menu-icon
Punjabi Story Line
  • Home
  • News
  • Technology
  • Flipkart Freedom Sale 'ਚ iPhone 17 Pro Max 'ਤੇ ਵੱਡੀ ਡੀਲ, 16 ਹਜ਼ਾਰ ਰੁਪਏ ਤੱਕ ਦੀ ਬਚਤ

Flipkart Freedom Sale 'ਚ iPhone 17 Pro Max 'ਤੇ ਵੱਡੀ ਡੀਲ, 16 ਹਜ਼ਾਰ ਰੁਪਏ ਤੱਕ ਦੀ ਬਚਤ

ਈ-ਕਾਮਰਸ ਪਲੇਟਫਾਰਮ Flipkart 'ਤੇ Freedom Sale ਸੇਲ ਦੌਰਾਨ ਸਮਾਰਟਫੋਨ ਸਮੇਤ ਕਈ ਇਲੈਕਟ੍ਰਾਨਿਕ ਉਤਪਾਦਾਂ 'ਤੇ ਖਾਸ ਆਫਰ ਦਿੱਤੇ ਜਾ ਰਹੇ ਹਨ। ਖਾਸ ਤੌਰ 'ਤੇ Apple ਦੇ iPhone ਮਾਡਲਾਂ 'ਤੇ ਵੀ ਵੱਡਾ ਡਿਸਕਾਊਂਟ ਅਤੇ ਬੈਂਕ ਆਫਰ ਉਪਲਬਧ ਹਨ।

Date Updated Last Updated : 09 August 2026, 06:02 PM IST
Share:

ਨਵੀਂ ਦਿੱਲੀ: ਈ-ਕਾਮਰਸ ਪਲੇਟਫਾਰਮ Flipkart 'ਤੇ Freedom Sale ਚੱਲ ਰਹੀ ਹੈ। ਇਸ ਸੇਲ ਦੌਰਾਨ ਸਮਾਰਟਫੋਨ ਸਮੇਤ ਕਈ ਇਲੈਕਟ੍ਰਾਨਿਕ ਉਤਪਾਦਾਂ 'ਤੇ ਖਾਸ ਆਫਰ ਦਿੱਤੇ ਜਾ ਰਹੇ ਹਨ। ਖਾਸ ਤੌਰ 'ਤੇ Apple ਦੇ iPhone ਮਾਡਲਾਂ 'ਤੇ ਵੀ ਵੱਡਾ ਡਿਸਕਾਊਂਟ ਅਤੇ ਬੈਂਕ ਆਫਰ ਉਪਲਬਧ ਹਨ। ਸੇਲ ਵਿੱਚ iPhone 15 ਤੋਂ ਲੈ ਕੇ ਨਵੇਂ ਮਾਡਲਾਂ ਤੱਕ ਕਈ ਡਿਵਾਈਸਾਂ 'ਤੇ ਡੀਲ ਮਿਲ ਰਹੀ ਹੈ। ਇਨ੍ਹਾਂ ਵਿੱਚ iPhone 17 Pro Max ਵੀ ਸ਼ਾਮਲ ਹੈ। ਇਨ੍ਹਾ ਸਾਰੇ ਨੂੰ ਮਿਲਾ ਕੇ ਗਾਹਕ ਲਗਭਗ 16 ਹਜ਼ਾਰ ਰੁਪਏ ਤੱਕ ਦੀ ਬਚਤ ਕਰ ਸਕਦੇ ਹਨ।

iPhone 17 Pro Max ਦੀ ਕੀਮਤ 'ਤੇ ਮਿਲ ਰਹੀ ਛੂਟ

iPhone 17 Pro Max ਨੂੰ ਪਿਛਲੇ ਸਾਲ ਸਤੰਬਰ ਵਿੱਚ 1,49,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਅਤੇ ਹੁਣ Flipkart Freedom Sale ਵਿੱਚ ਇਸ ਸਮਾਰਟਫੋਨ ਦੀ ਕੀਮਤ 1,41,999 ਰੁਪਏ ਹੈ। ਇਸ ਤੋਂ ਇਲਾਵਾ ਬੈਂਕ ਆਫਰ ਦੇ ਤਹਿਤ ਗਾਹਕਾਂ ਨੂੰ 8 ਹਜ਼ਾਰ ਰੁਪਏ ਤੱਕ ਦੀ ਵਾਧੂ ਬਚਤ ਦਾ ਮੌਕਾ ਮਿਲ ਰਿਹਾ ਹੈ। ਇਸ ਤਰ੍ਹਾਂ ਲਾਂਚ ਕੀਮਤ ਦੇ ਮੁਕਾਬਲੇ ਅਤੇ ਬੈਂਕ ਆਫਰ ਨੂੰ ਜੋੜ ਕੇ ਗਾਹਕਾਂ ਨੂੰ ਕੁੱਲ 16 ਹਜ਼ਾਰ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ।

