Courtesy: @ByapariSs
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਬੀਤੇ ਦਿਨ ਤੋਂ ਭਾਰਤੀ ਰੇਲਵੇ ਦਾ ਇੱਕ ਏਸੀ ਕੋਚ ਇੱਕ ਵੀਡਿਓ ਜਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਟ੍ਰੇਸ ਦੇ ਇੱਕ ਏਸੀ ਕੋਚ ਨੂੰ ਸੁਹਾਗਰਾਤ ਦੇ ਕਮਰੇ ਦੀ ਤਰ੍ਹਾਂ ਫੁੱਲਾਂ ਨਾਲ ਖੂਬ ਸਜਾਇਆ ਗਿਆ ਹੈ। ਹਾਲਾਂਕਿ, ਜਿਵੇਂ ਹੀ ਇਸ ਵੀਡਿਓ ਤੇ ਰੇਲਵੇ ਪ੍ਰਸ਼ਾਸਨ ਦੀ ਨਜ਼ਰ ਪਈ ਤਾਂ ਇਸ ਤੇ ਤੁਰੰਤ ਐਕਸ਼ਨ ਲਿਆ ਗਿਆ। ਨਤੀਜੇ ਵਜੋਂ, ਅਜਿਹਾ ਕਰਨ ਵਾਲੇ TC (ਟਿਕਟ ਚੇਕਰ) ਨੂੰ ਸਸਪੇਂਡ ਕਰ ਦਿੱਤਾ ਗਿਆ।
ਦਰਅਸਲ, ਇਹ ਮਾਮਲਾ 6 ਜੁਲਾਈ 2026 ਦਾ ਹੈ, ਜਦੋਂ ਟ੍ਰੇਨ ਸੰਖਿਆ 11002 ਨੰਦੀਗ੍ਰਾਮ ਐਕਸਪ੍ਰੇਸ 'ਚ ਯਾਤਰਾ ਕਰਨ ਵਾਲੇ ਇੱਕ ਕਪਲ ਨੇ ਆਪਣੇ ਸਫਰ ਨੂੰ ਖਾਸ ਬਣਾਉਣ ਲਈ ਇੱਕ ਨਿੱਜੀ ਡੈਕੋਰੇਟਰ ਨੂੰ ਔਨਲਾਈਨ ਕਿਰਾਏ 'ਤੇ ਲਿਆ। ਡੈਕੋਰੇਟਰ ਨੇ ਪੂਰੇ ਕੈਬਿਨ ਨੂੰ ਵਿਆਹ ਦੇ ਸੁਹਾਗਰਾਤ ਕਮਰੇ ਦੀ ਤਰ੍ਹਾਂ ਸਜਾਇਆ।
ਜਿਵੇਂ ਹੀ ਇਹ ਵੀਡਿਓ ਪ੍ਰਸ਼ਾਸਨ ਦੀਆਂ ਨਜ਼ਰਾਂ 'ਚ ਆਇਆ ਤਾਂ ਰੇਲਵੇ ਨੇ ਇਸ ਘਟਨਾ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਗੰਭੀਰ ਲਾਪਰਵਾਹੀ ਮੰਨਿਆ ਅਤੇ ਇਸ ਦੇ ਦੋਸ਼ 'ਚ ਸਬੰਧਤ ਸਟਾਫ ਮੈਂਬਰ ਨੂੰ ਲਾਪਰਵਾਹੀ ਦੇ ਦੋਸ਼ਾਂ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ, ਅਤੇ ਪੂਰੇ ਮਾਮਲੇ ਦੀ ਵਿਸਤ੍ਰਿਤ ਵਿਭਾਗੀ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ।> The First AC coach of the train was decorated for a newlywed couple—but the decoration was done by a private decorator.
— Somnath Byapari (@ByapariSs) July 8, 2026
However, the person who faced the consequences was the Travelling Ticket Examiner (TTE).
The Indian Railways has taken action over the honeymoon-themed… pic.twitter.com/wZyT8P7esl
ਰੇਲਵੇ ਸੂਤਰਾਂ ਦੇ ਮੁਤਾਬਕ, ਪ੍ਰਸ਼ਾਸਨ ਨੂੰ ਯਾਤਰੀਆਂ ਦੇ ਕੈਬਿਨ ਸਜਾਉਣ ਨਾਲ ਕੋਈ ਦਿੱਕਤ ਨਹੀਂ ਹੈ। ਇਹ ਯਾਤਰੀਆਂ ਦੀ ਇੱਛਾ ਹੈ ਕਿ ਉਹ ਕਿਸ ਤਰ੍ਹਾਂ ਸਫ਼ਰ ਕਰਨਾ ਚਾਹੁੰਦੇ ਹਨ। ਇਸ ਨਾਲ ਰੇਲਵੇ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਜੇਕਰ ਸਥਿਤੀ ਉਦੋਂ ਖਿਲਾਫ਼ ਹੋ ਜਾਂਦੀ ਹੈ, ਜਦੋਂ ਕੋਈ ਬਾਹਰੀ ਵਿਅਕਤੀ ਵੀਆਈਪੀ ਕੋਚ 'ਚ ਪ੍ਰਵੇਸ਼ ਕਰਦਾ ਹੈ ਤਾਂ ਇਹ ਸੁਰੱਖਿਆ ਨਿਯਮਾਂ ਦੇ ਖਿਲਾਫ਼ ਹੈ। ਸੁਹਾਗਰਾਤ ਦੀ ਤਰ੍ਹਾਂ ਕੋਚ ਸਜਾਉਣ ਦੇ ਮਾਮਲੇ ਵਿੱਚ ਅਸਲ ਵਿਵਾਦ ਇੱਕ ਬਾਹਰੀ ਸਜਾਵਟ ਕਰਨ ਵਾਲੇ ਨੂੰ ਲੈ ਕੇ ਪੈਦਾ ਹੋਇਆ ਹੈ। ਰੇਲਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟ੍ਰੇਨ ਦੇ ਪਹਿਲੇ ਏਸੀ ਕੋਚ ਵਿੱਚ ਪ੍ਰਾਈਵੇਟ ਸਜਾਵਟ ਕਰਨ ਵਾਲੇ ਦਾ ਦਾਖਲਾ ਪੂਰੀ ਤਰ੍ਹਾਂ ਵ੍ਰਜਿਤ ਸੀ।
ਰੇਲਵੇ ਨੇ ਕਿਹਾ ਕਿ ਹੁਣ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸਚ ਸਾਹਮਣੇ ਆਇਗਾ ਅਤੇ ਉਸਦੇ ਆਧਾਰ ਤੇ ਹੀ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।