Courtesy: X@HiNdU05019434
ਨਵੀਂ ਦਿੱਲੀ: ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਆਪਣੇ ਇਕ ਬਿਆਨ ਨੂੰ ਲੈ ਕੇ ਮੁਸੀਬਤ ਵਿੱਚ ਘਿਰ ਗਏ ਹਨ। ਦਰਅਸਲ, ਉਨ੍ਹਾਂ ਖਿਲਾਫ ਮਹਾਰਾਸ਼ਟਰ 'ਚ ਡਿਊਟੀ 'ਚ ਤੈਨਾਤ ਇੱਕ ਪੁਲਿਸ ਅਧਿਕਾਰੀ ਨਾਲ ਬਤਮੀਜ਼ੀ ਕਰਨ ਅਤੇ ਉਨ੍ਹਾਂ ਨੂੰ ਗੇਟ ਆਉਟ ਕਹਿ ਕੇ ਘਰੋਂ ਬਾਹਰ ਕੱਢਣ ਦਾ ਦੋਸ਼ ਲੱਗਿਆ ਹੈ। ਇਸ ਘਟਨਾ ਤੋਂ ਬਾਅਦ ਅਭਿਜੀਤ ਖਿਲਾਫ ਆਮ ਜਨਤਾ ਅਤੇ ਪੁਲਿਸ ਸੰਗਠਨ ਉਨ੍ਹਾਂ ਖਿਲਾਫ਼ ਭੜਕ ਗਏ ਹਨ। ਇੱਕ ਪੁਲਿਸ ਬਾਇਜ਼ ਐਸੋਸੀਏਸ਼ਨ ਨੇ ਦੀਪਕੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਤੋਂ ਮੰਗ ਕੀਤੀ ਗਈ ਕਿ ਉਹ ਪੁਲਿਸਕਰਮੀ ਤੋਂ ਮੁਆਫੀ ਮੰਗੇ ਨਹੀਂ ਤਾਂ ਉਸ ਵਿਰੁਧ ਮਹਾਰਾਸ਼ਟਰ 'ਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਦਰਅਸਲ, ਸੋਸ਼ਲ ਮੀਡੀਆ 'ਤੇ ਅਭਿਜੀਤ ਦੀਪਕੇ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਭਿਜੀਤ ਆਪਣੇ ਘਰ ਵਿੱਚ ਤੈਨਾਤ ਪੁਲਿਸ ਕਰਮੀਆਂ ਨੂੰ ਖਰੀ-ਖੋਟੀ ਸੁਣਾਉਂਦੇ ਨਜ਼ਰ ਆ ਰਹੇ ਹਨ। ਉਹ ਡਿਊਟੀ 'ਤੇ ਤੈਨਾਤ ਕਰਮੀ ਨਾਲ ਕਾਫੀ ਸਖ਼ਤ ਰੁਖ਼ ਨਾਲ ਗੱਲ ਕਰਦੇ ਹਨ। ਉਹ ਪੁਲਿਸਕਰਮੀ ਨੂੰ ਕਹਿ ਰਹੇ ਹਨ ਕਿ ਜਦੋਂ ਉਹ ਖੁਦ ਲੋਕਾਂ ਨੂੰ ਆਪਣੇ ਘਰ ਬੁਲਾ ਰਹੇ ਹਨ ਤਾਂ ਉਨ੍ਹਾਂ ਨੂੰ ਅੰਦਰ ਆਉਣ ਤੋਂ ਰੋਕਣ ਦਾ ਕੀ ਮਤਲਬ ਹੈ। ਹੁਣ ਪੁਲਿਸ ਵਾਲੇ ਉਨ੍ਹਾਂ ਨੂੰ ਸਿਖਾਉਣਗੇ ਕਿ ਉਹ ਕਿਸਨੂੰ ਮਿਲਣਗੇ ਅਤੇ ਕਿਸਨੂੰ ਨਹੀ, ਇਸ ਲਈ ਉਹ ਘਰੋਂ ਬਾਹਰ ਹੋ ਜਾਣ। ਉਹ ਡਿਊਟੀ 'ਤੇ ਤੈਨਾਤ ਪੁਲਿਸਕਰਮੀ ਨੂੰ ਸਿੱਧਾ ਗੇਟ -ਆਉਟ ਕਹਿੰਦੇ ਹਨ, ਜਿਸ ਮਗਰੋਂ ਇਹ ਪੂਰਾ ਵਿਵਾਦ ਖੜ੍ਹਾ ਹੋ ਗਿਆ।
ਜਿਵੇਂ ਹੀ ਇਸ ਘਟਨਾ ਦਾ ਵੀਡਿਓ ਸਾਹਮਣੇ ਆਇਆ, ਤਾਂ ਪੁਲਿਸ ਬਾਇਜ਼ ਐਸੋਸੀਏਸ਼ਨ ਨੇ ਨਰਾਜ਼ਗੀ ਜਤਾਈ। ਸੰਗਠਨ ਦੀ ਪ੍ਰਧਾਨ ਆਰਤੀ ਜੰਗਲੇ ਨੇ ਕਿਹਾ ਕਿ ਵਰਦੀਧਾਰੀ ਕਰਮਚਾਰੀਆਂ ਦੇ ਨਾਲ ਅਜਿਹਾ ਅਪਮਾਨਜਨਕ ਵਿਵਹਾਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਰਾਜ ਦੇ ਗ੍ਰਹਿ ਵਿਭਾਗ ਅਭਿਜੀਤ ਦੀਪਕੇ ਨੂੰ ਦਿੱਤੀ ਗਈ ਪੁਲਿਸ ਸੁਰੱਖਿਆ ਤੁਰੰਤ ਵਾਪਸ ਲਈ ਜਾਵੇ।
पता नहीं महाराष्ट्र सरकार को इसे सेलिब्रिटी बनाकर दिमाग खराब करने की जरूरत क्या थी ..?
