menu-icon
Punjabi Story Line
  • Home
  • News
  • Punjab
  • BIG BREAKING: ਮੋਹਾਲੀ 'ਚ ਪੁਲਿਸ ਐਨਕਾਊਂਟਰ,ਰਿੰਦਾ-ਖੱਤਰੀ ਦੇ ਗੁਰਗੇ ਨੇ ਹਿਰਾਸਤ 'ਚੋਂ ਭੱਜਣ ਦੀ ਕੀਤੀ ਕੋਸ਼ਿਸ਼

BIG BREAKING: ਮੋਹਾਲੀ 'ਚ ਪੁਲਿਸ ਐਨਕਾਊਂਟਰ,ਰਿੰਦਾ-ਖੱਤਰੀ ਦੇ ਗੁਰਗੇ ਨੇ ਹਿਰਾਸਤ 'ਚੋਂ ਭੱਜਣ ਦੀ ਕੀਤੀ ਕੋਸ਼ਿਸ਼

ਏਜੀਟੀਐਫ ਅਧਿਕਾਰੀ ਸੰਦੀਪ ਗੋਇਲ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਜੱਸਾ ਹੈਬੋਵਾਲੀਆ ਗੈਂਗਸਟਰਾਂ ਹਰਵਿੰਦਰ ਰਿੰਦਾ ਅਤੇ ਸੋਨੂੰ ਖੱਤਰੀ ਦਾ ਨਜ਼ਦੀਕੀ ਹੈ। ਮੌਕੇ 'ਤੇ ਮੁੱਠਭੇੜ ਜਾਰੀ ਹੈ। ਜ਼ੀਰਕਪੁਰ ਦੇ ਪੀਰਮੁਚੱਲਾ 'ਚ ਗੋਲੀਬਾਰੀ ਹੋ ਰਹੀ ਹੈ।

Date Updated Last Updated : 13 December 2023, 11:52 AM IST
Share:

ਜ਼ੀਰਕਪੁਰ ਵਿੱਚ ਬੁੱਧਵਾਰ ਸਵੇਰੇ ਪੁਲਿਸ ਨੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਬੋਵਾਲੀਆ ਦਾ ਐਨਕਾਊਂਟਰ ਕੀਤਾ। ਪੁਲਿਸ ਉਸ ਨੂੰ ਇਰਾਦਾ ਕਤਲ ਦੇ ਇੱਕ ਕੇਸ ਵਿੱਚ ਪਿਸਤੌਲ ਬਰਾਮਦ ਕਰਨ ਲਈ ਲੈ ਗਈ ਸੀ ਪਰ ਉਹ ਹਿਰਾਸਤ ਵਿੱਚੋਂ ਭਜਣ ਲੱਗਾ ਸੀ। ਪੁਲਿਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਅਤੇ ਫਿਰ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਉਸ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਲਿਆ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਜ਼ਿੰਦਾ ਹੈ ਜਾਂ ਮਰ ਚੁੱਕਾ ਹੈ। ਉਸ ਨੂੰ ਛੇ ਗੋਲੀਆਂ ਲੱਗਣ ਦੀ ਖ਼ਬਰ ਹੈ। ਇਸ ਦੌਰਾਨ ਇੱਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ।

 

ਨਵੰਬਰ ਵਿਚ ਕੀਤਾ ਗਿਆ ਸੀ ਗ੍ਰਿਫਤਾਰ

ਸੰਦੀਪ ਗੋਇਲ ਨੇ ਦੱਸਿਆ ਕਿ ਇਸ ਨੇ ਜੁਲਾਈ 'ਚ ਇਕ ਵਿਅਕਤੀ 'ਤੇ ਹਮਲਾ ਕੀਤਾ ਸੀ। ਇਕ ਵਿਅਕਤੀ ਨੂੰ ਸ਼ੱਕ ਸੀ ਕਿ ਦੂਜੇ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਸੋਨੂੰ ਖੱਤਰੀ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਸੋਨੂੰ ਖੱਤਰੀ ਦੇ ਕਹਿਣ 'ਤੇ ਜੱਸਾ ਹੈਬੋਵਾਲੀਆ ਨੇ ਉਕਤ ਵਿਅਕਤੀ 'ਤੇ ਹਮਲਾ ਕਰ ਦਿੱਤਾ। ਇਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਉਸ ਨੇ ਅਕਤੂਬਰ ਵਿੱਚ 3 ਦਿਨਾਂ ਵਿੱਚ 3 ਕਤਲ ਕੀਤੇ। ਉਸ ਨੂੰ ਨਵੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

 

ਪਿਸਤੌਲ ਦੀ ਰਿਕਵਰੀ ਲਈ ਲੈ ਕੇ ਜਾ ਰਹੀ ਸੀ ਪੁਲਿਸ

ਹੁਣ ਉਸ ਨੂੰ ਕਾਤਲਾਨਾ ਹਮਲੇ ਦੇ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ। ਇਸ ਦੀ ਜਾਂਚ ਕਰ ਰਹੇ ਸਨ। ਉਸ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਇਸ ਨੇ ਦੱਸਿਆ ਕਿ ਇੰਦਰ 'ਤੇ ਹਮਲੇ ਤੋਂ ਬਾਅਦ ਇੱਥੇ ਚੀਨ ਦੀ ਬਣੀ ਪਿਸਤੌਲ ਛੁਪਾਈ ਗਈ ਸੀ। ਉਸ ਦੀ ਰਿਕਵਰੀ ਲਈ ਲਿਆਂਦਾ ਗਿਆ ਸੀ। ਮੁਲਾਜ਼ਮ ਨੇ ਉਸ ਨੂੰ ਹੱਥਕੜੀ ਲਾਈ ਸੀ। ਮੁਲਜ਼ਮ ਉਸ ਨੂੰ ਛੱਡਵਾ ਕੇ ਭੱਜਣ ਲੱਗਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਚਿਤਾਵਨੀ ਦੇ ਕੇ ਗੋਲੀ ਚਲਾਈ ਅਤੇ ਉਸ ਨੂੰ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕਿਆ, ਜਿਸ ਤੋਂ ਬਾਅਦ ਉਸ ਦੀ ਲੱਤ 'ਚ ਗੋਲੀ ਮਾਰੀ ਗਈ।

Recent News