਼ਾਂਤ ਸਿੰਘ, ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ, ਸਾਰਜੈਂਟ ਜਿਤੇਂਦਰ ਸ਼ਰਮਾ, ਅਗਨੀਵੀਰ ਵਾਯੂ ਖੇਮਾਰਾਮ ਕੁਮਾਵਤ ਅਤੇ ਅਗਨੀਵੀਰ ਵਾਯੂ ਦਾਨਿਸ਼ ਆਲਮ ਨੇ ਡਿਊਟੀ ਦੌਰਾਨ ਸ਼ਹੀਦ ਹੋ ਗਏ।"
The Indian Air Force deeply regrets the loss of five personnel in the An-32 accident at Jorhat, Assam.
— Indian Air Force (@IAF_MCC) June 13, 2026
Sqn Ldr Prashant Singh, Flt Lt Shubham Kumar, Sgt Jitendra Sharma, Agniveervayu Khemaram Kumawat and Agniveervayu Danish Alam made the supreme sacrifice in the line of duty.… pic.twitter.com/9SmOjtS5mU
ਇਸ ਪੋਸਟ ਵਿੱਚ ਹਵਾਈ ਸੈਨਾ ਨੇ ਭਾਰਤੀ ਹਵਾਈ ਸੈਨਾ ਦੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਏਅਰ ਫੋਰਸ ਸਟੇਸ਼ਨ ਦੇ ਅਹਾਤੇ ਵਿੱਚ ਹਾਦਸਾਗ੍ਰਸਤ ਹੋਇਆ ਜਹਾਜ਼
ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ, ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਏਅਰ ਫੋਰਸ ਸਟੇਸ਼ਨ ਦੇ ਅਹਾਤੇ ਵਿੱਚ ਹੀ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ। ਹਾਦਸੇ ਦੀ ਖ਼ਬਰ ਮਿਲਦੇ ਹੀ, ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਨੂੰ ਤੁਰੰਤ ਹਾਦਸਾਗ੍ਰਸਤ ਸਥਾਨ 'ਤੇ ਭੇਜਿਆ ਗਿਆ ਅਤੇ ਇਸ ਸਮੇਂ ਅੱਗ 'ਤੇ ਕਾਬੂ ਪਾਉਣ ਅਤੇ ਸਥਿਤੀ ਨੂੰ ਸੰਭਾਲਣ ਲਈ ਕੰਮ ਕੀਤਾ ਜਾ ਰਿਹਾ ਹੈ।
ਹਾਦਸਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ
ਇਹ ਹਾਦਸਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ। ਹਾਦਸੇ ਵਿੱਚ ਕਿੰਨੇ ਲੋਕ ਸਵਾਰ ਸਨ ਜਾਂ ਕਿੰਨੇ ਜਖ਼ਮੀ ਹੋਏ ਹਨ, ਇਸਨੂੰ ਲੈ ਕੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਾਦਸੇ ਦੀ ਪੁਸ਼ਟੀ ਕਰਦਿਆਂ ਭਾਰਤੀ ਹਵਾਈ ਸੈਨਾ (IAF) ਨੇ ਕਿਹਾ ਹੈ ਕਿ ਘਟਨਾ ਸਥਾਨ 'ਤੇ ਸਥਿਤੀ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਨਵੇਂ ਤੱਥ ਸਾਹਮਣੇ ਆਉਣ 'ਤੇ ਹੋਰ ਵੇਰਵੇ ਪ੍ਰਦਾਨ ਕੀਤੇ ਜਾਣਗੇ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਦਾ ਹੁਕਮ ਦਿੱਤਾ ਗਿਆ ਹੈ।