menu-icon
Punjabi Story Line
  • Home
  • News
  • National
  • ਕਰਿਸਪੀ ਕੋਰਨ ਖਾਣ ਗਏ ਸਨ, ਨਿਕਲੇ ਕਾਕਰੋਚ

ਕਰਿਸਪੀ ਕੋਰਨ ਖਾਣ ਗਏ ਸਨ, ਨਿਕਲੇ ਕਾਕਰੋਚ

ਚੰਡੀਗੜ੍ਹ ਦੇ ਕਲੱਬ ਵਿੱਚ ਬੱਚੇ ਦਾ ਜਨਮ ਦਿਨ ਮਨਾਉਣ ਗਿਆ ਸੀ ਪਰਿਵਾਰ, ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਨੇ ਫੂਡ ਸੇਫਟੀ ਵਿਭਾਗ ਨੂੰ ਦਿੱਤੀ ਸ਼ਿਕਾਇਤ

Date Updated Last Updated : 21 November 2023, 12:04 PM IST
Share:

ਹਾਈਲਾਈਟਸ

  • ਅੱਜ ਇਸ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ

ਚੰਡੀਗੜ੍ਹ ਦੇ ਸੈਕਟਰ-3 ਥਾਣਾ ਖੇਤਰ ਵਿੱਚ ਪੈਂਦੇ ਇੱਕ ਮਸ਼ਹੂਰ ਕਲੱਬ ਦੇ ਖਾਣੇ ਵਿੱਚ ਕਾਕਰੋਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਵਕੀਲ ਨੇ ਚੰਡੀਗੜ੍ਹ ਦੇ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਮਿਲਣ 'ਤੇ ਫੂਡ ਸੇਫਟੀ ਵਿਭਾਗ ਦੀ ਟੀਮ ਰਾਤ ਨੂੰ ਹੀ ਮੌਕੇ 'ਤੇ ਪਹੁੰਚ ਗਈ, ਪਰ ਕਲੱਬ ਸੰਚਾਲਕ ਰਸੋਈ ਨੂੰ ਤਾਲਾ ਲਗਾ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਅੱਜ ਇਸ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ।


ਸਨੈਕਸ ਦਾ ਦਿੱਤਾ ਸੀ ਆਰਡਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਐਡਵੋਕੇਟ ਲੇਖਰਾਜ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਹ ਆਪਣੇ ਬੱਚੇ ਦਾ ਜਨਮ ਦਿਨ ਮਨਾਉਣ ਕਲੱਬ ਗਏ ਸਨ। ਉਨ੍ਹਾਂ ਨੇ ਰਾਤ ਦੇ ਖਾਣੇ ਤੋਂ ਪਹਿਲਾਂ ਸਨੈਕਸ ਦਾ ਆਰਡਰ ਦਿੱਤਾ ਸੀ। ਜਦੋਂ ਉਨ੍ਹਾਂ ਦੇ ਮੇਜ਼ 'ਤੇ ਕਰਿਸਪੀ ਕੋਰਨ ਸਰਵ ਕੀਤੇ ਗਏ, ਤਾਂ ਪਲੇਟ 'ਤੇ ਮਰੇ ਹੋਏ ਕਾਕਰੋਚ ਪਏ ਸਨ। ਉਨ੍ਹਾਂ ਫੂਡ ਸੇਫਟੀ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ। ਅੱਜ ਉਹ ਵਿਭਾਗ ਨੂੰ ਲਿਖਤੀ ਸ਼ਿਕਾਇਤ ਦੇਣਗੇ।


ਸ਼ਾਕਾਹਾਰੀ ਭੋਜਨ ’ਚ ਮਿਲੇ ਨਾਨ-ਵੈਜ ਪਾਰਟਸ 

ਐਡਵੋਕੇਟ ਲੇਖਰਾਜ ਸ਼ਰਮਾ ਨੇ ਦੱਸਿਆ ਕਿ ਇੱਕ ਪਤੀ-ਪਤਨੀ ਉਨ੍ਹਾਂ ਦੇ ਕੋਲ ਮੇਜ਼ 'ਤੇ ਬੈਠੇ ਸਨ। ਇਹ ਜੋੜਾ ਦਿੱਲੀ ਦਾ ਰਹਿਣ ਵਾਲਾ ਹੈ। ਉਹ ਸ਼ਿਮਲਾ ਜਾ ਰਿਹਾ ਸੀ। ਰਸਤੇ ਵਿੱਚ ਰੁਕ ਕੇ ਉਨ੍ਹਾਂ ਨੇ ਚੰਡੀਗੜ੍ਹ ਦੇ ਇਸ ਕਲੱਬ ਵਿੱਚ ਸ਼ਾਕਾਹਾਰੀ ਭੋਜਨ ਦਾ ਆਰਡਰ ਕੀਤਾ ਸੀ। ਜਦੋਂ ਖਾਣਾ ਉਸ ਕੋਲ ਪਹੁੰਚਿਆ ਤਾਂ ਉਸ ਵਿਚ ਕੁਝ ਨਾਨ-ਵੈਜ ਪਾਰਟਸ ਵੀ ਮਿਲੇ। ਉਨ੍ਹਾਂ ਨੇ ਆਪਣਾ ਖਾਣਾ ਅੱਧ ਵਿਚਕਾਰ ਹੀ ਛੱਡ ਦਿੱਤਾ ਸੀ।

Recent News