ਪਟਿਆਲਾ ਮੁੱਖ ਸੜਕ ਤੇ ਵਾਪਰਿਆ ਦਰਦਨਾਕ ਹਾਦਸਾ ਬੱਚੇ ਸਮੇਤ 6 ਦੀ ਮੌਤ

ਮ੍ਰਿਤਕ ਸੁਨਾਮ ਦੇ ਰਹਿਣ ਵਾਲੇ ਸਨ। ਮ੍ਰਿਤਕ ਮਾਲੇਰਕੋਟਲਾ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਘਰ ਸੁਨਾਮ ਪਰਤ ਰਹੇ ਸਨ। ਮਾਰਕਿਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨਾਮ ਦੇ ਨੀਰਜ਼ ਸਿੰਗਲਾ ਕਾਰ ਵਿੱਚ ਸਵਾਰ ਆਪਣੇ ਹੋਰ ਸਾਥੀਆਂ ਸਮੇਤ ਮਾਲੇਰਕੋਟਲਾ ਵਿਖੇ ਬਾਬਾ ਹੈਦਰ ਸ਼ੇਖ ਦੀ ਦਰਗਾਹ ਤੇ […]

Palwinder Singh
Calendar

Share:

ਮ੍ਰਿਤਕ ਸੁਨਾਮ ਦੇ ਰਹਿਣ ਵਾਲੇ ਸਨ। ਮ੍ਰਿਤਕ ਮਾਲੇਰਕੋਟਲਾ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਘਰ ਸੁਨਾਮ ਪਰਤ ਰਹੇ ਸਨ। ਮਾਰਕਿਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨਾਮ ਦੇ ਨੀਰਜ਼ ਸਿੰਗਲਾ ਕਾਰ ਵਿੱਚ ਸਵਾਰ ਆਪਣੇ ਹੋਰ ਸਾਥੀਆਂ ਸਮੇਤ ਮਾਲੇਰਕੋਟਲਾ ਵਿਖੇ ਬਾਬਾ ਹੈਦਰ ਸ਼ੇਖ ਦੀ ਦਰਗਾਹ ਤੇ ਮੱਥਾ ਟੇਕਣ ਉਪਰੰਤ ਸੁਨਾਮ ਵਾਪਸ ਪਰਤ ਰਹੇ ਸਨ ਜਿਉਂ ਹੀ ਉਹ ਪਿੰਡ ਮਰਦਖੇੜਾ ਦੇ ਨਜ਼ਦੀਕ ਪੁੱਜੇ ਤਾਂ ਦੋ ਟਰਾਲਿਆਂ ਨੇ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵਾਪਰੇ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਭਿਆਨਕ ਅਤੇ ਦਰਦਨਾਕ ਸੜਕ ਹਾਦਸੇ ਦੇ ਵਿੱਚ ਨੀਰਜ਼ ਸਿੰਗਲਾ ਅਤੇ ਉਸਦਾ ਸਾਢੇ ਚਾਰ ਸਾਲ ਦਾ ਪੁੱਤਰ, ਦੀਪਕ ਜਿੰਦਲ, ਲੱਕੀ,ਇੱਕ ਕੁੜੀ ਸਮੇਤ ਇੱਕ ਹੋਰ ਦੀ ਮੌਤ ਹੋ ਗਈ ਹੈ। ਜਿਵੇਂ ਹੀ ਹਾਦਸੇ ਵਿੱਚ ਸ਼ਹਿਰ ਦਾ ਛੇ ਜਣਿਆਂ ਦੀ ਮੌਤ ਦਾ ਪਤਾ ਲੱਗਾ ਤਾਂ ਸ਼ਹਿਰ ਅੰਦਰ ਮਾਤਮ ਵਾਲਾ ਮਾਹੌਲ ਬਣ ਗਿਆ।