ਰੈਪਰ ਬਾਦਸ਼ਾਹ ਆਪਣੇ ਨਵੇਂ ਗੀਤ ਵੈਲਵੇਟ ਫਲੋ ਨੂੰ ਲੈ ਕੇ ਵਿਵਾਦਾਂ ਵਿੱਚ, ਈਸਾਈ ਭਾਈਚਾਰੇ ਦੀ ਸ਼ਿਕਾਇਤ ‘ਤੇ ਕੇਸ

ਜਲੰਧਰ ਕੈਂਟ ਕ੍ਰਿਸ਼ਚੀਅਨ ਮੂਵਮੈਂਟ ਦੇ ਧਾਰਮਿਕ ਵਿੰਗ ਦੇ ਸੂਬਾ ਪ੍ਰਧਾਨ, ਪਾਸਟਰ ਗੌਰਵ ਮਸੀਹ ਗਿੱਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬਾਦਸ਼ਾਹ ਦਾ ਗੀਤ ਵੈਲਵੇਟ ਫਲੋ ਸੁਣਿਆ, ਤਾਂ ਇਸ ਵਿੱਚ ਬਾਦਸ਼ਾਹ ਨੇ ਕਿਹਾ ਹੈ ਕਿ 'ਘਰ ਲੱਗੇ ਚਰਚ ਅਤੇ ਪਾਸਪੋਰਟ ਹੈ ਬਾਈਬਲ'। ਪੂਰਾ ਗੀਤ ਅਸ਼ਲੀਲ ਸ਼ਬਦਾਂ ਨਾਲ ਭਰਿਆ ਹੋਇਆ ਹੈ। ਇਸ ਗਾਣੇ ਵਿੱਚ ਬਾਦਸ਼ਾਹ ਨੇ ਬਾਈਬਲ ਅਤੇ ਚਰਚ ਦੇ ਨਾਵਾਂ ਦਾ ਇਤਰਾਜ਼ਯੋਗ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ।

Share:

Rapper Badshah in controversy over his new song Velvet Flow : ਰੈਪਰ ਬਾਦਸ਼ਾਹ ਆਪਣੇ ਨਵੇਂ ਗੀਤ ਵੈਲਵੇਟ ਫਲੋ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹੈ। ਈਸਾਈ ਭਾਈਚਾਰੇ ਨੇ ਗਾਣੇ ਵਿੱਚ ਵਰਤੇ ਗਏ ਸ਼ਬਦਾਂ 'ਤੇ ਇਤਰਾਜ਼ ਜਤਾਇਆ ਹੈ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਰੈਪਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸਤੋਂ ਪਹਿਲਾਂ ਬਾਦਸ਼ਾਹ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਈਸਾਈ ਭਾਈਚਾਰੇ ਨੇ ਗੀਤ ਦੇ ਪਹਿਲੇ ਪੈਰੇ ਵਿੱਚ ਚਰਚ ਅਤੇ ਬਾਈਬਲ ਸੰਬੰਧੀ ਵਰਤੀ ਗਈ ਭਾਸ਼ਾ 'ਤੇ ਇਤਰਾਜ਼ ਕੀਤਾ ਹੈ। ਜਲੰਧਰ ਕੈਂਟ ਕ੍ਰਿਸ਼ਚੀਅਨ ਮੂਵਮੈਂਟ ਦੇ ਧਾਰਮਿਕ ਵਿੰਗ ਦੇ ਸੂਬਾ ਪ੍ਰਧਾਨ, ਪਾਸਟਰ ਗੌਰਵ ਮਸੀਹ ਗਿੱਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬਾਦਸ਼ਾਹ ਦਾ ਗੀਤ ਵੈਲਵੇਟ ਫਲੋ ਸੁਣਿਆ, ਤਾਂ ਇਸ ਵਿੱਚ ਬਾਦਸ਼ਾਹ ਨੇ ਕਿਹਾ ਹੈ ਕਿ 'ਘਰ ਲੱਗੇ ਚਰਚ ਅਤੇ ਪਾਸਪੋਰਟ ਹੈ ਬਾਈਬਲ'। ਪੂਰਾ ਗੀਤ ਅਸ਼ਲੀਲ ਸ਼ਬਦਾਂ ਨਾਲ ਭਰਿਆ ਹੋਇਆ ਹੈ। ਇਸ ਗਾਣੇ ਵਿੱਚ ਬਾਦਸ਼ਾਹ ਨੇ ਬਾਈਬਲ ਅਤੇ ਚਰਚ ਦੇ ਨਾਵਾਂ ਦਾ ਇਤਰਾਜ਼ਯੋਗ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ। ਇਸ ਨਾਲ ਈਸਾਈ ਭਾਈਚਾਰੇ ਵਿੱਚ ਗੁੱਸਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਬਾਦਸ਼ਾਹ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਅਤੇ ਇੰਟਰਨੈੱਟ ਮੀਡੀਆ ਤੋਂ ਗਾਣਾ ਹਟਾਉਣਾ ਚਾਹੀਦਾ ਹੈ।

