menu-icon
Punjabi Story Line
  • Home
  • News
  • National
  • ਅਭਿਸ਼ੇਕ ਬਨਰਜੀ ਦੇ ਘਰ ਤੜਕੇ 3 ਵਜੇ ਰੇਡ, ਜ਼ਿੰਦਰਾ ਤੋੜ ਅੰਦਰ ਵੜੀ ਪੁਲਿਸ, ਦੌੜੀ-ਦੌੜੀ ਪਹੁੰਚੀ ਮਮਤਾ ਬਨਰਜੀ

ਅਭਿਸ਼ੇਕ ਬਨਰਜੀ ਦੇ ਘਰ ਤੜਕੇ 3 ਵਜੇ ਰੇਡ, ਜ਼ਿੰਦਰਾ ਤੋੜ ਅੰਦਰ ਵੜੀ ਪੁਲਿਸ, ਦੌੜੀ-ਦੌੜੀ ਪਹੁੰਚੀ ਮਮਤਾ ਬਨਰਜੀ

ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬਨਰਜੀ ਦੇ ਘਰ ਅੱਜ ਤੜਕੇ ਸਵੇਰੇ ਪੁਲਿਸ ਨੇ ਰੇਡ ਮਾਰੀ। ਪੁਲਿਸ ਘਰ ਦਾ ਜ਼ਿੰਦਾ ਤੋੜ ਅੰਦਰ ਵੜ ਗਈ ਤੇ ਪੂਰੇ ਘਰ ਦੀ ਤਲਾਸ਼ੀ ਲਈ ਗਈ। ਇਹ ਖ਼ਬਰ ਮਿਲਦਿਆਂ ਹੀ ਮਮਤਾ ਬਨਰਜੀ ਵੀ ਮੌਕੇ 'ਤੇ ਪਹੁੰਚੀ।

Date Updated Last Updated : 13 June 2026, 10:28 AM IST
Share:

ਕਲਕੱਤਾ: ਬੰਗਾਲ ਦੀ ਸਾਬਕਾ ਮੁੱਖਮੰਤਰੀ ਦੇ ਭਤੀਜੇ ਤੇ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬਨਰਜੀ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਅੱਜ ਤੜਕੇ ਸਵੇਰੇ ਪੁਲਿਸ ਨੇ ਅਭਿਸ਼ੇਕ ਦੇ ਘਰ ਵਿੱਚ ਛਾਪੇਮਾਰੀ ਕੀਤੀ। ਕਾਫ਼ੀ ਦੇਰ ਤੱਕ ਅਵਾਜ਼ਾਂ ਮਾਰਨ ਤੋਂ ਬਾਅਦ ਟੀਮ ਉਨ੍ਹਾਂ ਦੇ ਘਰ ਦਾ ਜ਼ਿੰਦਰਾ ਤੋੜ ਅੰਦਰ ਵੜ ਗਈ ਤੇ ਪੂਰੇ ਘਰ ਦੀ ਤਲਾਸ਼ੀ ਲਈ ਗਈ। ਜਦੋਂ ਮਮਤਾ ਬਨਰਜੀ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਸਵੇਰੇ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਘਰੋਂ ਬਾਹਰ ਗਈ ਅਤੇ ਮਮਤਾ ਵੀ ਚਲੀ ਗਈ। 
ਟੀਐਮਸੀ ਨੇ ਇਲਜ਼ਾਮ ਲਗਾਇਆ ਕੀ ਪੁਲਿਸ ਦੀ ਟੀਮ ਘਰ ਦਾ ਤਾਲਾ ਤੋੜ ਕੇ ਅੰਦਰ ਵੜ ਗਈ ਤੇ ਪੂਰੇ ਘਰ ਵਿੱਚ ਕੋਨੇ-ਕੋਨੇ ਦੀ ਤਲਾਸ਼ੀ ਲਈ। ਅਭਿਸ਼ੇਕ ਬਨਰਜੀ ਨੇ ਮੀਡੀਆ ਨੂੰ ਦੱਸਿਆ, "ਉਨ੍ਹਾਂ ਨੇ ਜ਼ਿੰਦਰਾ ਤੋੜਿਆ, ਅੰਦਰ ਦਾਖਲ ਹੋਏ ਅਤੇ ਪੂਰੇ ਘਰ ਦੀ ਤਲਾਸ਼ੀ ਲਈ। ਹਰ ਚੀਜ਼ ਦਾ ਰਿਕਾਰਡ ਹੈ।"

