menu-icon
Punjabi Story Line
  • Home
  • News
  • International
  • ਖਾਮੇਨੇਈ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿਚਕਾਰ ਅਮਰੀਕੀ ਫੌਜ ਦਾ ਹਮਲਾ, ਦੋ ਰੇਲਵੇ ਪੁਲਾਂ ਨੂੰ ਬਣਾਇਆ ਨਿਸ਼ਾਨਾ 

ਖਾਮੇਨੇਈ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿਚਕਾਰ ਅਮਰੀਕੀ ਫੌਜ ਦਾ ਹਮਲਾ, ਦੋ ਰੇਲਵੇ ਪੁਲਾਂ ਨੂੰ ਬਣਾਇਆ ਨਿਸ਼ਾਨਾ 

ਅਮੇਰਿਕਾ ਅਤੇ ਈਰਾਨ ਦੇ ਵਿਚਕਾਰ ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈ। ਜੰਗਬੰਦੀ ਸਮਝੋਤੇ ਦੇ ਬਾਵਜੂਦ ਵੀ ਹਾਲਾਤ ਦੁਬਾਰਾ ਟਕਰਾਅ ਵੱਲ ਵਧ ਰਹੇ ਹਨ। ਹਾਲ ਹੀ 'ਚ ਅਮਰੀਕਾ ਨੇ ਫਿਰ ਈਰਾਨ ਨੂੰ ਨਿਸ਼ਾਨਾ ਬਣਾਇਆ।

Date Updated Last Updated : 09 July 2026, 11:28 AM IST
Share:

ਨਵੀਂ ਦਿੱਲੀ: ਅਮੇਰਿਕਾ ਅਤੇ ਈਰਾਨ ਦੇ ਵਿਚਕਾਰ ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈ। ਜੰਗਬੰਦੀ ਸਮਝੋਤੇ ਦੇ ਬਾਵਜੂਦ ਵੀ ਹਾਲਾਤ ਦੁਬਾਰਾ ਟਕਰਾਅ ਵੱਲ ਵਧ ਰਹੇ ਹਨ। ਹਾਲ ਹੀ 'ਚ ਅਮਰੀਕਾ ਨੇ ਫਿਰ ਈਰਾਨ ਨੂੰ ਨਿਸ਼ਾਨਾ ਬਣਾਇਆ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜ ਨੇ ਮਸ਼ਹਦ ਵੱਲ ਜਾਣ ਵਾਲੇ ਦੋ ਰੇਲਵੇ ਪੁਲਾਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਮਸ਼ਹਦ ਪਹੁੰਚਣ ਵਾਲੀ ਹੈ।

IRGC ਨੇ ਅਮਰੀਕਾ 'ਤੇ ਲਗਾਏ ਗੰਭੀਰ ਦੋਸ਼

IRGC ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਮਰੀਕਾ ਨੇ ਦੱਖਣੀ ਈਰਾਨ ਦੇ ਕਈ ਇਲਾਕਿਆਂ ਵਿੱਚ ਹਮਲੇ ਕਰਨ ਦੇ ਨਾਲ-ਨਾਲ ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਥਿਤ ਉਹਨਾਂ ਦੋ ਰੇਲਵੇ ਪੁਲਾਂ ਨੂੰ ਵੀ ਨਿਸ਼ਾਨਾ ਬਣਾਇਆ, ਜੋ ਪਵਿੱਤਰ ਸ਼ਹਿਰ ਮਸ਼ਹਦ ਤੱਕ ਪਹੁੰਚਣ ਵਾਲੇ ਅਹਿਮ ਆਵਾਜਾਈ ਮਾਰਗ ਹਨ।

ਸੰਗਠਨ ਦਾ ਦਾਅਵਾ ਹੈ ਕਿ ਇਸ ਕਾਰਵਾਈ ਦਾ ਮਕਸਦ ਖਾਮੇਨੇਈ ਦੀ ਅੰਤਿਮ ਯਾਤਰਾ ਅਤੇ ਉਸ ਨਾਲ ਜੁੜੇ ਧਾਰਮਿਕ ਸਮਾਗਮਾਂ ਵਿੱਚ ਰੁਕਾਵਟ ਪੈਦਾ ਕਰਨਾ ਸੀ।

