menu-icon
Punjabi Story Line
  • Home
  • News
  • National
  • Indian Air Force : ਅਗਨੀਵੀਰਾਂ ਦੀ ਅਸਾਮੀਆਂ ਲਈ ਰਜਿਸਟਰੇਸ਼ਨ ਸ਼ੁਰੂ

Indian Air Force : ਅਗਨੀਵੀਰਾਂ ਦੀ ਅਸਾਮੀਆਂ ਲਈ ਰਜਿਸਟਰੇਸ਼ਨ ਸ਼ੁਰੂ

ਰਜਿਸਟਰੇਸ਼ਨ ਅਤੇ ਪ੍ਰੀਖਿਆ ਫੀਸ 550 ਰੁਪਏ ਹੈ। ਅਗਨੀ ਵੀਰ ਇੰਟੇਕ ਜਨਵਰੀ 2025 ਲਈ ਰਜਿਸਟਰੇਸ਼ਨ ਤੇ ਆਨਲਾਈਨ ਪੱਤਰ ਭਰਨ ਲਈ ਐਂਟਰੀ ਲੈਵਲ ਯੋਗਤਾ, ਮੈਡੀਕਲ ਸਟੈਂਡਰਡ, ਨਿਯਮ ਅਤੇ ਸ਼ਰਤਾਂ, ਹਦਾਇਤਾਂ ਉੱਤੇ ਵਿਸਥਾਰਤ ਜਾਣਕਾਰੀ ਲਈ ਵੈਬਸਾਈਟ https://agnipathvayu.cdac.in/ ’ਤੇ ਲੋਗਇਨ ਕੀਤਾ ਜਾ ਸਕਦਾ ਹੈ

Date Updated Last Updated : 18 January 2024, 04:59 PM IST
Share:

ਹਾਈਲਾਈਟਸ

  • ਭਰਤੀ ਲਈ ਆਨਲਾਈਨ ਪ੍ਰੀਖਿਆ 17 ਮਾਰਚ ਜਾਂ ਉਸ ਤੋਂ ਬਾਅਦ ਲਈ ਜਾਣੀ ਹੈ

ਭਾਰਤੀ ਹਵਾਈ ਸੈਨਾ ਵੱਲੋਂ ਅਗਨੀਵੀਰ (ਵਾਯੂ) ਦੀ ਅਸਾਮੀ ਲਈ ਭਰਤੀ ਕੀਤੀ ਜਾ ਰਹੀ ਹੈ। ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰ ਵਾਯੂ ਦੇ ਰੂਪ ਵਿੱਚ ਭਰਤੀ ਹੋ ਕੇ ਰਾਸ਼ਟਰ ਦੀ ਸੇਵਾ ਕਰਨ ਦੇ ਚਾਹਵਾਨ ਨੌਜਵਾਨ ਇਸ ਭਰਤੀ ਦਾ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਨ। ਇਸਦੇ ਲਈ ਅਣ-ਵਿਆਹੇ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਦੀ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ, ਜੋ 6 ਫਰਵਰੀ 2024 ਨੂੰ ਰਾਤ 11 ਵਜੇ ਤੱਕ ਵੈਬ ਪੋਰਟਲ https://agnipathvayu.cdac.in/ ’ਤੇ ਆਨਲਾਈਨ ਚੱਲੇਗੀ। ਇਸ ਭਰਤੀ ਲਈ ਆਨਲਾਈਨ ਪ੍ਰੀਖਿਆ 17 ਮਾਰਚ ਜਾਂ ਉਸ ਤੋਂ ਬਾਅਦ ਲਈ ਜਾਣੀ ਹੈ।