ਪੁਰਾਣਾ ਫੋਨ ਐਕਸਚੇਂਜ ਕਰਕੇ ਵੀ ਘਟ ਸਕਦੀ ਹੈ ਕੀਮਤ

iPhone 17 Pro Max 'ਤੇ ਸਿਰਫ਼ ਬੈਂਕ ਆਫਰ ਹੀ ਨਹੀਂ, ਸਗੋਂ ਡਿਸਕਾਊਂਟ ਦੇ ਹੋਰ ਵਿਕਲਪ ਵੀ ਮਿਲ ਸਕਦੇ ਹਨ। ਗਾਹਕ ਆਪਣੇ ਪੁਰਾਣੇ ਸਮਾਰਟਫੋਨ ਨੂੰ Flipkart 'ਤੇ ਐਕਸਚੇਂਜ ਕਰਕੇ ਨਵੇਂ iPhone ਦੀ ਪ੍ਰਭਾਵੀ ਕੀਮਤ ਨੂੰ ਹੋਰ ਘਟਾ ਸਕਦੇ ਹਨ। ਐਕਸਚੇਂਜ ਵਿੱਚ ਮਿਲਣ ਵਾਲੀ ਰਕਮ ਪੁਰਾਣੇ ਫੋਨ ਦੇ ਮਾਡਲ, ਉਮਰ, ਕੰਮ ਕਰਨ ਦੀ ਸਥਿਤੀ ਅਤੇ ਉਸ ਦੀ ਬਾਹਰੀ ਕੰਡਿਸ਼ਨ ਵਰਗੇ ਕਾਰਕਾਂ 'ਤੇ ਨਿਰਭਰ ਕਰਦੀ ਹੈ। ਇਸ ਲਈ ਹਰ ਗਾਹਕ ਨੂੰ ਆਪਣੇ ਪੁਰਾਣੇ ਫੋਨ ਲਈ ਵੱਖਰੀ ਐਕਸਚੇਂਜ ਵੈਲਿਊ ਮਿਲ ਸਕਦੀ ਹੈ।

iPhone 17 Pro Max ਦੇ ਡਿਸਪਲੇਅ ਦੀ ਖਾਸੀਅਤ

iPhone 17 Pro Max ਵਿੱਚ ਵੱਡਾ 6.9 ਇੰਚ LTPO Super Retina XDR OLED ਡਿਸਪਲੇਅ ਦਿੱਤਾ ਗਿਆ ਹੈ। ਇਹ ਡਿਸਪਲੇਅ ਉੱਚ ਕੁਆਲਿਟੀ ਵਿਜ਼ੂਅਲ ਅਤੇ ਬਿਹਤਰ ਕਲਰ ਐਕਿਊਰੇਸੀ ਲਈ ਤਿਆਰ ਕੀਤਾ ਗਿਆ ਹੈ। ਫੋਨ ਦੀ ਸਕ੍ਰੀਨ ਵਿੱਚ 120Hz ਰਿਫਰੈਸ਼ ਰੇਟ ਮਿਲਦਾ ਹੈ, ਜਿਸ ਨਾਲ ਸਕ੍ਰੋਲਿੰਗ, ਐਨੀਮੇਸ਼ਨ ਅਤੇ ਸਪੋਰਟ ਕੀਤੀਆਂ ਐਪਸ ਵਿੱਚ ਮੂਵਮੈਂਟ ਜ਼ਿਆਦਾ ਸਮੂਥ ਮਹਿਸੂਸ ਹੋ ਸਕਦੀ ਹੈ।

ਇਸ ਡਿਵਾਈਸ ਦਾ ਸਕ੍ਰੀਨ-ਟੂ-ਬਾਡੀ ਰੇਸ਼ੋ ਵੀ ਲਗਭਗ 90.7 ਫੀਸਦੀ ਦੱਸਿਆ ਗਿਆ ਹੈ। ਸਕ੍ਰੀਨ ਨੂੰ ਵਾਧੂ ਸੁਰੱਖਿਆ ਦੇਣ ਲਈ Apple ਨੇ Ceramic Shield 2 ਦੀ ਵਰਤੋਂ ਕੀਤੀ ਹੈ।  

