menu-icon
Punjabi Story Line
  • Home
  • News
  • National
  • NCP ਸੰਸਦ ਸੁਪ੍ਰੀਆ ਸੁਲੇ ਦੀ ਧੀ ਦਾ ਹੋਇਆ ਵਿਆਹ, ਰਾਹੁਲ ਗਾਂਧੀ ਤੋਂ ਲੈਕੇ ਅਮਿਤਾਭ ਬੱਚਨ ਨੇ ਵਧਾਈਆਂ ਰੌਣਕਾਂ

NCP ਸੰਸਦ ਸੁਪ੍ਰੀਆ ਸੁਲੇ ਦੀ ਧੀ ਦਾ ਹੋਇਆ ਵਿਆਹ, ਰਾਹੁਲ ਗਾਂਧੀ ਤੋਂ ਲੈਕੇ ਅਮਿਤਾਭ ਬੱਚਨ ਨੇ ਵਧਾਈਆਂ ਰੌਣਕਾਂ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਦੀ ਧੀ ਰੇਵਤੀ ਸੁਲੇ ਦਾ ਧੂਮਧਾਮ ਨਾਲ ਵਿਆਹ ਹੋ ਗਿਆ ਹੈ। ਰੇਵਤੀ, ਸਾਰੰਗ ਲਖਾਨੀ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਸੁਪ੍ਰੀਆ ਸੁਲੇ ਦੀ ਧੀ ਦੇ ਵਿਆਹ 'ਚ ਦੇਸ਼ ਦੇ ਰਾਜਨੀਤਿਕ, ਉਦਯੋਗਿਕ ਅਤੇ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਮੌਜੂਦਗੀ ਦਰਜ ਕਰਾਈ।

Date Updated Last Updated : 21 June 2026, 01:16 PM IST
Share:

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਦੀ ਧੀ ਰੇਵਤੀ ਸੁਲੇ ਦਾ ਵਿਆਹ ਸਾਰੰਗ ਲਖਾਨੀ ਨਾਲ ਵਿਆਹ ਦੇ ਬੰਧਨ 'ਚ ਬੱਧ ਗਈ ਹੈ। ਦੋਵਾਂ ਦਾ ਵਿਆਹ ਮੁੰਬਈ ਵਿੱਚ ਪੂਰੇ ਰਸਮਾਂ ਰਿਵਾਜਾਂ ਨਾਲ ਸੰਪੰਨ ਹੋਇਆ। ਸੁਪ੍ਰੀਆ ਸੁਲੇ ਦੀ ਧੀ ਦੇ ਵਿਆਹ 'ਚ ਦੇਸ਼ ਦੇ ਰਾਜਨੀਤਿਕ, ਉਦਯੋਗਿਕ ਅਤੇ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

 

ਪਤਨੀ ਨਾਲ ਪਹੁੰਚੇ ਅਡਾਨੀ ਸਮੂਹ ਦੇ ਚੇਅਰਮੈਨ 

ਵਿਆਹ ਤੋਂ ਪਹਿਲਾਂ ਹੋਈਆਂ ਸੰਗੀਤ ਅਤੇ ਹੋਰ ਰਸਮਾਂ ਵਿੱਚ ਕਈ ਪ੍ਰਮੁੱਖ ਉਦਯੋਗਪਤੀ ਵੀ ਸ਼ਾਮਲ ਹੋਏ। ਇਸ ਮੌਕੇ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਆਪਣੀ ਪਤਨੀ ਪ੍ਰੀਤੀ ਅਡਾਨੀ ਸਮੇਤ ਪਹੁੰਚੇ। ਉਨ੍ਹਾਂ ਦੀ ਮੌਜੂਦਗੀ ਨੇ ਸਮਾਰੋਹ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ।

 

ਬਾਲੀਵੁੱਡ ਹਸਤੀਆਂ ਨੇ ਵੀ ਲਾਏ ਚਾਰ-ਚੰਨ  

ਫਿਲਮ ਜਗਤ ਤੋਂ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੀ ਪਤਨੀ ਜਯਾ ਬੱਚਨ ਅਤੇ ਧੀ ਸ਼ਵੇਤਾ ਬੱਚਨ ਨੰਦਾ ਨਾਲ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ, ਅਦਾਕਾਰ ਜੈਕੀ ਸ਼ਰੌਫ ਅਤੇ ਸੰਸਦ ਮੈਂਬਰ ਤੇ ਅਦਾਕਾਰ ਰਵੀ ਕਿਸ਼ਨ ਵੀ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਰਹੇ।


