menu-icon
Punjabi Story Line
  • Home
  • News
  • National
  • ਸੜਕ ਹਾਦਸੇ ਲੈ ਰਹੇ ਲੋਕਾਂ ਦੀਆਂ ਜਾਨਾਂ,  ਦੇਸ਼ ਭਰ ਵਿੱਚ ਪੰਜਾਬ ਤੀਜੇ ਨੰਬਰ ਤੇ

ਸੜਕ ਹਾਦਸੇ ਲੈ ਰਹੇ ਲੋਕਾਂ ਦੀਆਂ ਜਾਨਾਂ,  ਦੇਸ਼ ਭਰ ਵਿੱਚ ਪੰਜਾਬ ਤੀਜੇ ਨੰਬਰ ਤੇ

ਰਿਪੋਰਟ ਮੁਤਾਬਕ ਜ਼ਿਆਦਾਤਰ ਸੜਕ ਹਾਦਸੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਵਾਪਰਦੇ ਹਨ। ਘੱਟੋ-ਘੱਟ 60.9% ਸੜਕ ਹਾਦਸੇ ਤੇਜ਼ ਰਫ਼ਤਾਰ ਕਾਰਨ ਹੋਏ। 

Date Updated Last Updated : 18 November 2023, 08:45 AM IST
Share:

ਦੇਸ਼ ਭਰ ਵਿੱਚ ਸੜਕ ਹਾਦਸੇ ਲਗਾਤਾਰ ਵੱਧਦੇ ਜਾ ਰਹੇ ਹਨ। ਇਹਨਾਂ ਵੱਧ ਰਹੇ ਹਾਦਸਿਆਂ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਜਾ ਰਹਿਆਂ ਹਨ। ਸੜਕ ਹਾਦਸਿਆਂ ਨੂੰ ਲੈ ਕੇ ਜਾਰੀ ਹੋਈ ਤਾਜ਼ਾ ਰਿਪੋਰਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਰਿਪੋਰਟ ਦੇ ਮੁਤਾਬਿਕ ਸੜਕ ਹਾਦਸਿਆਂ ਵਿੱਚ ਪੰਜਾਬ ਦੇਸ਼ ਭਰ ਵਿੱਚ ਤੀਜੇ ਨੰਬਰ ’ਤੇ ਹੈ। ਸੂਬੇ ਵਿੱਚ ਮੌਤ ਦੀ ਦਰ 77.5 ਫੀਸਦੀ ਹੈ। ਮਿਜ਼ੋਰਮ ਵਿੱਚ ਸਭ ਤੋਂ ਵੱਧ ਮੌਤ ਦਰ (85 ਪ੍ਰਤੀਸ਼ਤ) ਹੈ ਤੇ ਉਸ ਤੋਂ ਬਾਅਦ ਬਿਹਾਰ (82.4 ਪ੍ਰਤੀਸ਼ਤ) ਹੈ। ਰਿਪੋਰਟ ਮੁਤਾਬਕ ਜ਼ਿਆਦਾਤਰ ਸੜਕ ਹਾਦਸੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਵਾਪਰਦੇ ਹਨ। ਘੱਟੋ-ਘੱਟ 60.9% ਸੜਕ ਹਾਦਸੇ ਤੇਜ਼ ਰਫ਼ਤਾਰ ਕਾਰਨ ਹੋਏ।

