Courtesy: ai image
ਨਵੀਂ ਦਿੱਲੀ: ਨੈਸ਼ਨਲ ਐਲੀਜੀਬਿਲਟੀ ਕਮ ਐਂਟ੍ਰੈਂਸ ਟੈਸਟ (NEET UG 2026) ਦੀ ਰੀ-ਪ੍ਰੀਖਿਆ ਅੱਜ, 21 ਜੂਨ 2026 ਨੂੰ ਹੋਣ ਜਾ ਰਹੀ ਹੈ। ਪਿਛਲੀ ਵਾਰ ਪੇਪਰ ਲੀਕ ਹੋਣ ਕਾਰਨ ਇਸ ਵਾਰ NTA ਨੇ ਕਾਫ਼ੀ ਸਖ਼ਤ ਐਡਵਾਇਜ਼ਰੀ ਜਾਰੀ ਕੀਤੀ ਹੈ। ਪ੍ਰੀਖਿਆ ਕੇਂਦਰਾਂ ਦੀ ਸੂਚੀ ਜਨਤਕ ਤੌਰ 'ਤੇ ਜਾਰੀ ਨਹੀਂ ਕੀਤੀ ਗਈ ਹੈ, ਸਗੋਂ ਹਰ ਵਿਦਿਆਰਥੀ ਨੂੰ ਉਸ ਦੇ ਐਡਮਿਟ ਕਾਰਡ 'ਤੇ ਹੀ ਕੇਂਦਰ ਦਾ ਪਤਾ ਦਿੱਤਾ ਗਿਆ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰਾਂ ਲਈ ਐਡਮਿਟ ਕਾਰਡ ਨਾਲ ਲੈ ਕੇ ਜਾਣਾ ਲਾਜ਼ਮੀ ਹੈ। ਐਡਮਿਟ ਕਾਰਡ ਤੋਂ ਬਿਨਾਂ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ। ਤਾਂ ਪ੍ਰੀਖਿਆ ਕੇਂਦਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹਰ ਉਮੀਦਵਾਰ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ।
ਪ੍ਰੀਖਿਆ ਕੇਂਦਰ ਦੇ ਗੇਟ ਦੁਪਹਿਰ 11 ਵਜੇ ਤੋਂ ਖੋਲ੍ਹੇ ਜਾਣਗੇ। ਉਮੀਦਵਾਰਾਂ ਨੂੰ ਦੁਪਹਿਰ 1:15 ਵਜੇ ਤੱਕ ਕੇਂਦਰ 'ਤੇ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।
ਅੰਤਿਮ ਰਿਪੋਰਟਿੰਗ ਸਮਾਂ 1:30 ਵਜੇ ਤੋਂ 1:45 ਵਜੇ ਤੱਕ ਰਹੇਗਾ। ਇਸ ਤੋਂ ਬਾਅਦ ਪ੍ਰੀਖਿਆ ਕੇਂਦਰ ਦੇ ਗੇਟ ਬੰਦ ਕਰ ਦਿੱਤੇ ਜਾਣਗੇ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ।
ਪ੍ਰੀਖਿਆ ਦਾ ਸਮਾਂ ਅਤੇ ਮਿਆਦ
NEET UG ਰੀ-ਟੈਸਟ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 5:15 ਵਜੇ ਤੱਕ ਚੱਲੇਗਾ। ਕੁੱਲ 195 ਮਿੰਟ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿੱਚ 15 ਮਿੰਟ ਪਛਾਣ ਜਾਂਚ ਅਤੇ ਹੋਰ ਪ੍ਰਸ਼ਾਸਨਿਕ ਕਾਰਵਾਈਆਂ ਲਈ ਰਾਖਵੇਂ ਹਨ।
ਪ੍ਰੀਖਿਆ ਕੇਂਦਰ 'ਤੇ ਕੀ-ਕੀ ਲੈ ਕੇ ਜਾਣਾ ਲਾਜ਼ਮੀ?