"ਇਹ ਹਮਲੇ ਸਾਨੂੰ ਹੋਰ ਮਜ਼ਬੂਤ ਕਰਨਗੇ"

IRGC ਨੇ ਅਮਰੀਕਾ ਨੂੰ "ਵਿਸ਼ਵਾਸਘਾਤੀ" ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਈਰਾਨੀ ਜਨਤਾ ਦਾ ਮਨੋਬਲ ਨਹੀਂ ਟੁੱਟੇਗਾ, ਸਗੋਂ ਹੋਰ ਮਜ਼ਬੂਤ ਹੋਵੇਗਾ।

ਸੰਗਠਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਮਰੀਕੀ ਹਮਲਿਆਂ ਦਾ ਜਵਾਬ ਦਿੱਤਾ ਜਾਵੇਗਾ ਅਤੇ ਈਰਾਨ ਆਪਣੀ ਸੁਰੱਖਿਆ ਅਤੇ ਪ੍ਰਭੂਸੱਤਾ 'ਤੇ ਹੋਣ ਵਾਲੇ ਕਿਸੇ ਵੀ ਹਮਲੇ ਨੂੰ ਬਿਨਾਂ ਜਵਾਬ ਨਹੀਂ ਛੱਡੇਗਾ।

ਗੋਲਿਸਤਾਨ ਸੂਬੇ ਦੇ ਰੇਲਵੇ ਪੁਲ 'ਤੇ ਹਮਲੇ ਦਾ ਦਾਅਵਾ

ਈਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਗੋਲਿਸਤਾਨ ਸੂਬੇ ਵਿੱਚ ਸਥਿਤ ਆਕ ਤੇਕੇਹ ਖਾਨ ਰੇਲਵੇ ਪੁਲ 'ਤੇ ਤੜਕੇ ਹਮਲਾ ਹੋਇਆ। ਸਰਕਾਰੀ ਖ਼ਬਰ ਏਜੰਸੀ ਨੇ ਦੱਸਿਆ ਕਿ ਪੁਲ 'ਤੇ ਇੱਕ ਪ੍ਰੋਜੈਕਟਾਈਲ ਡਿੱਗਣ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ।

IRGC ਦੀ ਖੇਤਰੀ ਇਕਾਈ ਨਯਨਾਵਾ ਕੋਰਪਸ ਦਾ ਦਾਅਵਾ ਹੈ ਕਿ ਇਸ ਪੁਲ ਨੂੰ ਅਮਰੀਕੀ ਕਰੂਜ਼ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।

ਧਮਾਕਿਆਂ ਦੀਆਂ ਆਵਾਜ਼ਾਂ ਨਾਲ ਫੈਲੀ ਦਹਿਸ਼ਤ

ਸਥਾਨਕ ਰਿਪੋਰਟਾਂ ਅਨੁਸਾਰ ਹਮਲੇ ਤੋਂ ਬਾਅਦ ਇਲਾਕੇ ਵਿੱਚ ਦੋ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੁਰੱਖਿਆ ਬਲਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਖੇਤਰ ਵਿੱਚ ਵਧੀਆਂ ਚਿੰਤਾਵਾਂ

ਇਸ ਘਟਨਾ ਨੇ ਇੱਕ ਵਾਰ ਫਿਰ ਮੱਧ-ਪੂਰਬ ਵਿੱਚ ਸੁਰੱਖਿਆ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਖਾਮੇਨੇਈ ਦੇ ਅੰਤਿਮ ਸੰਸਕਾਰ ਦੌਰਾਨ ਵਧੇ ਹੋਏ ਤਣਾਅ ਅਤੇ ਅਮਰੀਕਾ-ਈਰਾਨ ਵਿਚਾਲੇ ਲਗਾਤਾਰ ਹੋ ਰਹੇ ਦੋਸ਼-ਪ੍ਰਤਿਦੋਸ਼ ਕਾਰਨ ਖੇਤਰ ਵਿੱਚ ਅਸਥਿਰਤਾ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੋਵੇਂ ਦੇਸ਼ਾਂ ਦੇ ਤਿੱਖੇ ਬਿਆਨਾਂ ਅਤੇ ਤਾਜ਼ਾ ਘਟਨਾਕ੍ਰਮ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਚਿੰਤਾ ਵੀ ਵਧਾ ਦਿੱਤੀ ਹੈ।
 

 

Recent News