menu-icon
Punjabi Story Line
  • Home
  • News
  • Punjab
  • ਪੰਜਾਬ ਵਿੱਚ ਹੁਣ ਤੱਕ ਜਿੰਨੇ ਵੀ ਸੀਐਮ ਬਣੇ, ਸਭ ’ਤੇ ਭ੍ਰਿਸ਼ਟਾਚਾਰ ਦੇ ਦੋਸ਼, ਪਰ ਭਗਵੰਤ ਮਾਨ ’ਤੇ ਇੱਕ ਪੈਸੇ ਦਾ ਵੀ ਦੋਸ਼ ਨਹੀਂ - ਕੇਜਰੀਵਾਲ

ਪੰਜਾਬ ਵਿੱਚ ਹੁਣ ਤੱਕ ਜਿੰਨੇ ਵੀ ਸੀਐਮ ਬਣੇ, ਸਭ ’ਤੇ ਭ੍ਰਿਸ਼ਟਾਚਾਰ ਦੇ ਦੋਸ਼, ਪਰ ਭਗਵੰਤ ਮਾਨ ’ਤੇ ਇੱਕ ਪੈਸੇ ਦਾ ਵੀ ਦੋਸ਼ ਨਹੀਂ - ਕੇਜਰੀਵਾਲ

ਜਦੋਂ ਅਕਾਲੀ ਦਲ ਜਾਂ ਕਾਂਗਰਸ ਦੀਆਂ ਪੁਰਾਣੀਆਂ ਸਰਕਾਰਾਂ ਹੁੰਦੀਆਂ ਸਨ, ਤਾਂ ਜਨਤਾ ਉਨ੍ਹਾਂ ਨੂੰ ਮਾਰਨ ਲਈ ਜੁੱਤੇ ਲੈ ਕੇ ਖੜ੍ਹੀ ਹੁੰਦੀ ਸੀ, ਪਰ ਅੱਜ ਸਾਡੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਜਨਤਾ ਦੇ ਚਿਹਰਿਆਂ ’ਤੇ ਇੰਨੀ ਖੁਸ਼ੀ ਹੈ ਕਿ ਵੇਖ ਕੇ ਦਿਲ ਖੁਸ਼ ਹੋ ਗਿਆ। ਅਸੀਂ ਸਿਆਸਤ ਵਿੱਚ ਕੰਮ ਕਰਨ ਆਏ ਸੀ ਤੇ ਇਹ ਵੇਖ ਕੇ ਬਹੁਤ ਚੰਗਾ ਲੱਗਾ ਕਿ ਚਾਰ ਸਾਲ ਬਾਅਦ ਵੀ ਜਨਤਾ ਸਾਡਾ ਕੰਮ ਪਸੰਦ ਕਰ ਰਹੀ ਹੈ।

Date Updated Last Updated : 13 June 2026, 10:26 AM IST
Share:

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਸੀਐਮ ਭਗਵੰਤ ਸਿੰਘ ਮਾਨ ਨਾਲ਼ ਬਠਿੰਡਾ ਵਿੱਚ ਮੈਗਾ ਰੋਡ ਸ਼ੋਅ ਕਰਕੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਜਨਤਾ ਦਾ ਧੰਨਵਾਦ ਕੀਤਾ। ਰੋਡ ਸ਼ੋਅ ਵਿੱਚ ਉਮੜੀ ਲੋਕਾਂ ਦੀ ਭਾਰੀ ਭੀੜ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਵੇਖ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਚਾਰ ਸਾਲਾਂ ਦੇ ਕੰਮ ਤੋਂ ਪੰਜਾਬ ਦੀ ਜਨਤਾ ਬਹੁਤ ਖੁਸ਼ ਹੈ। ਸਾਨੂੰ ਪੂਰਾ ਭਰੋਸਾ ਹੈ ਕਿ 2027 ਵਿੱਚ ਭਗਵੰਤ ਮਾਨ ਦਾ ਦੁਬਾਰਾ ਮੁੱਖ ਮੰਤਰੀ ਬਣਨਾ ਤੈਅ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਜਿੰਨੇ ਵੀ ਸੀਐਮ ਬਣੇ, ਸਭ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਪਰ ਭਗਵੰਤ ਮਾਨ ’ਤੇ ਇੱਕ ਪੈਸੇ ਦਾ ਦੋਸ਼ ਨਹੀਂ ਹੈ। ਜੇ ਭਗਵੰਤ ਮਾਨ ਜਾਂ ਸਰਕਾਰ ਦੇ ਮੰਤਰੀਆਂ ’ਤੇ ਇੱਕ ਵੀ ਦੋਸ਼ ਲੱਗਾ ਹੁੰਦਾ ਤਾਂ ਮੋਦੀ ਸਰਕਾਰ ਰੋਜ਼ ਈਡੀ-ਸੀਬੀਆਈ ਦੀ ਛਾਪਾਮਾਰੀ ਕਰਵਾਉਂਦੀ। ਇਸ ਮੌਕੇ ‘ਆਪ’ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਸਮੇਤ ਤਮਾਮ ਵਰਿਸ਼ਠ ਆਗੂ ਵੀ ਹਾਜ਼ਰ ਸਨ।