ਤਕਰੀਬਨ 5 ਘੰਟੇ ਤੱਕ ਚੱਲੀ ਰੇਡ
ਸੂਤਰਾ ਦੇ ਅਨੁਸਾਰ ਸਾਲਬੋਨੀ ਥਾਣੇ ਦੀ ਪੁਲਿਸ ਸ਼ਨੀਵਾਰ ਤੜਕੇ 3 ਬਜੇ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬਨਰਜੀ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਸੀ। ਇਸ ਦੌਰਾਨ ਉਹਨਾਂ ਦੇ ਨਾਲ ਮਹਿਲਾ ਪੁਲਿਸ ਵੀ ਮੌਜੂਦ ਸੀ। ਪੁਲਿਸ ਨੇ ਅਭਿਸ਼ੇਕ ਦੇ ਘਰ ਦੇ ਬਾਹਰ ਪਹਿਲਾਂ ਕਾਫ਼ੀ ਦੇਰ ਤੱਕ ਅਵਾਜ਼ਾਂ ਮਾਰੀਆਂ। ਜਦੋਂ ਕੋਈ ਬਾਹਰ ਨਹੀਂ ਆਇਆ ਤਾਂ ਟੀਮ ਨੇ ਘਰ ਦਾ ਤਾਲਾ ਤੋੜ ਅੰਦਰ ਵੜ ਗਈ ਤੇ ਘਰ ਵਿੱਚ ਕੋਨੇ-ਕੋਨੇ ਦੀ ਤਲਾਸ਼ੀ ਲਈ।  
ਸੂਤਰ ਨੇ ਦੱਸਿਆ ਕਿ ਇਹ ਰੇਡ ਘੱਟੋਂ ਘੱਟ ਪੰਜ ਘੰਟੇ ਤੱਕ ਚਲੀ। ਪਹਿਲਾਂ ਛਾਪਾ ਮਾਰਨ ਤੋਂ ਬਾਅਦ ਕਰੀਬ 7 ਬਜੇ ਪੁਲਿਸ ਬਾਹਰ ਨਿਕਲ ਕੇ ਗੱਲਾਂ ਕਰਦੀ ਦਿਸੀ ਤੇ ਫਿਰ ਅੰਦਰ ਵੜ ਗਈ। ਇਸਤੋਂ ਬਾਅਦ ਪੁਲਿਸ 8 ਵਜੇ ਬਾਹਰ ਨਿਕਲੀ ਤੇ ਉੱਥੋਂ ਚਲੀ ਗਈ। ਹਾਲਾਂਕਿ, ਅਜੇ ਇਹ ਪਤਾ ਨਹੀਂ ਚੱਲਿਆ ਹੈ ਕਿ ਇਸ ਛਾਪੇਮਾਰੀ ਕਿਸ ਮਾਮਲੇ 'ਚ ਹੋਈ ਹੈ। 

ਪਹਿਲਾਂ ਵੀ ਹੋ ਚੁੱਕੀ ਹੈ ਪੁੱਛਗਿੱਛ
ਦੱਸ ਦੇਇਏ ਇਸ ਤੋਂ ਕੁੱਝ ਦਿਨ ਪਹਿਲਾਂ ਵੀ ਪੁਲਿਸ ਨੇ ਵਿਧਾਨ ਸਭਾ ਨਾਲ ਜੁੜੇ ਜਾਅਲੀ ਦਸਤਖ਼ਤਾਂ ਦੇ ਇੱਕ ਕਥਿਤ ਮਾਮਲੇ ਬਾਰੇ ਅਭਿਸ਼ੇਕ ਬਨਰਜੀ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ, ਉਸਨੂੰ ਵੱਖ-ਵੱਖ ਜਾਂਚ ਏਜੰਸੀਆਂ ਤੋਂ ਵਾਰ-ਵਾਰ ਸੰਮਨ ਭੇਜੇ ਜਾ ਰਹੇ ਹਨ। ਇਨ੍ਹਾਂ ਘਟਨਾਵਾਂ ਨੇ ਇੱਕ ਵਾਰ ਫਿਰ ਰਾਜ ਵਿੱਚ ਰਾਜਨੀਤਿਕ ਤਾਪਮਾਨ ਵਧਾ ਦਿੱਤਾ ਹੈ ਅਤੇ ਟੀਐਮਸੀ ਨੇ ਇਸ ਕਦਮ ਨੂੰ ਰਾਜਨੀਤਿਕ ਬਦਲਾ ਲੈਣ ਦੀ ਕਾਰਵਾਈ ਕਰਾਰ ਦਿੱਤਾ ਹੈ।

Recent News