ਕਟੜਾ ਤੋਂ ਨਵੀਂ ਦਿੱਲੀ ਵਿਚਾਲੇ ਦੌੜੇਗੀ ਵੰਦੇ ਭਾਰਤ ਐਕਸਪ੍ਰੈਸ,8 ਘੰਟਿਆਂ ਵਿੱਚ 655 ਕਿਲੋਮੀਟਰ ਦਾ ਸਫਰ

ਟਰੇਨ ਨੰਬਰ 22478 ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ 11.44 ਵਜੇ ਅੰਬਾਲਾ ਕੈਂਟ ਅਤੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚੇਗੀ।

Palwinder Singh
Calendar

Share:

ਹਾਈਲਾਈਟਸ

  • ਵੰਦੇ ਭਾਰਤ ਐਕਸਪ੍ਰੈਸ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਦਿੱਲੀ, ਯੂਪੀ, ਹਰਿਆਣਾ ਅਤੇ ਪੰਜਾਬ ਦੇ ਸ਼ਰਧਾਲੂਆਂ ਲਈ ਨਵੇਂ ਸਾਲ ਦਾ ਇੱਕ ਵੱਡਾ ਤੋਹਫ਼ਾ ਹੈ

ਵੰਦੇ ਭਾਰਤ ਐਕਸਪ੍ਰੈਸ ਟਰੇਨ ਨੇ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਵੀਂ ਦਿੱਲੀ ਦੇ ਵਿਚਕਾਰ ਦੌੜਨਾ ਸ਼ੁਰੂ ਕਰ ਦਿੱਤਾ ਹੈ। ਟਰੇਨ ਨੰਬਰ 22478 ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ 11.44 ਵਜੇ ਅੰਬਾਲਾ ਕੈਂਟ ਅਤੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚੇਗੀ। ਵਾਪਸੀ ਵਿੱਚ ਟਰੇਨ ਨੰਬਰ 22477 ਨਵੀਂ ਦਿੱਲੀ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗੀ, ਸ਼ਾਮ 5.10 ਵਜੇ ਅੰਬਾਲਾ ਕੈਂਟ ਅਤੇ ਰਾਤ 11 ਵਜੇ ਕਟੜਾ ਪਹੁੰਚੇਗੀ। ਰਸਤੇ ਵਿੱਚ ਟਰੇਨ ਜੰਮੂ, ਲੁਧਿਆਣਾ ਅਤੇ ਅੰਬਾਲਾ ਕੈਂਟ ਰੇਲਵੇ ਸਟੇਸ਼ਨਾਂ 'ਤੇ 2-2 ਮਿੰਟ ਲਈ ਰੁਕੇਗੀ।

 

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਮਿਲੀ ਰਾਹਤ

ਵੰਦੇ ਭਾਰਤ ਐਕਸਪ੍ਰੈਸ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਦਿੱਲੀ, ਯੂਪੀ, ਹਰਿਆਣਾ ਅਤੇ ਪੰਜਾਬ ਦੇ ਸ਼ਰਧਾਲੂਆਂ ਲਈ ਨਵੇਂ ਸਾਲ ਦਾ ਇੱਕ ਵੱਡਾ ਤੋਹਫ਼ਾ ਹੈ। ਖਾਸ ਗੱਲ ਇਹ ਹੈ ਕਿ ਵੰਦੇ ਭਾਰਤ ਕਟੜਾ ਤੋਂ ਨਵੀਂ ਦਿੱਲੀ ਤੱਕ ਦਾ 655 ਕਿਲੋਮੀਟਰ ਦਾ ਸਫਰ ਸਿਰਫ 8 ਘੰਟਿਆਂ ਵਿੱਚ ਪੂਰਾ ਕਰੇਗਾ। ਇਸ ਰੂਟ 'ਤੇ ਜ਼ਿਆਦਾਤਰ ਟਰੇਨਾਂ 'ਚ ਸਿਰਫ ਵੇਟਿੰਗ ਟਿਕਟਾਂ ਹੀ ਮਿਲਦੀਆਂ ਸਨ ਪਰ ਇਕ ਹੋਰ ਵੰਦੇ ਭਾਰਤ ਐਕਸਪ੍ਰੈੱਸ ਦੇ ਚੱਲਣ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੀ ਹੈ।

 

ਇੰਨਾਂ ਰਹੇਗਾ ਕਿਰਾਇਆ

ਕਟੜਾ ਤੋਂ ਨਵੀਂ ਦਿੱਲੀ 4 ਜਨਵਰੀ ਤੋਂ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਐਗਜੀਕਿਊਟਿਵ ਦਾ ਕਿਰਾਇਆ 3055 ਰੁਪਏ ਹੈ, ਜਦੋਂ ਕਿ ਚੇਅਰਕਾਰ ਦਾ ਕਿਰਾਇਆ 1665 ਰੁਪਏ ਹੈ। ਇਹ ਟਰੇਨ ਜੰਮੂ ਤਵੀ, ਲੁਧਿਆਣਾ, ਅੰਬਾਲਾ ਅਤੇ ਨਵੀਂ ਦਿੱਲੀ ਪਹੁੰਚੇਗੀ। ਇਸ ਟਰੇਨ ਦੀਆਂ ਲਗਭਗ ਸਾਰੀਆਂ ਐਗਜ਼ੀਕਿਊਟਿਵ ਕਲਾਸ ਦੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਜੇਕਰ ਅੰਬਾਲਾ ਕੈਂਟ ਤੋਂ ਕਿਰਾਏ ਦੀ ਗੱਲ ਕਰੀਏ ਤਾਂ ਏਸੀ ਕੋਚ ਦਾ ਕਿਰਾਇਆ 1300 ਰੁਪਏ ਹੈ।

 

ਇਸ ਦਿਨ ਨਹੀਂ ਚੱਲੇਗੀ ਟਰੇਨ

ਵੰਦੇ ਭਾਰਤ ਐਕਸਪ੍ਰੈਸ ਹਫ਼ਤੇ ਵਿੱਚ 6 ਦਿਨ ਕਟੜਾ ਅਤੇ ਨਵੀਂ ਦਿੱਲੀ ਵਿਚਕਾਰ ਚੱਲੇਗੀ। ਬੁੱਧਵਾਰ ਨੂੰ ਟਰੇਨ ਨਹੀਂ ਚੱਲੇਗੀ। ਦੱਸ ਦੇਈਏ ਕਿ ਰੇਲਵੇ 6 ਜਨਵਰੀ ਤੋਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਚਲਾਏਗਾ। ਇਹ ਟਰੇਨ ਹਫਤੇ '6 ਦਿਨ ਚੱਲੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ।

ਇਹ ਵੀ ਪੜ੍ਹੋ