ਲੋਕ ਮੌਜੂਦਾ ਸਰਕਾਰ ਤੋਂ ਖੁਸ਼

ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ਵਿੱਚ ਸਰਕਾਰ ਚਲਾਉਂਦਿਆਂ ਚਾਰ ਸਾਲ ਹੋ ਗਏ ਹਨ। ਜਦੋਂ ਅਕਾਲੀ ਦਲ ਜਾਂ ਕਾਂਗਰਸ ਦੀਆਂ ਪੁਰਾਣੀਆਂ ਸਰਕਾਰਾਂ ਹੁੰਦੀਆਂ ਸਨ, ਤਾਂ ਜਨਤਾ ਉਨ੍ਹਾਂ ਨੂੰ ਮਾਰਨ ਲਈ ਜੁੱਤੇ ਲੈ ਕੇ ਖੜ੍ਹੀ ਹੁੰਦੀ ਸੀ, ਪਰ ਅੱਜ ਸਾਡੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਜਨਤਾ ਦੇ ਚਿਹਰਿਆਂ ’ਤੇ ਇੰਨੀ ਖੁਸ਼ੀ ਹੈ ਕਿ ਵੇਖ ਕੇ ਦਿਲ ਖੁਸ਼ ਹੋ ਗਿਆ। ਅਸੀਂ ਸਿਆਸਤ ਵਿੱਚ ਕੰਮ ਕਰਨ ਆਏ ਸੀ ਤੇ ਇਹ ਵੇਖ ਕੇ ਬਹੁਤ ਚੰਗਾ ਲੱਗਾ ਕਿ ਚਾਰ ਸਾਲ ਬਾਅਦ ਵੀ ਜਨਤਾ ਸਾਡਾ ਕੰਮ ਪਸੰਦ ਕਰ ਰਹੀ ਹੈ। ਇਕ ਤਰ੍ਹਾਂ ਨਾਲ਼ ਬਠਿੰਡਾ ਵਿੱਚ ਸ਼ਾਨਦਾਰ ਜਿੱਤ ਦਿਵਾ ਕੇ ਜਨਤਾ ਨੇ ਸਾਡੇ ਚੰਗੇ ਕੰਮ ’ਤੇ ਮੋਹਰ ਲਾਈ ਹੈ। ਰੋਡ ਸ਼ੋਅ ਵਿੱਚ ਲੋਕਾਂ ਦੀ ਝਲਕਦੀ ਖੁਸ਼ੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਜ ਜਨਤਾ ਮੌਜੂਦਾ ਸਰਕਾਰ ਤੋਂ ਬਹੁਤ ਖੁਸ਼ ਹੈ।

