Courtesy: @khan__sir_patna
ਪਟਨਾ: ਖਾਨ ਸਰ ਅਤੇ ਰੌਸ਼ਨ ਆਨੰਦ ਸਰ ਦੇ ਵਿਚਾਲੇ ਚੱਲ ਰਹੇ ਝੱਗੜੇ ਵਿਚਕਾਰ ਬੀਤੇ ਦਿਨ ਖ਼ਬਰ ਆਈ ਸੀ ਕਿ ਰੌਸ਼ਨ ਸਰ ਦੇ ਭਰਾ ਪ੍ਰਿੰਸ ਰੌਸ਼ਨ ਦੀ ਮੌਤ ਹੋ ਗਈ ਹੈ। ਉਹ ਖਾਨ ਸਰ ਦੇ ਕੋਚਿੰਗ ਸੈਂਟਰ 'ਤੇ ਹਮਲੇ ਨਾਲ ਸਬੰਧਤ ਮਾਮਲੇ ਵਿੱਚ ਦੋਸ਼ੀ ਸੀ। ਪ੍ਰਿੰਸ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਦੋਸ਼ ਲਗਾਏ ਕਿ ਉਸਦੀ ਹੱਤਿਆ ਵਿੱਚ ਖਾਨ ਸਰ ਦਾ ਹੱਥ ਹੈ। ਖ਼ੁਦ ਤੇ ਲਗ ਰਹੇ ਦੋਸ਼ਾਂ ਵਿਚਾਲੇ ਕਈ ਦਿਨਾਂ ਤੋਂ ਗਾਇਬ ਹੁਣ ਖਾਨ ਸਰ ਨੇ ਚੁੱਪੀ ਤੋੜੀ ਹੈ ਤੇ ਆਪਣਾ ਪੱਖ ਰਖਿਆ ਹੈ।
ਭਾਵੁਕ ਹੋਏ ਖਾਨ ਸਰ
ਰੌਸ਼ਨ ਆਨੰਦ ਸਰ ਦੇ ਭਰਾ ਦੀ ਹੱਤਿਆ ਦੇ ਦੋਸ਼ ਵਿਚਾਲੇ ਹਾਲ ਹੀ 'ਚ ਖਾਨ ਸਰ ਨੇ ਇਕ ਭਾਵੁਕ ਵੀਡਿਓ ਸਾਂਝਾ ਕੀਤਾ। ਵੀਡਿਓ ਵਿੱਚ ਉਹ ਕਹਿ ਰਹੇ ਹਨ ਕਿ ਅੱਜ ਬਹੁਤ ਅਜੀਬ ਮਨ ਨਾਲ ਗੱਲ ਕਰ ਰਿਹਾ ਹੈ। ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ। ਅਚਾਨਕ ਕਈ ਲੋਕਾਂ ਦੇ ਫੋਨ ਆਉਣ ਲਗੇ ਕਿ ਰੌਸ਼ਨ ਸਰ ਦੇ ਭਰਾ ਦੀ ਨੇਪਾਲ 'ਚ ਸ਼ੱਕੀ ਹਾਲਾਂਤਾਂ 'ਚ ਮੌਤ ਹੋ ਗਈ। ਪਹਿਲਾਂ ਤਾਂ ਯਕੀਨ ਨਹੀਂ ਹੋਇਆ ਫਿਰ ਮੈਂ ਉਹਨਾਂ ਲੋਕਾਂ ਨੂੰ ਫਟਕਾਰਿਆ, ਜੋ ਇਹੋ ਜਿਹੀਆਂ ਮੌਤ ਦੀਆਂ ਗੱਲਾਂ ਨਾ ਕਰੋ। ਪਰ ਜਦੋਂ ਮੈਂ ਖ਼ੁਦ ਖ਼ਬਰ ਦੇਖੀ ਤਾਂ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਸਮਾਂ ਕਿਹੋ ਜਿਹਾ ਮੋੜ ਲੈ ਰਿਹਾ ਹੈ, ਸਮਝ ਨਹੀਂ ਆ ਰਿਹਾ।
RIP Prince Yadav 🙏
— Khan GS and Research Centre (@khan__sir_patna) June 15, 2026
भावुक हुए Khan Sir...💔
कुछ पल ऐसे होते हैं, जहाँ शब्द नहीं, सिर्फ़ आँखें बोलती हैं।
Prince Yadav को विनम्र श्रद्धांजलि।
ॐ शांति। 🙏🕊️ pic.twitter.com/Kjr4jnIm2Z
