menu-icon
Punjabi Story Line
  • Home
  • News
  • Punjab
  • ਆਨਲਾਈਨ ਪੈਸੇ ਦੁਗਣਾ ਕਰਨ ਦਾ ਝਾਂਸਾ ਦੇ ਮਾਰੀ 30 ਲੱਖ ਦੀ ਠੱਗੀ,ਇੱਕ ਗ੍ਰਿਫਤਾਰ ਬਾਰੀ ਫਰਾਰ

ਆਨਲਾਈਨ ਪੈਸੇ ਦੁਗਣਾ ਕਰਨ ਦਾ ਝਾਂਸਾ ਦੇ ਮਾਰੀ 30 ਲੱਖ ਦੀ ਠੱਗੀ,ਇੱਕ ਗ੍ਰਿਫਤਾਰ ਬਾਰੀ ਫਰਾਰ

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਨੇ ਦੇਰ ਰਾਤ ਹੈਬੋਵਾਲ ਤੋਂ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੌਰਵ ਮਹਿੰਦਰੂ, ਮਨੀ ਮਹਿੰਦਰੂ ਅਤੇ ਸਚਿਨ ਵਜੋਂ ਹੋਈ ਹੈ।

Date Updated Last Updated : 07 January 2024, 11:45 AM IST
Share:

ਫੇਸਬੁੱਕ ਦੇ ਆਈਡੀ ਬਣਾ ਕੇ ਧੋਖਾਧੜੀ ਕਰਨ ਵਾਲੇ ਪਤਨੀ-ਪਤਨੀ ਦੇ ਖਿਲਾਫ ਲੁਧਿਆਣਾ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਹ ਜੋੜਾ ਫੇਸਬੁੱਕ 'ਤੇ ਆਈਡੀ ਬਣਾ ਕੇ ਪੈਸੇ ਦੁੱਗਣੇ ਕਰਨ ਦੇ ਵਾਅਦੇ ਨਾਲ ਲੋਕਾਂ ਨੂੰ ਫਸਾਉਂਦਾ ਸੀ। ਇਸ ਜੋੜੇ ਨੇ ਇਕ ਇਲੈਕਟ੍ਰੋਨਿਕਸ ਕਾਰੋਬਾਰੀ ਤੋਂ 30 ਲੱਖ ਰੁਪਏ ਇਨਵੈਸਟ ਕਰਵਾਏ ਜਿਸ 'ਚੋਂ 18 ਲੱਖ ਰੁਪਏ ਵਾਪਸ ਨਹੀਂ ਕੀਤੇ ਗਏ। ਪੁਲਿਸ ਨੇ ਇੱਕ ਮੁਲਜ਼ਮ ਸੌਰਵ ਮਹਿੰਦਰੂ ਨੂੰ ਹੈਬੋਵਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਸ਼ਿਕਾਇਤਕਰਤਾ ਸੌਰਵ ਸਾਹਨੀ ਦਾ ਦੋਸ਼ ਹੈ ਕਿ ਉਸ ਦੀ ਪਤਨੀ ਮਨੀ ਨੂੰ ਘਰੋਂ ਫੜਿਆ ਗਿਆ ਸੀ ਪਰ ਦੇਰ ਰਾਤ ਸਿਆਸੀ ਦਬਾਅ ਕਾਰਨ ਪੁਲਿਸ ਔਰਤ ਨੂੰ ਵਾਪਸ ਭੇਜ ਰਹੀ ਹੈ।

 

14 ਨਵੰਬਰ ਨੂੰ ਦਿੱਤੀ ਸੀ ਸ਼ਿਕਾਇਤ

ਕਾਰੋਬਾਰੀ ਸੌਰਵ ਸਾਹਨੀ ਨੇ ਦੱਸਿਆ ਕਿ ਉਸ ਨੇ 14 ਨਵੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਦੇ ਦੋਸਤ ਲਲਿਤ ਨੇ ਕਰੀਬ ਇੱਕ ਮਹੀਨਾ ਪਹਿਲਾਂ ਉਸ ਨੂੰ ਦੱਸਿਆ ਸੀ ਕਿ ਸੌਰਵ ਮਹਿੰਦਰੂ ਉਰਫ਼ ਗੱਗਾ ਵਾਸੀ ਨਸੀਬ ਐਨਕਲੇਵ ਹੈਬੋਵਾਲ ਕਲਾਂ ਦਾ ਆਨਲਾਈਨ ਕਾਰੋਬਾਰ ਹੈ। ਤੁਸੀਂ ਖੁਦ ਇਸ ਵਿਅਕਤੀ ਨਾਲ ਜੁੜ ਸਕਦੇ ਹੋ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਜੋੜ ਸਕਦੇ ਹੋ। ਗੱਗਾ ਇਨਵੈਸਟ ਕੀਤੇ ਪੈਸਿਆਂ ਤੇ ਮੁਨਾਫ਼ਾ ਕਮਾ ਕੇ ਦਿੰਦਾ ਹੈ। ਵੱਧ ਮੁਨਾਫਾ ਲੈਣ ਦੇ ਲਾਲਚ ਵਿੱਚ ਉਹ ਠੱਗੀ ਦਾ ਸ਼ਿਕਾਰ ਹੋ ਗਿਆ। ਮੁਲਜ਼ਮਾਂ ਨੇ ਉਸ ਨੂੰ ਫੇਸਬੁੱਕ ਤੇ ਚੱਲ ਰਹੇ ਇਸ਼ਤਿਹਾਰਾਂ ਨੂੰ ਲਾਈਕ ਕਰਵਾ ਕੇ ਪੈਸੇ ਦਿਵਾਉਣ ਦਾ ਝਾਂਸਾ ਦਿੱਤਾ।

 

ਪਹਿਲਾਂ ਮੁਨਾਫਾ ਦੇ ਕੇ ਜਿੱਤਿਆ ਭਰੋਸਾ

ਸੌਰਵ ਸਾਹਨੀ ਨੇ ਦੱਸਿਆ ਕਿ ਮਹਿੰਦਰੂ ਨੇ ਉਸ ਨੂੰ ਦੁੱਗਣੇ ਪੈਸੇ ਦੇਣ ਦਾ ਝਾਂਸਾ ਦਿੱਤਾ। ਉਸ ਨੇ ਸਭ ਤੋਂ ਪਹਿਲਾਂ ਗੂਗਲ ਪੇ 'ਤੇ ਮਹਿੰਦਰੂ ਨੂੰ 1 ਲੱਖ ਰੁਪਏ ਦਿੱਤੇ। ਦੋਸ਼ੀ ਨੇ ਉਸਦੀ Fairbet7.com ਵੈੱਬਸਾਈਟ 'ਤੇ ਆਈਡੀ ਬਣਾਈ ਅਤੇ ਉਸ ਦਾ ਪਾਸਵਰਡ ਦਿੱਤਾ। ਕਰੀਬ 5 ਦਿਨਾਂ ਬਾਅਦ ਮੁਲਜ਼ਮ ਨੇ ਉਸ ਨੂੰ ਦਿੱਤੀ ਗਈ ਰਕਮ ਤੇ 25 ਹਜ਼ਾਰ ਰੁਪਏ ਦਾ ਮੁਨਾਫ਼ਾ ਦਿੱਤਾ। ਜਿਸ ਕਾਰਨ ਉਸ ਵਿੱਚ ਵਿਸ਼ਵਾਸ ਪੈਦਾ ਹੋ ਗਿਆ। ਇਸ ਤੋਂ ਬਾਅਦ ਉਸ ਨੇ ਵੱਖ-ਵੱਖ ਤਰੀਕਾਂ 'ਤੇ ਮੁਲਜ਼ਮਾਂ ਨੂੰ 14 ਲੱਖ 50 ਹਜ਼ਾਰ ਰੁਪਏ ਦਿੱਤੇ। ਪੀੜਤ ਸੌਰਵ ਸਾਹਨੀ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਉਸਦੇ ਭਰਾ ਰਾਹੁਲ ਸਾਹਨੀ ਦੇ ਵੀ ਮਹਿੰਦਰੂ ਨਾਲ ਇਸ ਆਨਲਾਈਨ ਕਾਰੋਬਾਰ ਵਿੱਚ 15 ਲੱਖ ਰੁਪਏ ਦਾ ਨਿਵੇਸ਼ ਕਰਵਾਉਣ ਲਈ ਕਿਹਾ। 2 ਲੱਖ ਰੁਪਏ ਨਕਦ ਵੀ ਭੇਜੇ