ਭਗਵੰਤ ਮਾਨ ਦੀ ਇਮਾਨਦਾਰ ਸਰਕਾਰ

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ 2022 ਦੀਆਂ ਚੋਣਾਂ ਸਮੇਂ ਜਦੋਂ ਮੈਂ ਬਠਿੰਡਾ ਆਇਆ ਸੀ, ਤਾਂ ਮੈਨੂੰ ਦੱਸਿਆ ਗਿਆ ਸੀ ਕਿ ਇੱਥੋਂ ਦੇ ਲੋਕਾਂ ਤੋਂ ਜੋਜੋ ਟੈਕਸ ਲਿਆ ਜਾਂਦਾ ਹੈ। ਹੁਣ ਉਹ ਜੋਜੋ ਟੈਕਸ ਬੰਦ ਹੋ ਗਿਆ ਹੈ। ਹੁਣ ਕੋਈ ਪੈਸੇ ਨਹੀਂ ਮੰਗਦਾ ਤੇ ਕੋਈ ਲੁੱਟ-ਖਸੁੱਟ ਨਹੀਂ ਹੁੰਦੀ। ਇਹ ਭਗਵੰਤ ਮਾਨ ਦੀ ਇਮਾਨਦਾਰ ਸਰਕਾਰ ਹੈ। ਅੱਜ ਪੰਜਾਬ ਵਿੱਚ ਚਾਰ ਪਾਰਟੀਆਂ ਹਨ। ਇਕ ਪਾਰਟੀ ਹੈ ਜਿਸ ਨੂੰ ਲੋਕ ਗੁੱਸੇ ਨਾਲ਼ ਚਿੱਟਾ ਪਾਰਟੀ ਆਖਦੇ ਹਨ। ਉਨ੍ਹਾਂ ਦੇ ਵੇਲ਼ੇ ਖੂਬ ਚਿੱਟਾ ਵਿਕਦਾ ਸੀ ਤੇ ਉਨ੍ਹਾਂ ਘਰ-ਘਰ ਚਿੱਟਾ ਪਹੁੰਚਾ ਦਿੱਤਾ ਸੀ। ਲੋਕ ਉਸ ਪਾਰਟੀ ਨੂੰ ਨਫ਼ਰਤ ਨਾਲ਼ ਬੇਅਦਬੀ ਪਾਰਟੀ ਵੀ ਆਖਦੇ ਹਨ, ਕਿਉਂਕਿ ਉਨ੍ਹਾਂ ਦੇ ਵੇਲ਼ੇ ਖੂਬ ਬੇਅਦਬੀ ਹੋਈ ਸੀ। ਦੂਜੀ ਪਾਰਟੀ ਝਗੜਾ ਪਾਰਟੀ ਹੈ, ਜਿਸ ਦੇ ਸਾਰੇ ਆਗੂ ਆਪਸ ਵਿੱਚ ਲੜਦੇ ਰਹਿੰਦੇ ਹਨ। ਤੀਜੀ ਪਾਰਟੀ ਈਡੀ ਪਾਰਟੀ ਹੈ, ਜੋ ਈਡੀ ਦੀ ਧਮਕੀ ਦਿੰਦੀ ਹੈ ਤੇ ਲੋਕਾਂ ਦੇ ਪਿੱਛੇ ਈਡੀ ਲਾਉਂਦੀ ਹੈ। ਚੌਥੀ ਪਾਰਟੀ ਆਮ ਆਦਮੀ ਪਾਰਟੀ ਹੈ, ਜੋ ਜਨਤਾ ਦੀ ਆਪਣੀ ਪਾਰਟੀ ਹੈ ਤੇ ਲੋਕਾਂ ਲਈ ਕੰਮ ਕਰਦੀ ਹੈ।