अभिजीत दीपके ने (CID) अधिकारियों पर आरोप लगाते हुए कहा...
अपनी मुलाकातों का फैसला करने का अधिकार मुझे हे, “मैं किससे मिलूंगा, यह तय करना पुलिस का काम नहीं है। pic.twitter.com/GTazoRv4h8
— राष्ट्रवादी 🚩सनातनी🚩 HiNdU (@HiNdU05019434) August 8, 2026
\
ਇਸ ਤੋਂ ਇਲਾਵਾ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਦੀਪਕੇ ਜਨਤਕ ਤੌਰ 'ਤੇ ਪੁਲਿਸ ਅਧਿਕਾਰੀ ਅਤੇ ਖਾਕੀ ਵਰਦੀ ਵਾਲੇ ਤੋਂ ਆਪਣੇ ਵਿਵਹਾਰ ਲਈ ਮੁਆਫ਼ੀ ਮੰਗੇ। ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੀਪਕੇ ਜਲਦੀ ਹੀ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦੇ, ਤਾਂ ਪੂਰੇ ਮਹਾਰਾਸ਼ਟਰ ਵਿੱਚ ਉਸਦੇ ਵਿਰੁੱਧ ਤਿੱਖੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਪੁਲਿਸਕਰਮੀਆਂ ਨਾਲ ਬਤਮੀਜ਼ੀ ਦੇ ਦੋਸ਼ਾਂ ਤੋਂ ਬਾਅਦ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਆਪਣੀ ਸਫਾਈ ਦਿੱਤੀ ਅਤੇ ਕਿਹਾ ਕਿ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਲਈ ਉਸਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮੀ ਉਨ੍ਹਾਂ ਦੇ ਘਰ ਆਉਣ ਵਾਲੇ ਮੇਹਮਾਨਾਂ ਨੂੰ ਬੇਵਜ੍ਹਾਂ ਰੋਕਦੇ ਹਨ ਅਤੇ ਉਨ੍ਹਾਂ 'ਤੇ ਸਖ਼ਤ ਨਿਗਰਾਨੀ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਦੀਪਕੇ ਨੇ ਇਹ ਵੀ ਦੋਸ਼ ਲਾਇਆ ਕਿ ਸੁਰੱਖਿਆ ਕਰਮੀ ਸਾਦੇ ਕੱਪੜਿਆਂ 'ਚ ਉਨ੍ਹਾਂ ਦੇ ਘਰ ਦੁਆਲੇ ਘੁੰਮਦੇ ਹਨ ਅਤੇ ਉਨ੍ਹਾਂ ਦੀਆਂ ਨਿਜੀ ਗਤੀਵਿਧੀਆਂ 'ਚ ਨਜ਼ਰ ਰੱਖਦੇ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਪੁਲਿਸ ਕਰਮੀਆਂ 'ਤੇ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਦਾ ਵੀ ਦੋਸ਼ ਲਾਇਆ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਹੀ ਉਨ੍ਹਾਂ ਨੇ ਕਰਮਚਾਰੀਆਂ ਨੂੰ ਇਹ ਗੱਲ ਕਹੀ ਸੀ ਅਤੇ ਘਰ 'ਚ ਤੈਨਾਤ ਕਰਮੀਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ।