menu-icon
Punjabi Story Line
  • Home
  • News
  • Punjab
  • 66 ਕੇਵੀ ਤਾਰਾਂ ਦੀ ਚਪੇਟ ਵਿੱਚ ਆਇਆ 9 ਸਾਲ ਦਾ ਬੱਚਾ, ਬੁਰੀ ਤਰ੍ਹਾਂ ਨਾਲ ਝੁਲਸਿਆ, Powercom ਦੀ ਜਮੀਨ 'ਤੇ ਖੇਡ ਰਿਹਾ ਸੀ 

66 ਕੇਵੀ ਤਾਰਾਂ ਦੀ ਚਪੇਟ ਵਿੱਚ ਆਇਆ 9 ਸਾਲ ਦਾ ਬੱਚਾ, ਬੁਰੀ ਤਰ੍ਹਾਂ ਨਾਲ ਝੁਲਸਿਆ, Powercom ਦੀ ਜਮੀਨ 'ਤੇ ਖੇਡ ਰਿਹਾ ਸੀ 

ਬੱਚਾ ਆਰਵ ਦੂਜੇ ਬੱਚਿਆਂ ਨਾਲ ਪਾਰਕ ਵਿੱਚ ਖੇਡ ਰਿਹਾ ਸੀ। ਉਸਨੇ ਪਲਾਸਟਿਕ ਵਰਗੀ ਕੋਈ ਚੀਜ਼ ਉੱਪਰ ਵੱਲ ਸੁੱਟੀ ਅਤੇ ਅਚਾਨਕ ਬਿਜਲੀ ਉਸ ਉੱਤੇ ਆ ਡਿੱਗੀ। ਜਦੋਂ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਘਟਨਾ ਸਪੱਸ਼ਟ ਹੋ ਗਈ। ਜਦੋਂ ਬੱਚੇ ਨੂੰ ਕਰੰਟ ਲੱਗਿਆ ਤਾਂ ਆਸ-ਪਾਸ ਦੇ ਲੋਕ ਵੀ ਡਰ ਗਏ।

Date Updated Last Updated : 29 March 2025, 11:47 AM IST
Share:

ਪੰਜਾਬ ਦੇ ਜਲੰਧਰ ਵਿੱਚ ਗੁਰੂ ਨਾਨਕਪੁਰਾ ਵੈਸਟ ਵਿੱਚ ਇੱਕ 9 ਸਾਲਾ ਬੱਚਾ 66 ਕੇਵੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਿਆ। ਹਾਲਾਂ ਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੱਚਾ ਬੁਰੀ ਤਰ੍ਹਾਂ ਸੜ ਗਿਆ। ਜਿਸਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ।

ਹੋਇਆ ਜੋਰਦਾਰ ਧਮਾਕਾ

ਜਾਣਕਾਰੀ ਅਨੁਸਾਰ ਬੱਚਾ ਆਵਰ (9) ਪਾਵਰਕਾਮ ਦੀ ਜ਼ਮੀਨ 'ਤੇ ਖੇਡ ਰਿਹਾ ਸੀ। ਖੇਡਦੇ ਹੋਏ, ਉਹ ਪਾਰਕ ਦੇ ਨੇੜੇ ਆਇਆ ਅਤੇ ਫਿਰ ਉਸਨੇ ਇੱਕ ਪੱਥਰ ਨੂੰ ਰੱਸੀ ਵਿੱਚ ਲਪੇਟ ਕੇ ਉੱਥੋਂ ਲੰਘ ਰਹੀ 66kV ਬਿਜਲੀ ਲਾਈਨ ਦੀ ਤਾਰ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਇੱਕ ਧਮਾਕਾ ਹੋਇਆ ਅਤੇ ਬੱਚੇ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਸੜ ਗਿਆ। ਇਹ ਖੁਸ਼ਕਿਸਮਤੀ ਸੀ ਕਿ ਬੱਚੇ ਦੇ ਆਲੇ-ਦੁਆਲੇ ਕੋਈ ਹੋਰ ਬੱਚਾ ਨਹੀਂ ਸੀ। ਜ਼ਖਮੀ ਬੱਚੇ ਦੀ ਪਛਾਣ ਅਵਾਰ ਵਜੋਂ ਹੋਈ ਹੈ।

ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ

ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਤੁਰੰਤ ਬਾਅਦ, ਅਵਾਰ ਨੂੰ ਨੇੜਲੇ ਲੋਕਾਂ ਨੇ ਸਿਵਲ ਹਸਪਤਾਲ ਜਲੰਧਰ ਲਿਆਂਦਾ। ਜਿੱਥੇ ਉਸਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਸਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਤੀਜੀ ਜਮਾਤ ਦੇ ਵਿਦਿਆਰਥੀ ਆਰਵ ਦੇ ਨਾਨਾ ਹਰੀ ਸਿੰਘ ਨੇ ਕਿਹਾ ਕਿ ਆਰਵ  ਦੂਜੇ ਬੱਚਿਆਂ ਨਾਲ ਪਾਰਕ ਵਿੱਚ ਖੇਡ ਰਿਹਾ ਸੀ। ਉਸਨੇ ਪਲਾਸਟਿਕ ਵਰਗੀ ਕੋਈ ਚੀਜ਼ ਉੱਪਰ ਵੱਲ ਸੁੱਟੀ ਅਤੇ ਅਚਾਨਕ ਬਿਜਲੀ ਉਸ ਉੱਤੇ ਆ ਡਿੱਗੀ। ਜਦੋਂ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਘਟਨਾ ਸਪੱਸ਼ਟ ਹੋ ਗਈ। ਜਦੋਂ ਬੱਚੇ ਨੂੰ ਕਰੰਟ ਲੱਗਿਆ ਤਾਂ ਆਸ-ਪਾਸ ਦੇ ਲੋਕ ਵੀ ਡਰ ਗਏ।

Tags :

Recent News