ਚੋਣਾਂ ਵਿੱਚ ਸਿਰਫ 4 ਮਹੀਨੇ ਬਾਕੀ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚਰਚਾ ਹੈ ਕਿ ਹੁਣ ਫਰਵਰੀ ਦੀ ਬਜਾਏ ਨਵੰਬਰ ਵਿੱਚ ਹੀ ਚੋਣਾਂ ਹੋਣਗੀਆਂ। ਚੋਣਾਂ ਵਿੱਚ ਬਸ ਚਾਰ ਮਹੀਨੇ ਰਹਿ ਗਏ ਹਨ। ਹੁਣ ਅਸੀਂ ਸਭ ਨੇ ਰਲ਼ ਕੇ ਇਕੋ ਕੰਮ ਕਰਨਾ ਹੈ। ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ। ਪੰਜਾਬ ਵਿੱਚ ਪਿਛਲੇ 75 ਸਾਲਾਂ ਵਿੱਚ ਕਈ ਮੁੱਖ ਮੰਤਰੀ ਤੇ ਮੰਤਰੀ ਆਏ, ਪਰ ਭਗਵੰਤ ਮਾਨ ਜਿੰਨਾ ਇਮਾਨਦਾਰ ਕੋਈ ਨਹੀਂ ਆਇਆ। ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਆਏ, ਉਨ੍ਹਾਂ ਸਭ ’ਤੇ ਘੋਟਾਲੇ ਕਰਨ ਅਤੇ ਪੈਸੇ ਖਾਣ ਦੇ ਦੋਸ਼ ਲੱਗੇ। ਉਨ੍ਹਾਂ ਦੇ ਪਰਿਵਾਰਾਂ ਅਤੇ ਮੰਤਰੀਆਂ ’ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ।

ਭਗਵੰਤ ਮਾਨ ਤੇ ਕੋਈ ਵੀ ਦੋਸ਼ ਨਹੀਂ

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਭਗਵੰਤ ਮਾਨ ’ਤੇ ਇੱਕ ਨਵੇਂ ਪੈਸੇ ਦੇ ਘੋਟਾਲੇ ਦਾ ਵੀ ਦੋਸ਼ ਨਹੀਂ ਲੱਗਾ। ਜੇ ਕੋਈ ਦੋਸ਼ ਲੱਗਦਾ ਤਾਂ ਮੋਦੀ ਉਨ੍ਹਾਂ ਨੂੰ ਨਹੀਂ ਛੱਡਦੇ ਤੇ ਅੱਜ ਉਨ੍ਹਾਂ ’ਤੇ ਵੀ ਈਡੀ ਤੇ ਸੀਬੀਆਈ ਦੀ ਛਾਪਾਮਾਰੀ ਹੋ ਜਾਂਦੀ। ਭਗਵੰਤ ਮਾਨ, ਉਨ੍ਹਾਂ ਦੇ ਪਰਿਵਾਰ ਜਾਂ ਕਿਸੇ ਮੰਤਰੀ ’ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਹੈ। ਭਗਵੰਤ ਮਾਨ ਸਰਕਾਰ ਨੇ ਸਾਰਾ ਸਰਕਾਰੀ ਪੈਸਾ ਬਚਾ ਕੇ ਜਨਤਾ ਦੀ ਬਿਜਲੀ ਮੁਫ਼ਤ ਕਰ ਦਿੱਤੀ ਤੇ 10-10 ਲੱਖ ਰੁਪਏ ਦਾ ਸਿਹਤ ਬੀਮਾ ਕਰ ਦਿੱਤਾ। 1 ਜੁਲਾਈ ਤੋਂ ਹਰ ਮਾਂ ਤੇ ਭੈਣ ਦੇ ਬੈਂਕ ਖਾਤੇ ਵਿੱਚ ਇੱਕ ਹਜ਼ਾਰ ਜਾਂ ਡੇਢ ਹਜ਼ਾਰ ਰੁਪਏ ਜਾਣੇ ਸ਼ੁਰੂ ਹੋ ਜਾਣਗੇ। “ਆਪ” ਸਰਕਾਰ ਨੇ ਇੰਨਾ ਕੰਮ ਕੀਤਾ ਹੈ ਕਿ ਹੁਣ ਸਭ ਨੇ ਰਲ਼ ਕੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ, ਤਾਂ ਜੋ ਜਿਹੜੇ ਅਧੂਰੇ ਕੰਮ ਰਹਿ ਗਏ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ।

