menu-icon
Punjabi Story Line
  • Home
  • News
  • National
  • ਰਾਮ ਰਹੀਮ ਮਾਣਹਾਨੀ ਮਾਮਲਾ: YouTuber ਦੀ ਕੇਸ ਜਾਰੀ ਰਹਿਣ ਤੱਕ ਟਵੀਟ ਕਰਨ ਤੋਂ ਤੌਬਾ

ਰਾਮ ਰਹੀਮ ਮਾਣਹਾਨੀ ਮਾਮਲਾ: YouTuber ਦੀ ਕੇਸ ਜਾਰੀ ਰਹਿਣ ਤੱਕ ਟਵੀਟ ਕਰਨ ਤੋਂ ਤੌਬਾ

ਰਾਮ ਰਹੀਮ ਨੇ ਇਹ ਮਾਮਲਾ 17 ਦਸੰਬਰ 2023 ਨੂੰ ਸ਼ਿਆਮ ਮੀਰਾ ਸਿੰਘ ਦੁਆਰਾ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਵੀਡੀਓ ਨੂੰ ਲੈ ਕੇ ਦਰਜ ਕਰਵਾਇਆ ਹੈ। ਇਸ ਵੀਡੀਓ ਦਾ ਸਿਰਲੇਖ ਸੀ "ਕਿਵੇਂ ਗੁਰਮੀਤ ਰਾਮ ਰਹੀਮ ਨੇ ਆਪਣੇ ਭਗਤਾਂ ਨੂੰ ਮੂਰਖ ਬਣਾਇਆ?"

Date Updated Last Updated : 31 December 2023, 02:00 PM IST
Share:

ਹਾਈਲਾਈਟਸ

  • ਡੇਰਾ ਮੁਖੀ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ

ਹਰਿਆਣਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵੱਲੋਂ ਯੂਟਿਊਬਰ ਸ਼ਿਆਮ ਮੀਰਾ ਸਿੰਘ ਖ਼ਿਲਾਫ਼ ਦਾਇਰ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਯੂਟਿਊਬਰ ਅਤੇ ਪੱਤਰਕਾਰ ਸ਼ਿਆਮ ਮੀਰਾ ਸਿੰਘ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤੀ ਗਈ ਵੀਡੀਓ ਨੂੰ ਹਟਾ ਦੇਣਗੇ। ਸਿੰਘ ਦੇ ਵਕੀਲ ਨੇ ਵੀ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਜਦੋਂ ਤੱਕ ਮਾਮਲਾ ਵਿਚਾਰ ਅਧੀਨ ਹੈ, ਉਹ ਇਸ 'ਤੇ ਟਵੀਟ ਵੀ ਨਹੀਂ ਕਰਨਗੇ।

ਇਹ ਹੈ ਪੂਰਾ ਮਾਮਲਾ

ਯੂਟਿਊਬਰ ਸ਼ਿਆਮ ਮੀਰਾ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਵਿਵਾਦਿਤ ਵੀਡੀਓ ਅਪਲੋਡ ਕੀਤੀ ਹੈ। ਰਾਮ ਰਹੀਮ ਨੇ ਇਹ ਮਾਮਲਾ 17 ਦਸੰਬਰ 2023 ਨੂੰ ਸ਼ਿਆਮ ਮੀਰਾ ਸਿੰਘ ਦੁਆਰਾ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਵੀਡੀਓ ਨੂੰ ਲੈ ਕੇ ਦਰਜ ਕਰਵਾਇਆ ਹੈ। ਇਸ ਵੀਡੀਓ ਦਾ ਸਿਰਲੇਖ ਸੀ "ਕਿਵੇਂ ਗੁਰਮੀਤ ਰਾਮ ਰਹੀਮ ਨੇ ਆਪਣੇ ਭਗਤਾਂ ਨੂੰ ਮੂਰਖ ਬਣਾਇਆ?" ਡੇਰਾ ਮੁਖੀ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਰਾਮ ਰਹੀਮ ਨੇ ਆਪਣੀ ਪਟੀਸ਼ਨ 'ਚ ਮੰਗ ਕੀਤੀ ਹੈ ਕਿ ਹਾਈਕੋਰਟ ਸ਼ਿਆਮ ਮੀਰਾ ਸਿੰਘ ਨੂੰ ਯੂ-ਟਿਊਬ ਤੋਂ ਉਸ ਵੀਡੀਓ ਨੂੰ ਹਟਾਉਣ ਦਾ ਨਿਰਦੇਸ਼ ਦੇਵੇ, ਜਿਸ 'ਚ ਸ਼ਿਆਮ ਮੀਰਾ ਸਿੰਘ ਨੇ ਕਿਹਾ ਹੈ ਕਿ ਰਾਮ ਰਹੀਮ ਨੇ ਆਪਣੇ ਭਗਤਾਂ ਨੂੰ ਮੂਰਖ ਬਣਾਇਆ ਹੈ।

 

ਕੋਰਟ ਨੇ ਕੀਤਾ ਸੀ ਨੋਟਿਸ ਜਾਰੀ 

ਰਾਮ ਰਹੀਮ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਸ਼ਿਆਮ ਮੀਰਾ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ। ਦਿੱਲੀ ਹਾਈ ਕੋਰਟ ਦੀ ਜਸਟਿਸ ਸ਼ਲਿੰਦਰ ਕੌਰ ਨੇ ਰਾਮ ਰਹੀਮ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸ਼ਿਆਮ ਮੀਰਾ ਸਿੰਘ ਨੂੰ ਈਮੇਲ ਅਤੇ ਵਟਸਐਪ ਰਾਹੀਂ ਨੋਟਿਸ ਦੇਣ ਲਈ ਕਿਹਾ ਹੈ। ਇਸ ਤੋਂ ਬਾਅਦ ਮਾਮਲੇ ਨੂੰ ਸ਼ਨੀਵਾਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ।

Recent News