menu-icon
Punjabi Story Line
  • Home
  • News
  • Punjab
  • ਅਮਰੀਕਾ ਡਿਪੋਰਟ ਹੋਣ ਮਗਰੋਂ ਜੁੜੇ ਪਾਕਿਸਤਾਨ ਨਾਲ ਤਾਰ, ਚਿੱਟੇ ਦਾ ਕਰਨ ਲੱਗਾ ਧੰਦਾ 

ਅਮਰੀਕਾ ਡਿਪੋਰਟ ਹੋਣ ਮਗਰੋਂ ਜੁੜੇ ਪਾਕਿਸਤਾਨ ਨਾਲ ਤਾਰ, ਚਿੱਟੇ ਦਾ ਕਰਨ ਲੱਗਾ ਧੰਦਾ 

ਗ੍ਰਿਫਤਾਰ ਕੀਤੇ 5 ਵਿਅਕਤੀਆਂ ਕੋਲੋਂ 02 ਕਿਲੋ 251 ਗ੍ਰਾਮ ਹੈਰੋਇਨ, 01 ਲੱਖ 05 ਹਜ਼ਾਰ ਰੁਪਏ ਡਰੱਗ ਮਨੀ ਅਤੇ 01 ਆਧੁਨਿਕ ਗਲੋਕ ਪਿਸਟਲ ਬਰਾਮਦ ਕੀਤਾ ਗਿਆ ਹੈ, ਇਸਦੇ ਨਾਲ ਹੀ ਇਨ੍ਹਾਂ ਕੋਲੋ 1 ਕਾਰ ਵੀ ਜ਼ਬਤ ਕੀਤੀ ਗਈ ਹੈ। ਇਹਨਾਂ ਕੋਲੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। 

Date Updated Last Updated : 12 February 2025, 08:25 PM IST
Share:

ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ 5 ਵਿਅਕਤੀਆਂ ਕੋਲੋਂ 02 ਕਿਲੋ 251 ਗ੍ਰਾਮ ਹੈਰੋਇਨ, 01 ਲੱਖ 05 ਹਜ਼ਾਰ ਰੁਪਏ ਡਰੱਗ ਮਨੀ ਅਤੇ 01 ਆਧੁਨਿਕ ਗਲੋਕ ਪਿਸਟਲ ਬਰਾਮਦ ਕੀਤਾ ਗਿਆ ਹੈ, ਇਸਦੇ ਨਾਲ ਹੀ ਇਨ੍ਹਾਂ ਕੋਲੋ 1 ਕਾਰ ਵੀ ਜ਼ਬਤ ਕੀਤੀ ਗਈ ਹੈ। ਇਹਨਾਂ ਕੋਲੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਿਰਤਪਾਲ ਸਿੰਘ ਉਰਫ ਕਿਰਤ, ਕਰਨਬੀਰ ਸਿੰਘ ਉਰਫ ਕਰਨ, ਸੁਖਦੀਪ ਸਿੰਘ ਉਰਫ ਸੁਖ, ਪਿਆਰਾ ਸਿੰਘ, ਪੰਕਜ ਵਰਮਾ ਉਰਫ ਬੱਬਲੂ ਵਜੋਂ ਹੋਈ।

ਪਾਕਿਸਤਾਨ ਨਾਲ ਜੁੜੇ ਤਾਰ 

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਕਬੀਰ ਪਾਰਕ ਦੇ ਇਲਾਕੇ ਵਿੱਚ ਨਾਕਾਬੰਦੀ ਦੌਰਾਨ ਚੈਕਿੰਗ ਕਰਦੇ ਸਮੇਂ ਇਨ੍ਹਾਂ ਨੂੰ ਕਾਬੂ ਕਰਕੇ 02 ਕਿਲੋ 251 ਗ੍ਰਾਮ ਹੈਰੋਇਨ ਅਤੇ 01 ਲੱਖ 05 ਹਜ਼ਾਰ ਰੁਪਏ ਡਰੱਗ ਮਨੀ ਅਤੇ 01 ਪਿਸਟਲ ਗਲੋਕ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਪਤਾ ਲੱਗਾ ਹੈ ਕਿ ਫਰਾਂਸ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਲਿੰਕ ਪਾਕਿਸਤਾਨ ਅਧਾਰਿਤ ਡਰੱਗ ਸਮੱਗਰਾਂ ਦੇ ਨਾਲ ਹਨ ਅਤੇ ਸਿਕੰਦਰ ਸਿੰਘ ਵਾਸੀ ਗੁਰਦਾਸਪੁਰ ਜੋ ਫਰਾਂਸ ਵਿੱਚ ਰਹਿੰਦਾ ਹੈ, ਜੋ ਮੁਲਜ਼ਮ ਕਰਨਬੀਰ ਸਿੰਘ ਨਾਲ ਪੜਦਾ ਰਿਹਾ ਸੀ, ਇਸਨੇ ਕਰਨਦੀਪ ਸਿੰਘ ਦੀ ਵਾਕਫੀ ਫਰਾਂਸ ਵਿੱਚ ਰਹਿੰਦੇ ਵਿਅਕਤੀ ਨਾਲ ਕਰਵਾਈ ਸੀ। 

ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਸੀ ਇੱਕ ਮੁਲਜ਼ਮ 

ਇਹ ਹੈਰੋਇਨ ਦੀ ਖੇਪ ਇਸਦੇ ਰਾਹੀਂ ਪਾਕਿਸਤਾਨ ਅਧਾਰਿਤ ਸਮੱਲਗਰਾ ਤੋਂ ਗੁਰਦਾਸਪੁਰ ਦੇ ਸਰਹੱਦੀ ਇਲਾਕਿਆ ਤੋਂ ਡਰੋਨ ਰਾਹੀ ਭੇਜਦਾ ਸੀ ਅਤੇ ਅੱਗੋਂ ਇਹ ਵਿਅਕਤੀ ਹੈਰੋਇਨ ਲੈ ਕੇ ਵੱਖ-ਵੱਖ ਥਾਵਾਂ 'ਤੇ ਡਿਲੀਵਰ ਕਰਦੇ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਇੱਕ ਨੌਜਵਾਨ ਕਰਨਪਾਲ ਸਿੰਘ ਉਰਫ ਕਰਨ ਨਵੰਬਰ ਮਹੀਨੇ ਵਿੱਚ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਸੀ ਅਤੇ ਉਸਤੋਂ ਬਾਅਦ ਉਹ ਫਰਾਂਸ ਤੋਂ ਇੱਕ ਵਿਅਕਤੀ ਨਾਲ ਲਿੰਕ ਵਿੱਚ ਆ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਫਿਲਹਾਲ ਇਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।

Recent News