ਦੋਵੇਂ-ਤਿੰਨੇ ਪਾਰਟੀਆਂ ਆਪਸ ਵਿੱਚ ਸਮਝੌਤਾ ਕਰਦੀਆਂ ਫਿਰ ਰਹੀਆਂ

ਉੱਥੇ ਹੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਲਈ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨੀ ਭਿਆਨਕ ਗਰਮੀ ਦੇ ਬਾਵਜੂਦ ਲੋਕ ਵੋਟ ਪਾਉਣ ਨਿਕਲੇ ਤੇ ਜਦੋਂ ਵੋਟਾਂ ਦੀਆਂ ਪੇਟੀਆਂ ਖੁੱਲ੍ਹੀਆਂ, ਤਾਂ ਉਨ੍ਹਾਂ ਆਮ ਆਦਮੀ ਪਾਰਟੀ ਤੇ ਝਾੜੂ ਦੇ ਹੱਕ ਵਿੱਚ ਬਹੁਤ ਵੱਡਾ ਜਨਾਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੁੱਲ੍ਹ ਗਏ ਹਨ, ਸ਼ਾਨਦਾਰ ਸਕੂਲ-ਹਸਪਤਾਲ ਬਣ ਗਏ ਹਨ। ਸਰਕਾਰੀ ਸਕੂਲਾਂ ਦੇ ਬੱਚੇ ਹੁਣ ਔਖੇ ਤੋਂ ਔਖਾ ਟੈਸਟ ਪਾਸ ਕਰ ਰਹੇ ਹਨ। ਖੇਤਾਂ ਲਈ ਦਿਨ ਵਿੱਚ ਬਿਜਲੀ ਆ ਰਹੀ ਹੈ ਤੇ ਟੀਲਿਆਂ ਤੱਕ ਨਹਿਰ ਦਾ ਪਾਣੀ ਪਹੁੰਚਾ ਦਿੱਤਾ ਗਿਆ ਹੈ। ਇਹੀ ਗੱਲਾਂ ਅਸਲੀ ਅਨੰਦ ਦਿੰਦੀਆਂ ਹਨ। ਬਾਕੀ ਦੋਵੇਂ-ਤਿੰਨੇ ਪਾਰਟੀਆਂ ਆਪਸ ਵਿੱਚ ਸਮਝੌਤਾ ਕਰਦੀਆਂ ਫਿਰ ਰਹੀਆਂ ਹਨ। ਸੁਨਾਮ ਵਿੱਚ 23 ਵਿੱਚੋਂ 19 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ। ਉੱਥੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਤਿੰਨੇ ਰਲ਼ ਕੇ ਲੜੇ ਸਨ, ਪਰ ਜਨਤਾ ਨੇ ਤਿੰਨਾਂ ਦਾ ਸੂਪੜਾ ਸਾਫ਼ ਕਰ ਦਿੱਤਾ ਤੇ ਸਭ ’ਤੇ ਝਾੜੂ ਫੇਰ ਦਿੱਤਾ।

ਪੰਜਾਬ ਵਿੱਚ ਪਾਣੀ ਦੀ ਕੋਈ ਕਮੀ ਨਹੀਂ

ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਵਾਰ ਜਿਹੜਾ ਝੋਨਾ ਲੱਗ ਰਿਹਾ ਹੈ, ਉਹ ਪਹਿਲੀ ਵਾਰ ਨਹਿਰਾਂ ਦੇ ਪਾਣੀ ਨਾਲ਼ ਲੱਗ ਰਿਹਾ ਹੈ। ਕਿਸਾਨ ਜਿੰਨਾ ਮਰਜ਼ੀ ਪਾਣੀ ਵਰਤਣ, ਪੰਜਾਬ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ। ਭਾਖੜਾ ਡੈਮ ਆਪਣੇ ਔਸਤ ਪੱਧਰ ਤੋਂ 16 ਫੁੱਟ ਉੱਪਰ ਚੱਲ ਰਿਹਾ ਹੈ। ਜੇ ਅਸੀਂ ਰੋਜ਼ ਖੁੱਲ੍ਹਾ ਪਾਣੀ ਵੀ ਛੱਡੀਏ, ਤਾਂ ਵੀ ਕਈ ਦਿਨਾਂ ਤੱਕ ਡੈਮ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਖੇਤਾਂ ਲਈ ਪਾਣੀ ਹਮੇਸ਼ਾ ਭਰਪੂਰ ਰਹੇਗਾ।

Tags :

Recent News