menu-icon
Punjabi Story Line
  • Home
  • News
  • National
  • Operation Sindoor: ਜੈਸ਼-ਏ-ਮੁਹੰਮਦ ਦਾ ਗੜ੍ਹ ਤਬਾਹ, ਪਾਕਿਸਤਾਨ ਨੇ ਕਿਹਾ- ਭਾਰਤ ਨੇ 24 ਮਿਜ਼ਾਈਲਾਂ ਦਾਗੀਆਂ

Operation Sindoor: ਜੈਸ਼-ਏ-ਮੁਹੰਮਦ ਦਾ ਗੜ੍ਹ ਤਬਾਹ, ਪਾਕਿਸਤਾਨ ਨੇ ਕਿਹਾ- ਭਾਰਤ ਨੇ 24 ਮਿਜ਼ਾਈਲਾਂ ਦਾਗੀਆਂ

ਡੀਜੀ ਆਈਐਸਪੀਆਰ ਦੇ ਅਨੁਸਾਰ, 8 ਅੱਤਵਾਦੀ ਮਾਰੇ ਗਏ ਹਨ। ਬਹਾਵਲਪੁਰ ਦੇ ਅਹਿਮਦਪੁਰ ਪੂਰਬ ਵਿੱਚ ਸੁਭਾਨ ਮਸਜਿਦ ਦੇ ਨੇੜੇ ਚਾਰ ਹਮਲੇ ਕੀਤੇ ਗਏ। ਜਾਮੀਆ ਮਸਜਿਦ ਸੁਭਾਨ ਅੱਲ੍ਹਾ ਜੈਸ਼-ਏ-ਮੁਹੰਮਦ ਅਤੇ ਇਸ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਦਾ ਗੜ੍ਹ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਪਹਿਲਗਾਮ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ।

Date Updated Last Updated : 07 May 2025, 07:04 AM IST
Share:

ਪਾਕਿਸਤਾਨੀ ਫੌਜ ਦੇ ਬੁਲਾਰੇ ਅਤੇ ਆਈਐਸਪੀਆਰ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਭਾਰਤੀ ਮਿਜ਼ਾਈਲ ਹਮਲਿਆਂ ਦੀ ਪੁਸ਼ਟੀ ਕਰਦੇ ਹੋਏ ਦਾਅਵਾ ਕੀਤਾ ਕਿ 24 ਹਮਲਿਆਂ ਦੀ ਰਿਪੋਰਟ ਕੀਤੀ ਗਈ ਹੈ। ਬੁੱਧਵਾਰ ਸਵੇਰੇ 04:08 ਵਜੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਵੱਖ-ਵੱਖ ਹਥਿਆਰਾਂ ਨਾਲ ਕੁੱਲ 24 ਹਮਲੇ ਕੀਤੇ ਹਨ।

ਜੈਸ਼ ਪੁਲਵਾਮਾ ਹਮਲੇ ਸਮੇਤ ਭਾਰਤ ਵਿੱਚ ਕਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ

ਡੀਜੀ ਆਈਐਸਪੀਆਰ ਦੇ ਅਨੁਸਾਰ, 8 ਅੱਤਵਾਦੀ ਮਾਰੇ ਗਏ ਹਨ। ਬਹਾਵਲਪੁਰ ਦੇ ਅਹਿਮਦਪੁਰ ਪੂਰਬ ਵਿੱਚ ਸੁਭਾਨ ਮਸਜਿਦ ਦੇ ਨੇੜੇ ਚਾਰ ਹਮਲੇ ਕੀਤੇ ਗਏ। ਜਾਮੀਆ ਮਸਜਿਦ ਸੁਭਾਨ ਅੱਲ੍ਹਾ ਜੈਸ਼-ਏ-ਮੁਹੰਮਦ ਅਤੇ ਇਸ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਦਾ ਗੜ੍ਹ ਹੈ। ਤੁਹਾਨੂੰ ਦੱਸ ਦੇਈਏ ਕਿ ਜੈਸ਼ ਪੁਲਵਾਮਾ ਹਮਲੇ ਸਮੇਤ ਭਾਰਤ ਵਿੱਚ ਕਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਰਿਹਾ ਹੈ।