ਜ਼ੇਕਰ ਗੱਲ ਕਰੀਏ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ  ਲੁਧਿਆਣਾ ਦੀ ਤਾਂ ਇਥੇ ਕੁਝ ਰਾਹਤ ਜ਼ਰੂਰ ਮਿਲੀ ਹੈ। ਇਥੇ ਹਾਦਸਿਆਂ ਵਿੱਚ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੀ ਹੈ। ਸੜਕ ਅਤੇ ਟਰਾਂਸਪੋਰਟ ਮੰਤਰਾਲੇ ਦੇ ਅਨੁਸਾਰ, ਇਸ ਸਾਲ ਸੜਕ ਹਾਦਸਿਆਂ ਵਿੱਚ ਲਗਭਗ 364 ਲੋਕਾਂ ਦੀ ਜਾਨ ਚਲੀ ਗਈ, ਜੋ ਕਿ 2021 ਵਿੱਚ ਦਰਜ 380 ਮੌਤਾਂ ਤੋਂ ਘੱਟ ਹੈ, ਪਰ ਲੁਧਿਆਣਾ ਅਜੇ ਵੀ 78 ਪ੍ਰਤੀਸ਼ਤ ਦੀ ਮੌਤ ਦਰ ਨਾਲ ਸੂਚੀ ਵਿੱਚ ਸਿਖਰ 'ਤੇ ਹੈ। ਤਾਜ਼ਾ ਰਿਪੋਰਟ ਵਿੱਚ ਲੁਧਿਆਣਾ 15ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਪਹਿਲਾਂ 2021 ਵਿੱਚ ਲੁਧਿਆਣਾ 14ਵੇਂ ਸਥਾਨ 'ਤੇ ਸੀ। 

ਪੁਲਿਸ ਨੂੰ ਓਵਰ ਸਪੀਡ ਵਾਹਨਾਂ ਖਿਲਾਫ ਕਾਰਵਾਈ ਕਰਨ ਦੀ ਲੋੜ 

ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾ. ਕਮਲ ਸੋਈ ਨੇ ਕਿਹਾ ਕਿ ਰਿਪੋਰਟ ਵਿੱਚ ਸ਼ਾਮਲ ਕੀਤੇ ਗਏ ਅੰਕੜੇ ਸੜਕਾਂ 'ਤੇ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ਤੋਂ ਵੱਖਰੇ ਹੋ ਸਕਦੇ ਹਨ, ਕਿਉਂਕਿ ਅਧਿਕਾਰੀਆਂ ਨੇ ਰਿਪੋਰਟ ਵਿੱਚ ਸਿਰਫ ਮੌਕੇ 'ਤੇ ਹੋਈਆਂ ਮੌਤਾਂ ਨੂੰ ਸ਼ਾਮਲ ਕੀਤਾ ਹੈ। ਅਧਿਕਾਰੀਆਂ ਨੇ ਉਨ੍ਹਾਂ ਮਾਮਲਿਆਂ ਨੂੰ ਸ਼ਾਮਲ ਨਹੀਂ ਕੀਤਾ ਹੈ, ਜਿਨ੍ਹਾਂ ਵਿੱਚ ਪੁਲਿਸ ਮੁਲਜ਼ਮਾਂ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਸਮਝੌਤਾ ਕਰਵਾ ਕੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦੀ ਹੈ। ਸੋਈ ਨੇ ਕਿਹਾ ਕਿ ਪੁਲਿਸ ਨੂੰ ਓਵਰ ਸਪੀਡ ਵਾਹਨਾਂ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ। ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਵੀ ਲੋਕ ਓਵਰ ਸਪੀਡ 'ਤੇ ਗੱਡੀਆਂ ਚਲਾਉਂਦੇ ਹਨ। ਟਰੈਫਿਕ ਪੁਲਿਸ ਤੇ ਮੁਤਾਬਿਕ ਪੁਲਿਸ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਘਾਤਕ ਸੜਕ ਹਾਦਸੇ ਹਾਈਵੇਅ 'ਤੇ ਹੋਏ ਹਨ। ਸ਼ਹਿਰ ਵਿੱਚ ਅਜਿਹਾ ਕੋਈ ਵੱਡਾ ਸੜਕ ਹਾਦਸਾ ਨਹੀਂ ਹੋਇਆ ਹੈ। ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿੱਚ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਨਾ ਪਾਉਣਾ ਸੜਕ ਹਾਦਸਿਆਂ ਦਾ ਵੱਡਾ ਕਾਰਨ ਹੈ।

Recent News