ਪਹਿਲਾਂ ਵੀ ਰਿਹਾ ਵਿਵਾਦਾਂ ਨਾਲ ਸਾਥ

ਸਾਲ 2023 ਵਿੱਚ, ਬਾਦਸ਼ਾਹ ਦੇ ਗੀਤ 'ਸਨਕ' ਨੂੰ ਲੈ ਕੇ ਹੰਗਾਮਾ ਹੋਇਆ ਸੀ, ਜਿਸ ਲਈ ਰੈਪਰ ਨੂੰ ਸੋਸ਼ਲ ਮੀਡੀਆ 'ਤੇ ਮੁਆਫੀ ਮੰਗਣੀ ਪਈ ਸੀ। ਯੂਜ਼ਰਸ ਨੇ ਗਾਣੇ ਦੇ ਬੋਲਾਂ 'ਤੇ ਇਤਰਾਜ਼ ਉਠਾਏ ਸਨ। ਬਾਦਸ਼ਾਹ 'ਤੇ ਅਸਲ ਵਿੱਚ ਇਸ ਗਾਣੇ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਗਾਣੇ ਵਿੱਚ ਭੋਲੇਨਾਥ ਦਾ ਨਾਮ ਵਰਤਿਆ ਗਿਆ ਸੀ, ਜਿਸ ਲਈ ਮਹਾਕਾਲੇਸ਼ਵਰ ਮੰਦਰ ਦੇ ਇੱਕ ਪੁਜਾਰੀ ਨੇ ਬਾਦਸ਼ਾਹ ਨੂੰ ਝਿੜਕਿਆ ਸੀ। ਉਨ੍ਹਾਂ ਨੇ ਗਾਣੇ ਵਿੱਚ ਭੋਲੇਨਾਥ ਸ਼ਬਦ ਦੀ ਗਲਤ ਵਰਤੋਂ ਲਈ ਬਾਦਸ਼ਾਹ ਨੂੰ ਘੇਰਿਆ ਅਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਗਾਣਾ ਨਾ ਬਦਲਿਆ ਗਿਆ ਤਾਂ ਉਹ ਐੱਫਆਈਆਰ ਦਰਜ ਕਰਵਾਉਣਗੇ।

ਲੇਖਕ ਨੂੰ ਪੰਜ ਲੱਖ ਰੁਪਏ ਦਿੱਤੇ ਸਨ

ਸਾਲ 2020 ਵਿੱਚ, ਗਾਇਕ ਅਤੇ ਰੈਪਰ ਬਾਦਸ਼ਾਹ ਦੇ ਗੀਤ ਗੇਂਦਾ ਫੂਲ ਦੇ ਬੋਲਾਂ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਸੀ। ਦਰਅਸਲ, ਬਾਦਸ਼ਾਹ 'ਤੇ ਗਾਣੇ ਦੇ ਕੁਝ ਬੋਲਾਂ ਦੀ ਨਕਲ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇਸ ਕਾਰਨ ਇਹ ਗਾਣਾ ਵਿਵਾਦਾਂ ਵਿੱਚ ਵੀ ਆ ਗਿਆ ਸੀ। ਇਲਜ਼ਾਮ ਸਨ ਕਿ ਬਾਦਸ਼ਾਹ ਨੇ ਨਾ ਤਾਂ ਗੀਤ ਦੇ ਲੇਖਕ ਨੂੰ ਕ੍ਰੈਡਿਟ ਦਿੱਤਾ ਅਤੇ ਨਾ ਹੀ ਉਨ੍ਹਾਂ ਨੇ ਪਹਿਲਾਂ ਉਸ ਨਾਲ ਗੱਲ ਕੀਤੀ। ਮਾਮਲਾ ਵਧਣ ਤੋਂ ਬਾਅਦ ਬਾਦਸ਼ਾਹ ਨੇ ਲੇਖਕ ਨੂੰ ਪੰਜ ਲੱਖ ਰੁਪਏ ਦਿੱਤੇ ਸਨ।
 

ਇਹ ਵੀ ਪੜ੍ਹੋ