menu-icon
Punjabi Story Line
  • Home
  • News
  • Punjab
  • Lok Sabha Elections ਤੋਂ ਪਹਿਲਾਂ ਪੰਜਾਬ ਸਰਕਾਰ 318 ਅਸਾਮੀਆਂ 'ਤੇ ਕਰੇਗੀ ਭਰਤੀ

Lok Sabha Elections ਤੋਂ ਪਹਿਲਾਂ ਪੰਜਾਬ ਸਰਕਾਰ 318 ਅਸਾਮੀਆਂ 'ਤੇ ਕਰੇਗੀ ਭਰਤੀ

ਇਸ ਸਬੰਧੀ ਸਾਰਾ ਸ਼ਡਿਊਲ ਅੱਜ ਜਾਰੀ ਹੋਣ ਦੀ ਉਮੀਦ ਹੈ। ਜਦੋਂਕਿ ਅਧਿਕਾਰੀਆਂ ਮੁਤਾਬਕ ਪ੍ਰੀਖਿਆ ਦੇ ਸਿਲੇਬਸ ਨੂੰ 6 ਹਿੱਸਿਆਂ ਵਿੱਚ ਵੰਡਿਆ ਗਿਆ ਹੈ।

Date Updated Last Updated : 23 February 2024, 09:12 AM IST
Share:

Punjab News: ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਨੌਜਵਾਨਾਂ ਦੇ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਵਿੱਚ 318 ਖਾਲੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਥਾਨਕ ਸਰਕਾਰਾਂ ਵਿਭਾਗ ਵਿੱਚ ਸੀਨੀਅਰ ਸਹਾਇਕ ਕਮ ਇੰਸਪੈਕਟਰ (ਗਰੁੱਪ ਬੀ) ਦੀਆਂ 62 ਅਤੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਦੀਆਂ 256 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਹ ਭਰਤੀ ਗਰੁੱਪ ਸੀ ਵਿੱਚ ਹੋਵੇਗੀ। ਸਰਕਾਰ ਇਸ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

29 ਫਰਵਰੀ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ

ਪੰਜਾਬ ਸਰਕਾਰ ਵੱਲੋਂ ਵੀ ਭਰਤੀ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਬਣਾਈ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰੀਖਿਆ ਸਬੋਰਡੀਨੇਟ ਸੇਵਾ ਬੋਰਡ ਦੁਆਰਾ ਕਰਵਾਈ ਜਾਵੇਗੀ। ਬਿਨੈ-ਪੱਤਰ ਤੋਂ ਲੈ ਕੇ ਇੰਟਰਵਿਊ ਤੱਕ ਦੀ ਸਾਰੀ ਪ੍ਰਕਿਰਿਆ ਬੋਰਡ ਖੁਦ ਪੂਰਾ ਕਰੇਗਾ। ਸਰਕਾਰ ਨੋਡਲ ਏਜੰਸੀ ਵਜੋਂ ਕੰਮ ਕਰੇਗੀ ਅਤੇ ਹਰ ਚੀਜ਼ 'ਤੇ ਨਜ਼ਰ ਰੱਖੀ ਜਾਵੇਗੀ। ਇਸ ਭਰਤੀ ਪ੍ਰਕਿਰਿਆ ਲਈ ਅਰਜ਼ੀ ਪ੍ਰਕਿਰਿਆ 29 ਫਰਵਰੀ ਤੋਂ ਸ਼ੁਰੂ ਹੋਵੇਗੀ। ਪ੍ਰੀਖਿਆ ਲਈ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ। ਨੌਜਵਾਨਾਂ ਨੂੰ ਵੈੱਬਸਾਈਟ 'ਤੇ ਜਾ ਕੇ ਸਾਰੀ ਜਾਣਕਾਰੀ ਭਰਨੀ ਹੋਵੇਗੀ।

2 ਸਾਲ ਵਿੱਚ 40 ਹਜ਼ਾਰ ਅਸਾਮੀਆਂ 'ਤੇ ਭਰਤੀ

ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਏ ਦੋ ਸਾਲ ਹੋ ਗਏ ਹਨ। ਸਰਕਾਰ ਨੇ ਹੁਣ ਤੱਕ 40 ਹਜ਼ਾਰ ਅਸਾਮੀਆਂ ਲਈ ਨੌਜਵਾਨਾਂ ਦੀ ਭਰਤੀ ਕੀਤੀ ਹੈ। ਇਨ੍ਹਾਂ ਵਿਭਾਗਾਂ ਵਿੱਚ ਸਿੱਖਿਆ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਮਾਲ ਵਿਭਾਗ, ਸਿੰਚਾਈ ਵਿਭਾਗ ਸਮੇਤ ਕਈ ਵਿਭਾਗ ਸ਼ਾਮਲ ਹਨ। ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਸੂਬੇ ਵਿੱਚ ਹੀ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਲਈ ਵਿਦੇਸ਼ਾਂ ਜਾਂ ਦੂਜੇ ਸੂਬਿਆਂ ਦਾ ਰੁਖ ਨਾ ਕਰਨਾ ਪਵੇ। ਇਸ ਦੇ ਨਾਲ ਹੀ ਵਿਦਿਅਕ ਅਦਾਰਿਆਂ ਵਿੱਚ ਲੋਕਾਂ ਦੀ ਲੋੜ ਅਨੁਸਾਰ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।

Recent News