A19 ਚਿਪਸੈੱਟ ਨਾਲ ਮਿਲਦੀ ਹੈ ਪਾਵਰਫੁਲ ਪਰਫਾਰਮੈਂਸ

iPhone 17 Pro Max ਵਿੱਚ Apple ਦਾ A19 ਚਿਪਸੈੱਟ ਦਿੱਤਾ ਗਿਆ ਹੈ। ਇਹ 3nm ਪ੍ਰੋਸੈਸ 'ਤੇ ਆਧਾਰਿਤ ਹੈ ਅਤੇ ਫੋਨ ਦੀ ਪ੍ਰੋਸੈਸਿੰਗ ਪਰਫਾਰਮੈਂਸ ਨੂੰ ਮਜ਼ਬੂਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ।ਡਿਵਾਈਸ ਵਿੱਚ Apple GPU ਵੀ ਮਿਲਦਾ ਹੈ। ਇਸ ਨਾਲ ਗੇਮਿੰਗ, ਵੀਡੀਓ ਐਡਿਟਿੰਗ, ਮਲਟੀਟਾਸਕਿੰਗ ਅਤੇ ਹੋਰ ਹੈਵੀ ਕੰਮਾਂ ਦੌਰਾਨ ਫੋਨ ਦੀ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।

iPhone 17 Pro Max ਦਾ ਕੈਮਰਾ 

ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ iPhone 17 Pro Max ਦੇ ਪਿਛਲੇ ਹਿੱਸੇ 'ਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਸੈਟਅਪ ਵਿੱਚ ਤਿੰਨੋਂ ਰੀਅਰ ਕੈਮਰਾ ਸੈਂਸਰ 48-48 ਮੈਗਾਪਿਕਸਲ ਦੇ ਹਨ। ਇਨ੍ਹਾਂ ਵਿੱਚ ਅਲਟਰਾ-ਵਾਈਡ ਕੈਮਰਾ ਅਤੇ ਪੇਰੀਸਕੋਪ ਟੈਲੀਫੋਟੋ ਲੈਂਸ ਵੀ ਸ਼ਾਮਲ ਹੈ। ਇਸ ਨਾਲ ਵੱਖ-ਵੱਖ ਤਰ੍ਹਾਂ ਦੀ ਫੋਟੋਗ੍ਰਾਫੀ ਅਤੇ ਦੂਰ ਦੀਆਂ ਚੀਜ਼ਾਂ ਦੀ ਫੋਟੋਆਂ ਖਿੱਚਣ ਵਿੱਚ ਮਦਦ ਮਿਲਦੀ ਹੈ।

ਫੋਨ ਵਿੱਚ 18 ਮੈਗਾਪਿਕਸਲ ਦਾ ਮਲਟੀ-ਐਸਪੈਕਟ ਕੈਮਰਾ ਵੀ ਦਿੱਤਾ ਗਿਆ ਹੈ, ਜੋ ਖਾਸ ਤੌਰ 'ਤੇ ਫਰੰਟ ਕੈਮਰਾ ਅਤੇ ਵੀਡੀਓ ਕਾਲਿੰਗ ਵਰਗੀਆਂ ਜ਼ਰੂਰਤਾਂ ਲਈ ਵਰਤਿਆ ਜਾ ਸਕਦਾ ਹੈ।


ਜੇਕਰ ਤੁਸੀਂ iPhone 17 Pro Max ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਸੇਲ ਦੌਰਾਨ ਉਪਲਬਧ ਬੈਂਕ ਆਫਰ, ਐਕਸਚੇਂਜ ਬੋਨਸ ਅਤੇ ਹੋਰ ਛੂਟਾਂ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਕਿਉਂਕਿ ਐਕਸਚੇਂਜ ਵੈਲਿਊ ਹਰ ਪੁਰਾਣੇ ਫੋਨ ਲਈ ਵੱਖਰੀ ਹੋ ਸਕਦੀ ਹੈ ਅਤੇ ਬੈਂਕ ਆਫਰ ਵੀ ਖਾਸ ਕਾਰਡ ਜਾਂ ਟ੍ਰਾਂਜ਼ੈਕਸ਼ਨ ਸ਼ਰਤਾਂ ਨਾਲ ਜੁੜਿਆ ਹੋ ਸਕਦਾ ਹੈ।
 

Recent News