ਖਾਨ ਸਰ ਨੇ ਪ੍ਰਿੰਸ ਯਾਦਵ ਦੇ ਦੋਸਤਾਂ ਦਾ ਇੱਕ ਵੀਡਿਓ ਵੀ ਸਾਂਝਾ ਕੀਤਾ, ਜਿਹਦੇ ਵਿੱਚ ਉਨ੍ਹਾਂ ਦੇ ਦੋਸਤ ਕਹਿ ਰਹੇ ਹਨ ਕਿ ਪ੍ਰਿੰਸ ਪਹਿਲਾਂ ਤੋਂ ਬੀਮਾਰ ਸੀ ਤੇ ਦਵਾਈਆਂ ਲੈ ਰਹੇ ਸਨ ਅਤੇ ਉਹਨੂੰ ਦੋ ਬਾਰ ਅਟੈਕ ਵੀ ਆਇਆ ਸੀ। ਦੋਸਤਾਂ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪ੍ਰਿੰਸ ਠੀਕ ਤਰ੍ਹਾਂ ਸੌਂ ਨਹੀਂ ਪਾ ਰਿਹਾ ਸੀ। ਉਸ ਦਿਨ ਵੀ ਉਹ ਸੌਂ ਰਿਹਾ ਸੀ ਤੇ ਫਿਰ ਅਚਾਨਕ ਲੰਬੀਆਂ ਸਾਹਾਂ ਲੈਣ ਲੱਗਾ। ਇਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਦੋਸਤਾਂ ਨੇ ਕਿਹਾ ਕਿ ਕਿਸੇ ਨੇ ਉਸਨੂੰ ਮਾਰਿਆ ਨਹੀਂ ਹੈ।
ਪਰਿਵਾਰ ਦੀ ਮਦਦ ਕਰਨ ਨੂੰ ਤਿਆਰ ਖਾਨ ਸਰ
ਇਹ ਵੀਡਿਓ ਦੇਖ ਭਾਵੁਕ ਹੋਏ ਖਾਨ ਸਰ ਨੇ ਕਿਹਾ ਕਿ ਮੇਰਾ ਦਿਲ ਦਹਲ ਗਿਆ ਹੈ। ਕਿਸੇ ਪਰਿਵਾਰ ਲਈ ਸਭ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ। ਉਹ ਸਾਡਾ ਬਹੁਤ ਕਰੀਬੀ ਦੋਸਤ ਸੀ? ਭਗਵਾਨ ਉਨ੍ਹਾਂ ਨੂੰ ਇਸ ਮੁਸ਼ਕਿਲ ਸਮੇਂ ਤੋਂ ਬਾਹਰ ਨਿਕਲਣ ਦੀ ਹਿੰਮਤ ਦੇਣ। ਸਾਡੀ ਸੰਵੇਦਨਾ ਪਰਿਵਾਰ ਦੇ ਨਾਲ ਹੈ। ਜੋ ਮਦਦ ਹੋ ਸਕੇਗੀ, ਮੈਂ ਕਰਨ ਨੂੰ ਤਿਆਰ ਹਾਂ।
ਪੋਸਟਮਾਰਟਮ ਰਿਪੋਰਟ ਜਨਤਕ ਕਰਨ ਦੀ ਮੰਗ
ਇਸੇ ਕੜੀ 'ਚ ਖਾਨ ਸਰ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਸੰਵੇਦਨਸ਼ੀਲ ਰਹੇ ਤੇ ਸਿਰਫ਼ ਸਹੀ ਖ਼ਬਰਾਂ ਚਲਾਏ। ਅਫ਼ਵਾਹਾਂ ਤੇ ਅਨੁਮਾਨਾਂ ਤੇ ਖ਼ਬਰ ਨਾ ਬਨਾਉਣ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਅਧਿਕਾਰਿਕ ਬਿਆਨ ਜਾਰੀ ਕੀਤੇ ਜਾਣ ਤੇ ਪੋਸਟਮਾਰਟਮ ਰਿਪੋਰਟ ਜਨਤਕ ਕੀਤੀ ਜਾਵੇ।
ਤੀਜੀ ਧਿਰ ਦੀ ਸਾਜ਼ਿਸ਼ ਦਾ ਦੋਸ਼
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਤੀਜੀ ਧਿਰ ਸਾਜ਼ਿਸ਼ ਰਚ ਰਹੀ ਹੈ। ਅਜਿਹੀ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਕਿਸੇ ਵੀ ਹਾਲਾਤ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ - ਇੱਥੋਂ ਤੱਕ ਕਿ ਮੌਤ ਦੀ ਸਜ਼ਾ ਵੀ - ਦਾ ਸਾਹਮਣਾ ਕਰਨਾ ਪਵੇਗਾ।
ਖਾਨ ਸਰ ਨੇ ਲੋਕਾਂ ਨੂੰ ਪਰਿਵਾਰ ਪ੍ਰਤੀ ਹਮਦਰਦੀ ਦਿਖਾਉਣ ਅਤੇ ਸੱਚਾਈ ਨੂੰ ਸਾਹਮਣੇ ਲਿਆਉਣ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਵਰਗੀ ਪ੍ਰਿੰਸ ਯਾਦਵ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੁਲਿਸ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਦਾ ਸੱਦਾ ਦਿੱਤਾ।