menu-icon
Punjabi Story Line
  • Home
  • News
  • Punjab
  • ਸਾਬਕਾ CM ਕੈਪਟਨ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਾਬਕਾ CM ਕੈਪਟਨ ਦੇ ਘਰ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕਿਸਾਨਾਂ ਦੇ ਵੱਲੋਂ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਜਿੱਥੇ ਨਰਿੰਦਰ ਪਾਲ 2 ਦਿਨਾਂ ਤੋਂ ਡਟੇ ਹੋਏ ਸਨ। ਐਤਵਾਰ ਰਾਤ ਕਰੀਬ 9 ਵਜੇ ਉਸਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਸਦੀ ਤਬੀਅਤ ਠੀਕ ਨਹੀਂ ਹੈ ਅਤੇ ਇਸ ਲਈ ਉਹ ਘਰ ਜਾ ਰਿਹਾ ਹੈ। ਜਿਸ ਤੋਂ ਬਾਅਦ ਉਸਦੇ ਦੋਸਤ ਨਰਿੰਦਰਪਾਲ ਨੂੰ ਘਰ ਛੱਡਣ ਜਾ ਰਹੇ ਸਨ ਪਰ ਰਸਤੇ ਵਿੱਚ ਹੀ ਉਸਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ।

Date Updated Last Updated : 19 February 2024, 01:15 PM IST
Share:

Punjab News: ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਬੰਧਤ ਕਿਸਾਨ ਨਰਿੰਦਰਪਾਲ ਦੀ ਦੇਰ ਰਾਤ ਮੌਤ ਹੋ ਗਈ। ਦੱਸ ਦਈਏ ਕਿ 2 ਦਿਨਾਂ ਤੋਂ ਹੜਤਾਲ 'ਤੇ ਬੈਠੇ ਨਰਿੰਦਰਪਾਲ ਦੀ ਸਿਹਤ ਵਿਗੜਨ 'ਤੇ ਉਹ ਉਸ ਨੂੰ ਘਰ ਲੈ ਕੇ ਜਾ ਰਿਹਾ ਸੀ ਪਰ ਜਦੋਂ ਉਸ ਦੀ ਸਿਹਤ ਜਿਆਦਾ ਵਿਗੜ ਗਈ ਤਾਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਜਾਇਆ ਗਿਆ।

ਡਾਕਟਰਾਂ ਨੇ ਐਲਾਨਿਆ ਮ੍ਰਿਤਕ

ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ 43 ਸਾਲਾ ਨਰਿੰਦਰਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਦਿਲ ਦਾ ਦੌਰਾ ਪੈਣ ਕਾਰਨ ਨਰਿੰਦਰਪਾਲ ਦੀ ਮੌਤ ਹੋ ਗਈ। ਨਰਿੰਦਰਪਾਲ ਦੀ ਲਾਸ਼ ਲੈਣ ਪਹੁੰਚੇ ਸੋਨੂੰ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂ ਪਹੁੰਚ ਰਹੇ ਹਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਤਿੰਨ ਬੱਚਿਆਂ ਦਾ ਪਿਤਾ ਸੀ ਨਰਿੰਦਰਪਾਲ

ਨਰਿੰਦਰਪਾਲ ਪਟਿਆਲਾ ਨੇੜਲੇ ਪਿੰਡ ਬਠੋਈ ਦਾ ਰਹਿਣ ਵਾਲਾ ਸੀ, ਜਿਸ ਕੋਲ ਪੰਜ ਕਿੱਲੇ ਜ਼ਮੀਨ ਸੀ। ਪਰਿਵਾਰ ਵਿੱਚ ਉਸ ਦੇ ਤਿੰਨ ਬੱਚੇ ਹਨ, ਦੋ ਧੀਆਂ ਅਤੇ ਇੱਕ ਪੁੱਤਰ ਹੈ। ਵੱਡੀ ਧੀ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਜਦਕਿ ਛੋਟੀ ਧੀ ਦੀ ਉਮਰ ਵੀਹ ਸਾਲ ਹੈ ਜਦਕਿ ਪੁੱਤਰ 17 ਸਾਲ ਦਾ ਹੈ। ਇਹ ਦੋਵੇਂ ਬੱਚੇ ਇਸ ਸਮੇਂ ਪੜ੍ਹਾਈ ਕਰ ਰਹੇ ਹਨ।

Recent News