ਸਿਆਸੀ ਆਗੂਆਂ ਦੀ ਵੀ ਰਹੀ ਖਾਸ ਮੌਜੂਦਗੀ

ਵਿਆਹ ਸਮਾਰੋਹ ਵਿੱਚ ਵੱਖ-ਵੱਖ ਪਾਰਟੀਆਂ ਦੇ ਕਈ ਵੱਡੇ ਨੇਤਾਵਾਂ ਨੇ ਮੌਜੂਦਗੀ ਦਿੱਤੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਪਿਊਸ਼ ਗੋਇਲ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ, ਡੀਪੀਏਪੀ ਦੇ ਸੰਸਥਾਪਕ ਗੁਲਾਮ ਨਬੀ ਆਜ਼ਾਦ, ਏਆਈਐਮਆਈਐਮ ਮੁਖੀ ਅਸਦੁੱਦੀਨ ਓਵੈਸੀ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੀ ਸਮਾਗਮ ਵਿੱਚ ਸ਼ਾਮਲ ਹੋਏ।

 

ਆਰਐੱਸਐੱਸ ਮੁਖੀ ਮੋਹਨ ਭਾਗਵਤ ਵੀ ਆਏ ਨਜ਼ਰ

ਇਸ ਖ਼ਾਸ ਮੌਕੇ 'ਤੇ ਆਰਐੱਸਐੱਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਵੱਖ-ਵੱਖ ਵਿਚਾਰਧਾਰਾਵਾਂ ਨਾਲ ਜੁੜੀਆਂ ਸ਼ਖਸੀਅਤਾਂ ਦੀ ਇੱਕੋ ਮੰਚ 'ਤੇ ਮੌਜੂਦਗੀ ਨੇ ਇਸ ਵਿਆਹ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ।


ਸ਼ਾਹਰੁਖ਼ ਖ਼ਾਨ ਦੇ ਡਾਂਸ ਦੀ ਵੀਡੀਓ ਰਹੀ ਚਰਚਾ 'ਚ

ਵਿਆਹ ਤੋਂ ਪਹਿਲਾਂ ਹੋਏ ਸੰਗੀਤ ਸਮਾਰੋਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਇਸ ਵੀਡੀਓ ਵਿੱਚ ਸ਼ਾਹਰੁਖ਼ ਖ਼ਾਨ ਆਪਣੀ ਮਸ਼ਹੂਰ ਫਿਲਮ 'ਕੁਛ ਕੁਛ ਹੋਤਾ ਹੈ' ਦੇ ਪ੍ਰਸਿੱਧ ਗੀਤ 'ਕੋਈ ਮਿਲ ਗਿਆ' 'ਤੇ ਡਾਂਸ ਕਰਦੇ ਨਜ਼ਰ ਆਏ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਅਤੇ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰੀਆਂ ਸਨ।


ਸੁਪ੍ਰੀਆ ਸੁਲੇ ਦੀ ਧੀ ਅਤੇ ਜਵਾਈ ਦਾ ਬੈਕਗ੍ਰਾਊਂਡ 

ਰੇਵਤੀ ਸੁਲੇ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ, ਜਦਕਿ ਸਾਰੰਗ ਲਖਾਨੀ ਕੋਲੰਬੀਆ ਬਿਜ਼ਨਸ ਸਕੂਲ ਦੇ ਸਾਬਕਾ ਵਿਦਿਆਰਥੀ ਹਨ। ਸਾਰੰਗ ਪ੍ਰਸਿੱਧ ਉਦਯੋਗਪਤੀ ਅਤੇ ਰਾਜਨੀਤਿਕ ਆਗੂ ਅਰੁਣ ਲਖਾਨੀ ਦੇ ਪੁੱਤਰ ਹਨ।

Recent News