ਇੰਨਾਂ ਇਲਾਕਿਆਂ ਵਿੱਚ ਹਮਲਿਆਂ ਦੀ ਪੁਸ਼ਟੀ

ਡੀਜੀ ਆਈਐਸਪੀਆਰ ਨੇ ਕਿਹਾ ਕਿ ਇੱਕ ਮਸਜਿਦ ਢਾਹ ਦਿੱਤੀ ਗਈ ਹੈ। ਮੁਜ਼ੱਫਰਾਬਾਦ ਵਿੱਚ ਬਿਲਾਲ ਮਸਜਿਦ ਨੇੜੇ ਵੀ ਹਮਲੇ ਕੀਤੇ ਗਏ ਹਨ। ਸਿਆਲਕੋਟ ਦੇ ਕੋਟਲੀ, ਮੁਰੀਦਕੇ, ਕੋਟਕੀ ਲੋਹਾਰਾ ਅਤੇ ਸ਼ਕਰਗੜ੍ਹ ਦੇ ਨੇੜੇ ਵੀ ਹਮਲਿਆਂ ਦੀ ਪੁਸ਼ਟੀ ਹੋਈ ਹੈ।

ਮਿਜ਼ਾਈਲ ਹਮਲਿਆਂ ਨਾਲ ਘਬਰਾਇਆ ਪਾਕਿਸਤਾਨ

ਇਸ ਤੋਂ ਪਹਿਲਾਂ, ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ, ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਪਹਿਲਗਾਮ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ। ਹਾਲਾਂਕਿ, ਉਸਨੇ ਅੱਤਵਾਦੀ ਸਮੂਹਾਂ ਨਾਲ ਪਾਕਿਸਤਾਨ ਦੇ ਡੂੰਘੇ ਸਬੰਧਾਂ ਤੋਂ ਇਨਕਾਰ ਨਹੀਂ ਕੀਤਾ। ਤਰਾਰ ਨੇ ਕਿਹਾ ਕਿ ਅਸੀਂ ਅੱਤਵਾਦੀਆਂ ਬਾਰੇ ਭਾਰਤ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।

ਸੋਸ਼ਲ ਮੀਡੀਆ ਤੇ ਟ੍ਰੈਂਡ ਤੇ ਮਿਸ਼ਨ ਸਿੰਦੂਰ

ਪਹਿਲਗਾਮ ਕਤਲੇਆਮ ਤੋਂ ਬਾਅਦ, ਭਾਰਤ ਵੱਲੋਂ ਅੱਧੀ ਰਾਤ ਨੂੰ ਪਾਕਿਸਤਾਨ ਅਤੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਇੰਟਰਨੈੱਟ ਮੀਡੀਆ 'ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਥੋੜ੍ਹੇ ਸਮੇਂ ਵਿੱਚ ਹੀ, ਆਪ੍ਰੇਸ਼ਨ ਸਿੰਦੂਰ ਇੰਟਰਨੈੱਟ ਮੀਡੀਆ ਪਲੇਟਫਾਰਮ X 'ਤੇ ਟੌਪ ਟ੍ਰੈਂਡ ਬਣ ਗਿਆ। ਇਸ ਦੇ ਨਾਲ ਹੀ, ਇੰਡੀਅਨ ਆਰਮੀ ਅਤੇ ਇੰਡੀਆ-ਪਾਕਿਸਤਾਨ ਵਾਰ ਵੀ ਹੈਸ਼ਟੈਗਾਂ ਨਾਲ ਟ੍ਰੈਂਡ ਕਰਨ ਲੱਗ ਪਿਆ। ਦਸ ਦਈਏ ਕਿ ਭਾਰਤ ਨੇ 22 ਅਪ੍ਰੈਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਹੈ।

Tags :

Recent News