ਇਹ ਹੋਣਗੇ ਮਾਪਦੰਡ

ਹਵਾਈ ਸੈਨਾ ’ਚ ਭਰਤੀ ਲਈ ਨੌਜਵਾਨ ਦਾ ਜਨਮ 2 ਜਨਵਰੀ 2004 ਤੇ 2 ਜੁਲਾਈ 2007 ਦਰਮਿਆਨ ਹੋਇਆ ਹੋਣਾ ਚਾਹੀਦਾ ਹੈ। ਜਿਹੜੇ ਬੱਚਿਆਂ ਨੇ ਸਾਇੰਸ ਵਿਸ਼ੇ ਦੀ ਪੜ੍ਹਾਈ ਕੀਤੀ ਹੈ, ਉਨ੍ਹਾਂ ਉਮੀਦਵਾਰਾਂ ਦੇ ਇੰਗਲਿਸ਼ ਵਿੱਚ 50 ਫੀਸਦੀ ਅੰਕ ਹੋਣੇ ਚਾਹੀਦੇ ਹਨ। ਇਸਦੇ ਇਲਾਵਾ ਘੱਟੋ-ਘੱਟ 50 ਫੀਸਦੀ ਅੰਕਾਂ ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਮੈਥਮੈਟਿਕਸ, ਫਿਜਿਕਸ ਅਤੇ ਇੰਗਲਿਸ਼ ਸਿਹਤ ਇੰਟਰਮੀਡੀਏਟ ਦਸਵੀਂ, ਬਾਰਵੀਂ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਡਿਪਲੋਮਾ ਕੋਰਸ ਵਿੱਚ ਕੁੱਲ 50 ਫੀਸਦੀ ਅੰਕ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ ਸਹਿਤ ਕੇਂਦਰ, ਰਾਜ ਤੇ ਯੂਟੀ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾ ਤੋਂ ਇੰਜਨੀਅਰਿੰਗ, ਮਕੈਨੀਕਲ, ਇਲੈਕਟਰੀਕਲ, ਇਲੈਕਟਰੋਨਿਕਸ, ਆਟੋ ਮੋਬਾਈਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲਜੀ ਵਿੱਚ ਤਿੰਨ ਸਾਲਾ ਡਿਪਲੋਮਾ ਕੋਰਸ ਪਾਸ ਕਰਨ ਵਾਲੇ ਵੀ ਇਸ ਲਈ ਅਪਲਾਈ ਕਰ ਸਕਦੇ ਹਨ।  

ਦੋ ਵਿਕਲਪ ਮਿਲਣਗੇ

ਆਨਲਾਈਨ ਰਜਿਸਟਰੇਸ਼ਨ ਫਾਰਮ ਭਰਦੇ ਸਮੇਂ ਇੱਕ ਸੀਟਿੰਗ ਵਿੱਚ ਸਾਇੰਸ ਵਿਸ਼ਿਆਂ ਤੋਂ ਇਲਾਵਾ ਅਤੇ ਸਾਇੰਸ ਵਿਸ਼ਿਆਂ ਦੀ ਪ੍ਰੀਖਿਆ ਦੋਵਾਂ ਵਿੱਚ ਹਾਜ਼ਰ ਹੋਣ ਦਾ ਵਿਕਲਪ ਦਿੱਤਾ ਜਾਵੇਗਾ। ਰਜਿਸਟਰੇਸ਼ਨ ਅਤੇ ਪ੍ਰੀਖਿਆ ਫੀਸ 550 ਰੁਪਏ ਹੈ। ਅਗਨੀ ਵੀਰ ਇੰਟੇਕ ਜਨਵਰੀ 2025 ਲਈ ਰਜਿਸਟਰੇਸ਼ਨ ਤੇ ਆਨਲਾਈਨ ਪੱਤਰ ਭਰਨ ਲਈ ਐਂਟਰੀ ਲੈਵਲ ਯੋਗਤਾ, ਮੈਡੀਕਲ ਸਟੈਂਡਰਡ, ਨਿਯਮ ਅਤੇ ਸ਼ਰਤਾਂ, ਹਦਾਇਤਾਂ ਉੱਤੇ ਵਿਸਥਾਰਤ ਜਾਣਕਾਰੀ ਲਈ ਵੈਬਸਾਈਟ https://agnipathvayu.cdac.in/ ’ਤੇ ਲੋਗਇਨ ਕੀਤਾ ਜਾ ਸਕਦਾ ਹੈ। 

Recent News