ਉਮੀਦਵਾਰ ਹੇਠ ਲਿਖੇ ਦਸਤਾਵੇਜ਼ ਆਪਣੇ ਨਾਲ ਜ਼ਰੂਰ ਲੈ ਕੇ ਜਾਣ:
NEET UG 2026 ਰੀ-ਟੈਸਟ ਦਾ ਪ੍ਰਿੰਟ ਕੀਤਾ ਹੋਇਆ ਐਡਮਿਟ ਕਾਰਡ
ਇੱਕ ਅਸਲੀ ਅਤੇ ਵੈਧ ਫੋਟੋ ਪਛਾਣ ਪੱਤਰ
ਅਰਜ਼ੀ ਫਾਰਮ ਵਾਲੀ ਫੋਟੋ ਵਰਗੀ ਪਾਸਪੋਰਟ ਸਾਈਜ਼ ਫੋਟੋ
ਮਾਨਤਾ ਪ੍ਰਾਪਤ ਪਛਾਣ ਪੱਤਰਾਂ ਵਿੱਚ ਸ਼ਾਮਲ ਹਨ:
ਆਧਾਰ ਕਾਰਡ
ਪੈਨ ਕਾਰਡ
ਪਾਸਪੋਰਟ
ਵੋਟਰ ਆਈਡੀ
ਸਕੂਲ ਆਈਡੀ ਕਾਰਡ
ਡਰਾਈਵਿੰਗ ਲਾਇਸੈਂਸ
PwBD ਉਮੀਦਵਾਰਾਂ ਲਈ ਖਾਸ ਹਦਾਇਤਾਂ
ਜਿਹੜੇ ਉਮੀਦਵਾਰ PwBD (Persons with Benchmark Disabilities) ਸ਼੍ਰੇਣੀ ਅਧੀਨ ਛੂਟ ਦਾ ਲਾਭ ਲੈ ਰਹੇ ਹਨ, ਉਨ੍ਹਾਂ ਨੂੰ ਆਪਣੇ ਸੰਬੰਧਿਤ ਸਰਟੀਫਿਕੇਟ ਨਾਲ ਲੈ ਕੇ ਜਾਣੇ ਹੋਣਗੇ।
ਜੇਕਰ ਕੋਈ ਉਮੀਦਵਾਰ ਸਕ੍ਰਾਈਬ (ਲਿਖਾਰੀ) ਦੀ ਸਹਾਇਤਾ ਲੈ ਰਿਹਾ ਹੈ ਤਾਂ ਉਸਨੂੰ ਸਬੰਧਤ ਘੋਸ਼ਣਾ ਪੱਤਰ ਅਤੇ ਹੋਰ ਲੋੜੀਂਦੇ ਦਸਤਾਵੇਜ਼ ਵੀ ਨਾਲ ਰੱਖਣੇ ਹੋਣਗੇ।
ਸੈਲਫ ਡਿਕਲੇਰੇਸ਼ਨ ਫਾਰਮ ਵੀ ਰੱਖੋ
ਜੇ ਐਡਮਿਟ ਕਾਰਡ 'ਤੇ ਸੈਲਫ ਡਿਕਲੇਰੇਸ਼ਨ ਜਾਂ ਅੰਡਰਟੇਕਿੰਗ ਫਾਰਮ ਜਮ੍ਹਾਂ ਕਰਵਾਉਣ ਬਾਰੇ ਜ਼ਿਕਰ ਕੀਤਾ ਗਿਆ ਹੈ ਤਾਂ ਉਸਦਾ ਪ੍ਰਿੰਟ ਵੀ ਨਾਲ ਲੈ ਕੇ ਜਾਣਾ ਲਾਜ਼ਮੀ ਹੈ।
ਕੀ ਕਰਨਾ ਹੈ? (Dos)
ਪ੍ਰੀਖਿਆ ਕੇਂਦਰ ਦਾ ਪਤਾ ਪਹਿਲਾਂ ਹੀ ਚੈੱਕ ਕਰ ਲਵੋ।
ਸਮੇਂ ਤੋਂ ਪਹਿਲਾਂ ਕੇਂਦਰ 'ਤੇ ਪਹੁੰਚੋ।
ਨਿਗਰਾਨ (Invigilator) ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੋ।
ਆਪਣਾ ਸਟੇਸ਼ਨਰੀ ਸਮਾਨ ਖੁਦ ਲੈ ਕੇ ਜਾਓ।
ਪਾਰਦਰਸ਼ੀ (Transparent) ਪਾਣੀ ਦੀ ਬੋਤਲ ਹੀ ਵਰਤੋ।