ਭਰੋਸਾ ਬਣਾ ਕੇ ਦੋਸ਼ੀ ਨੇ ਆਪਣੇ ਕਰਮਚਾਰੀ ਸਚਿਨ ਨੂੰ ਨਿਵੇਸ਼ ਲਈ 2 ਲੱਖ ਰੁਪਏ ਹੋਰ ਨਕਦ ਲੈਣ ਲਈ ਉਸਦੇ ਦਫਤਰ ਭੇਜਿਆ। 11 ਨਵੰਬਰ 2023 ਨੂੰ ਸਚਿਨ ਉਨ੍ਹਾਂ ਦੇ ਦਫ਼ਤਰ ਆਇਆ ਅਤੇ 2 ਲੱਖ ਰੁਪਏ ਨਕਦ ਲੈ ਗਿਆ। 12 ਨਵੰਬਰ, 2023 ਨੂੰ, ਭਰਾ ਰਾਹੁਲ ਨੇ ਸੌਰਵ ਮਹਿੰਦਰੂ ਨੂੰ Google Pay ਰਾਹੀਂ 3 ਐਂਟਰੀਆਂ ਵਿੱਚ 2 ਲੱਖ 90 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ।

 

ਕੁਝ ਦਿਨਾਂ ਬਾਅਦ ਆਈਡੀ ਹੋਈ ਬੰਦ

ਉਸ ਨੇ ਕਿਹਾ ਸੀ ਕਿ ਉਹ ਉਸ ਦੇ ਪੈਸੇ ਮੁਨਾਫੇ ਸਮੇਤ ਵਾਪਸ ਕਰ ਦੇਵੇਗਾ ਪਰ ਉਸ ਨੇ ਵਾਪਸ ਨਹੀਂ ਕੀਤਾ। Fairbet7.com ਤੇ ਬਣਾ ਕੇ ਦਿੱਤੀ ਗਈ ਆਈਡੀ ਵੀ ਕੁਝ ਦਿਨਾਂ ਬਾਅਦ ਬੰਦ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ allpaanel.com ਵਰਤਣ ਲਈ ਕਹਿਣ ਲੱਗਾ। ਉਸ ਆਈਡੀ ਨੇ ਕੁਝ ਦਿਨ ਕੰਮ ਕੀਤਾ ਜਿਸ ਤੋਂ ਬਾਅਦ ਇਹ ਵੀ ਬੰਦ ਹੋ ਗਿਆ। ਸੌਰਵ ਸਾਹਨੀ ਨੇ ਦੱਸਿਆ ਕਿ ਹੁਣ ਜਦੋਂ ਉਸ ਨੇ ਮਹਿੰਦਰੂ ਤੋਂ ਪੈਸੇ ਮੰਗੇ ਤਾਂ ਉਹ ਉਸ ਨੂੰ ਫੋਨ 'ਤੇ ਧਮਕੀਆਂ ਦੇਣ ਲੱਗਾ। ਮਾਮਲਾ ਪੁਲਿਸ ਕੋਲ ਪੁੱਜਣ ਤੋਂ ਬਾਅਦ ਦੋਵਾਂ ਪਤੀ-ਪਤਨੀ ਨੇ ਉਨ੍ਹਾਂ ਨੂੰ ਬੈਂਕ ਦੇ ਚੈੱਕ ਦੇ ਦਿੱਤੇ ਪਰ ਜਦੋਂ ਚੈੱਕ ਬੈਂਕ 'ਚ ਜਮ੍ਹਾ ਕਰਵਾਏ ਗਏ ਤਾਂ ਦੋਵਾਂ ਦੇ ਖਾਤਾ ਨੰਬਰ ਗਲਤ ਸਨ।

 

ਇੱਕ ਗ੍ਰਿਫਤਾਰ,ਬਾਕੀਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ

ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 467,468,471 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐੱਸਐੱਚਓ ਵਿਜੇ ਅਨੁਸਾਰ ਹੁਣੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕੀ ਮੁਲਜ਼ਮ ਵੀ ਜਲਦੀ ਹੀ ਫੜ ਲਏ ਜਾਣਗੇ।

Tags :

Recent News