menu-icon
Punjabi Story Line
  • Home
  • News
  • Punjab
  • Abohar: ਖਸਤਾ ਹਾਲਤ ਟੈਂਕੀ ਤੇ ਸੈਲਫੀ ਲੈਣ ਲਈ ਚੜਿਆ ਨਾਬਾਲਿਕ ਲੜਕਾ 100 ਫੁੱਟ ਉਪਰੋਂ ਹੇਠਾਂ ਡਿੱਗਿਆ, ਹੋਈ ਮੌਤ

Abohar: ਖਸਤਾ ਹਾਲਤ ਟੈਂਕੀ ਤੇ ਸੈਲਫੀ ਲੈਣ ਲਈ ਚੜਿਆ ਨਾਬਾਲਿਕ ਲੜਕਾ 100 ਫੁੱਟ ਉਪਰੋਂ ਹੇਠਾਂ ਡਿੱਗਿਆ, ਹੋਈ ਮੌਤ

Abohar: ਅੰਕਿਤ ਟੈਂਕੀ 'ਤੇ ਖੜ੍ਹਾ ਸੈਲਫੀ ਲੈ ਰਿਹਾ ਸੀ ਕਿ ਅਚਾਨਕ ਪੌੜੀਆਂ ਟੁੱਟ ਗਈਆਂ ਅਤੇ ਉਹ 100 ਫੁੱਟ ਉਪਰ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਸਰਪੰਚ ਸ਼ੇਰੇਵਾਲਾ ਸੰਦੀਪ ਭਾਦੂ ਨੂੰ ਦਿੱਤੀ।

Date Updated Last Updated : 18 April 2024, 06:59 PM IST
Share:

Abohar: ਅਬੋਹਰ ਦੇ ਬਹਾਵਾਲਾ ਥਾਣਾ ਅਧੀਨ ਪੈਂਦੇ ਪਿੰਡ ਸ਼ੇਰੇਵਾਲਾ ਵਿੱਚ ਸੈਲਫੀ ਲੈਣ ਕਾਰਨ 16 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਸ਼ਾਮ ਪਿੰਡ ਕੁਲਾਰ ਦਾ ਰਹਿਣ ਵਾਲਾ 16 ਸਾਲਾ ਅੰਕਿਤ ਸੈਲਫੀ ਲੈਣ ਲਈ ਪਿੰਡ 'ਚ ਬਣੇ ਪੁਰਾਣੇ ਅਤੇ ਖਸਤਾਹਾਲ ਵਾਟਰ ਵਰਕਸ ਦੇ ਅੰਦਰ ਸਥਿਤ ਟੁੱਟੀ ਹੋਈ ਟੈਂਕੀ 'ਤੇ ਚੜ੍ਹ ਗਿਆ। ਉਸ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਅੰਕਿਤ ਟੈਂਕੀ 'ਤੇ ਖੜ੍ਹਾ ਸੈਲਫੀ ਲੈ ਰਿਹਾ ਸੀ ਕਿ ਅਚਾਨਕ ਪੌੜੀਆਂ ਟੁੱਟ ਗਈਆਂ ਅਤੇ ਉਹ 100 ਫੁੱਟ ਉਪਰ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਸਰਪੰਚ ਸ਼ੇਰੇਵਾਲਾ ਸੰਦੀਪ ਭਾਦੂ ਨੂੰ ਦਿੱਤੀ।

ਇਕਲੌਤਾ ਪੁੱਤਰ ਸੀ ਅੰਕਿਤ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਕੋਈ ਪੁਲਸ ਕਾਰਵਾਈ ਨਹੀਂ ਕੀਤੀ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਕਰੀਬ ਸੱਤ ਵਜੇ ਕੁਲਾਰ ਵਾਸੀ ਅੰਕਿਤ ਅਤੇ ਉਸ ਦਾ ਭਰਾ ਉਸ ਦੇ ਨਾਲ ਆਏ ਸਨ ਤਾਂ ਅੰਕਿਤ ਅਚਾਨਕ ਕਬੂਤਰਾਂ ਨਾਲ ਸੈਲਫੀ ਲੈਣ ਲਈ ਵਾਟਰ ਵਰਕਸ ਦੇ ਅੰਦਰ ਸਥਿਤ ਖਸਤਾ ਹਾਲ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹ ਗਿਆ। ਟੈਂਕੀ ਦੀਆਂ ਪੌੜੀਆਂ ਅਚਾਨਕ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਰਪੰਚ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਵਿਭਾਗ ਤੋਂ ਮੰਗ ਕਰ ਚੁੱਕੇ ਹਨ ਕਿ ਇਸ ਖਸਤਾ ਹਾਲਤ ਵਾਟਰ ਵਰਕਸ ਦੀ ਟੈਂਕੀ ਨੂੰ ਢਾਹਿਆ ਜਾਵੇ ਪਰ ਅੱਜ ਤੱਕ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ।

Recent News