ਪ੍ਰੀਖਿਆ ਖਤਮ ਹੋਣ ਤੱਕ ਆਪਣੀ ਸੀਟ 'ਤੇ ਬੈਠੇ ਰਹੋ।
ਕੀ ਨਹੀਂ ਕਰਨਾ? (Don'ts)
ਮੋਬਾਈਲ ਫੋਨ
ਸਮਾਰਟ ਵਾਚ
ਬਲੂਟੁੱਥ ਡਿਵਾਈਸ
ਈਅਰਫੋਨ
ਇਲੈਕਟ੍ਰਾਨਿਕ ਗੈਜੇਟ
ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਪ੍ਰੀਖਿਆ ਕੇਂਦਰ ਅੰਦਰ ਲੈ ਜਾਣ ਦੀ ਆਗਿਆ ਨਹੀਂ ਹੋਵੇਗੀ। ਜੇ ਕੋਈ ਉਮੀਦਵਾਰ ਇਹ ਸਮਾਨ ਲੈ ਕੇ ਆਉਂਦਾ ਹੈ ਤਾਂ ਉਸਨੂੰ ਆਪਣੀ ਜ਼ਿੰਮੇਵਾਰੀ 'ਤੇ ਬਾਹਰ ਰੱਖਣਾ ਪਵੇਗਾ।
ਮੁੰਡਿਆਂ ਲਈ ਡਰੈੱਸ ਕੋਡ
ਸਧਾਰਨ ਪੈਂਟ ਜਾਂ ਟਰਾਊਜ਼ਰ ਪਹਿਨੋ।
ਹਲਕੇ ਅਤੇ ਆਰਾਮਦਾਇਕ ਕੱਪੜੇ ਪਹਿਨੋ।
ਜੁੱਤਿਆਂ ਦੀ ਬਜਾਏ ਚੱਪਲ ਜਾਂ ਸਧਾਰਨ ਫੁੱਟਵੇਅਰ ਪਹਿਨਣ ਦੀ ਸਲਾਹ ਦਿੱਤੀ ਗਈ ਹੈ।
ਟੋਪੀ, ਗਹਿਣੇ ਜਾਂ ਕਿਸੇ ਵੀ ਕਿਸਮ ਦੀ ਸਿਰ ਢੱਕਣ ਵਾਲੀ ਚੀਜ਼ ਤੋਂ ਬਚੋ।
ਕੁੜੀਆਂ ਲਈ ਡਰੈੱਸ ਕੋਡ
ਲੈਗਿੰਗ ਜਾਂ ਸਧਾਰਨ ਟਰਾਊਜ਼ਰ ਪਹਿਨੋ।
ਹਲਕਾ ਅਤੇ ਸਾਦਾ ਫੁੱਟਵੇਅਰ ਚੁਣੋ।
ਗਹਿਣੇ ਪਹਿਨਣ ਤੋਂ ਬਚੋ।
ਮਹਿੰਦੀ ਲਗਾਉਣ ਤੋਂ ਪਰਹੇਜ਼ ਕਰੋ।
ਹੈਂਡਬੈਗ ਜਾਂ ਪਰਸ ਪ੍ਰੀਖਿਆ ਕੇਂਦਰ ਵਿੱਚ ਨਾ ਲੈ ਕੇ ਜਾਓ।
ਉਮੀਦਵਾਰਾਂ ਲਈ ਸਲਾਹ
ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਪ੍ਰੀਖਿਆ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਹੜਬੜਾਹਟ ਤੋਂ ਬਚਣ ਲਈ ਸਾਰੇ ਦਸਤਾਵੇਜ਼ ਇੱਕ ਦਿਨ ਪਹਿਲਾਂ ਹੀ ਤਿਆਰ ਕਰ ਲੈਣ। ਨਾਲ ਹੀ ਆਪਣੇ ਪ੍ਰੀਖਿਆ ਕੇਂਦਰ ਦੀ ਲੋਕੇਸ਼ਨ ਅਤੇ ਰੂਟ ਦੀ ਪਹਿਲਾਂ ਪੁਸ਼ਟੀ ਕਰ ਲੈਣ ਤਾਂ ਜੋ ਸਮੇਂ ਸਿਰ ਕੇਂਦਰ 'ਤੇ ਪਹੁੰਚਿਆ ਜਾ ਸਕੇ।